ਤਾਬਿਲਿਸੀ - ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਪ੍ਰਸਾਦ ਸ਼ੁੱਕਰਵਾਰ ਨੂੰ 2 ਰੋਜ਼ਾ ਦੌਰੇ ’ਤੇ ਜਾਰਜੀਆ ਪਹੁੰਚੇ ਹਨ। ਇਸ ਦੌਰਾਨ ਜੈਸ਼ੰਕਰ ਨੇ ਤਬਲਿਸੀ ਵਿਚ ਜਾਰਜੀਆ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਡੇਵਿਡ ਜਲਕਾਲਿਯਾਨੀ ਨਾਲ ਦੋ-ਪੱਖੀ ਬੈਠਕ ਕੀਤੀ। ਉਨ੍ਹਾਂ ਨੇ ਆਪਣੇ ਹਮਅਹੁਦਾ ਨਾਲ ਦੋ-ਪੱਖੀ ਸਬੰਧਾਂ ਦੇ ਵੱਖ-ਵੱਖ ਧਿਰਾਂ ਅਤੇ ਖੇਤਰੀ ਅਤੇ ਸੰਸਾਰਿਕ ਹਿੱਤਾਂ ਦੇ ਮੁੱਦਿਆਂ ’ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਅਤੇ ਦੋ-ਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ’ਤੇ ਸਹਿਮਤੀ ਪ੍ਰਗਟਾਈ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਨੇ ਜਾਰਜੀਆਈ ਸ਼ਹਿਰ ਤਸਤ੍ਰੋਰੀ ਖਾਕੇਤੀ ਦੇ ਭਾਰਤੀ ਭਾਈਚਾਰੇ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਪ੍ਰਵਾਸੀ ਭਾਰਤੀ ਸਨਮਾਨ ਨਾਲ ਸਨਮਾਨਿਤ ਦਰਪਣ ਪ੍ਰਸ਼ਰ ਨੂੰ ਵੀ ਵਧਾਈ ਦਿੱਤੀ। ਵਿਦੇਸ਼ ਮੰਤਰੀ ਨੇ ਟਵੀਟ ਕੀਤਾ ਕਿ ਖੇਤੀ ਖੇਤਰ ਵਿਚ ਉਨ੍ਹਾਂ ਦੀ ਸਖ਼ਤ ਮਿਹਨਤ ਨੇ ਚੰਗਾ ਨਾਂ ਕਮਾਇਆ ਹੈ। ਉੱਦਮੀ ਭਾਰਤੀ ਸਾਡੇ ਸੰਸਾਰਿਕ ਪੁਲ ਹਨ। ਜੈਸ਼ੰਕਰ ਨੇ ਉਪ-ਪ੍ਰਧਾਨ ਮੰਤਰੀ ਜਾਲਕੇਲਿਯਾਨੀ ਨੂੰ ਕਾਰੋਬਾਰੀਆਂ ਦੇ ਵਫਦ ਨਾਲ ਭਾਰਤ ਆਉਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਾਡੇ ਸਬੰਧ ਚੰਗੇ ਹਨ, ਅਨੇਕ ਭਾਰਤੀ ਸੈਲਾਨੀ ਇਥੇ ਆਉਂਦੇ ਹਨ। ਜਾਰਜੀਆ ਵਿਚ ਲਗਭਗ 8000 ਭਾਰਤੀ ਵਿਦਿਆਰਥੀ ਹਨ, ਪਰ ਸਾਨੂੰ ਲਗਦਾ ਹੈ ਕਿ ਅਸੀਂ ਹਰ ਖੇਤਰ ਵਿਚ ਹੋਰ ਜ਼ਿਆਦਾ ਕੰਮ ਕਰ ਸਕਦੇ ਹਾਂ।
ਭਾਰਤੀ ਵਿਦੇਸ਼ ਮੰਤਰੀ ਦਾ ਆਜ਼ਾਦ ਜਾਰਜੀਆ ਦੀ ਇਹ ਪਹਿਲੀ ਯਾਤਰਾ ਹੈ। ਜਾਰਜੀਆ ਪਹੁੰਚਣ ਤੋਂ ਬਾਅਦ ਜੈਸ਼ੰਕਰ ਨੇ ਉਥੇ ਦੀ ਸਰਕਾਰ ਨੂੰ 17ਵੀਂ ਸਦੀ ਦੀ ਮਹਾਰਾਣੀ ਸੈਂਟ ਦੇ ਤੇਵਨ ਦਾ ਅਵਸ਼ੇਸ਼ (ਰਿਲੀਕਸ) ਸੌਂਪਿਆ। ਲਗਭਗ 16 ਸਾਲ ਪਹਿਲਾਂ ਇਹ ਅਵਸ਼ੇਸ਼ ਗੋਆ ਵਿਚ ਮਿਲਿਆ ਸੀ। ਜੈਸ਼ੰਕਰ ਰਣਨੀਤਕ ਤੌਰ ’ਤੇ ਮਹੱਤਵਪੂਰਨ ਜਾਰਜੀਆ ਦੀ 2 ਦਿਨ ਦੀ ਯਾਤਰਾ ’ਤੇ ਹਨ। ਉਨ੍ਹਾਂ ਨੇ ਟਵੀਟ ਕਰ ਕੇ ਦੱਸਿਆ ਕਿ ਸੈਂਟ ਕੇਤੇਵਨ ਦਾ ਪਵਿੱਤਰ ਅਵਸ਼ੇਸ਼ ਜਾਰਜੀਆ ਨੂੰ ਸੌਂਪਕੇ ਖੁਸ਼ੀ ਹੋ ਰਹੀ ਹੈ। ਇਹ ਸਾਡੇ ਲਈ ਇਕ ਭਾਵੁਕ ਪਲ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਹਵਾ ਪ੍ਰਦੂਸ਼ਣ ਨਾਲ ਗੰਭੀਰ ਹੋ ਸਕਦੈ ਕੋਰੋਨਾ
NEXT STORY