ਜਕਾਰਤਾ (ਭਾਸ਼ਾ)— ਇੰਡੋਨੇਸ਼ੀਆ ਨੇ ਆਪਣੀ ਨਵੀਂ ਰਾਜਧਾਨੀ ਲਈ ਬੋਰਨੀਓ ਟਾਪੂ ਦੇ ਪੂਰਬੀ ਸਿਰੇ ਨੂੰ ਚੁਣਿਆ ਹੈ। ਰਾਸ਼ਟਰਪਤੀ ਜੋਕੋ ਵਿਡੋਡੋ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਆਪਣੇ ਰਾਜਨੀਤਕ ਕੇਂਦਰ ਨੂੰ ਭੀੜ ਭੜੱਕੇ ਵਾਲੇ ਮਹਾਨਗਰ ਜਕਾਰਤਾ ਤੋਂ ਦੂਰ ਲਿਜਾਣ 'ਤੇ ਵਿਚਾਰ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਸਤਾਵਿਤ ਸਥਾਨ ਖੇਤਰੀ ਸ਼ਹਿਰਾਂ ਬਾਲਿਕਪਾਪਨ ਅਤੇ ਸਮਰੀਂਦਾ ਨੇੜੇ ਹੈ ਜੋ ਦੱਖਣੀ ਪੂਰਬੀ ਏਸ਼ੀਆਈ ਟਾਪੂ ਸਮੂਹ ਦੇ ਭੂਗੋਲਿਕ ਕੇਂਦਰ ਵਿਚ ਸਥਿਤ ਹੈ। ਉੱਥੇ ਸਰਕਾਰ ਕੋਲ ਪਹਿਲਾਂ ਤੋਂ ਹੀ 180,000 ਹੈਕਟੇਅਰ ਜ਼ਮੀਨ ਹੈ। ਉਨ੍ਹਾਂ ਨੇ ਕਿਹਾ ਕਿ ਇਹ ਜਗ੍ਹਾ ਪੂਰਬੀ ਕਾਲੀਮੰਤਨ ਸੂਬੇ ਵਿਚ ਸ਼ਥਿਤ ਹੈ ਅਤੇ ਇੱਥੇ ਕੁਦਰਤੀ ਆਫਤ ਦਾ ਖਤਰਾ ਕਾਫੀ ਘੱਟ ਹੈ।
ਵਿਡੋਡੋ ਨੇ ਕਿਹਾ,''74 ਸਾਲ ਤੋਂ ਸੁਤੰਤਰ ਵਿਸ਼ਾਲ ਦੇਸ਼ ਇੰਡੋਨੇਸ਼ੀਆ ਨੇ ਕਦੇ ਆਪਣੀ ਰਾਜਧਾਨੀ ਨਹੀਂ ਚੁਣੀ ਹੈ।'' ਉਨ੍ਹਾਂ ਨੇ ਕਿਹਾ,''ਸ਼ਾਸਨ, ਕਾਰੋਬਾਰ, ਵਿੱਤ ਅਤੇ ਸੇਵਾ ਦੇ ਕੇਂਦਰ ਦੇ ਤੌਰ 'ਤੇ ਜਕਾਰਤਾ 'ਤੇ ਬੋਝ ਹੁਣ ਬਹੁਤ ਜ਼ਿਆਦਾ ਵੱਧ ਗਿਆ ਹੈ।'' ਉਨ੍ਹਾਂ ਮੁਤਾਬਕ ਸਰਕਾਰ ਇਸ ਕਦਮ ਦੇ ਲਈ ਡਰਾਫਟ ਬਿੱਲ ਤਿਆਰ ਕਰੇਗੀ, ਜਿਸ ਨੂੰ ਸੰਸਦ ਵਿਚ ਭੇਜਿਆ ਜਾਵੇਗਾ। ਇਸ ਪ੍ਰਾਜੈਕਟ 'ਤੇ ਕਰੀਬ 466 ਹਜ਼ਾਰ ਅਰਬ ਰੁਪਏ (33 ਅਰਬ ਡਾਲਰ) ਦਾ ਖਰਚ ਆਵੇਗਾ।
ਟ੍ਰੈਫਿਕ ਜਾਮ ਤੋਂ ਬਚਣ ਲਈ ਇਸ ਦੇਸ਼ ਦੇ ਲੋਕ ਕਰ ਰਹੇ ਹਨ ਐਂਬੂਲੈਂਸ ਦੀ ਦੁਰਵਰਤੋਂ
NEXT STORY