ਜਕਾਰਤਾ (ਏਜੰਸੀ)- ਇੰਡੋਨੇਸ਼ੀਆ ਵਿਚ ਅਸੇਹ ਸੂਬੇ ਦੀ ਜੇਲ ਤੋਂ ਫਰਾਰ ਹੋਏ 113 ਕੈਦੀਆਂ ਵਿਚੋਂ 36 ਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ ਹੈ। ਇੰਡੋਨੇਸ਼ੀਆ ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇੰਡੋਨੇਸ਼ੀਆ ਦੀ ਪੁਲਸ ਦੇ ਤਰਜਮਾਨ ਇਰੀ ਐਪਰਿਆਨੋ ਨੇ ਕਿਹਾ ਕਿ ਪੁਲਸ ਫਰਾਰ 77 ਕੈਦੀਆਂ ਦੀ ਵੀ ਭਾਲ ਕਰ ਰਹੀ ਹੈ। ਇਨ੍ਹਾਂ 77 ਫਰਾਰ ਕੈਦੀਆਂ ਦੀ ਭਾਲ ਲਈ ਇਕ ਸਾਂਝੀ ਕਮਾਨ ਟੀਮ ਬਣਾਈ ਗਈ ਹੈ।
ਸਥਾਨਕ ਮੀਡੀਆ ਮੁਤਾਬਕ ਪੁਲਸ ਬੁਲਾਰੇ ਨੇ ਕਿਹਾ ਕਿ ਅਸੀਂ ਸਾਰੇ ਕੈਦੀਆਂ ਨੂੰ ਫੜਣ ਵਿਚ ਕਾਮਯਾਬ ਹੋਵਾਂਗੇ। ਭਾਵੇਂ ਹੀ ਇਸ ਵਿਚ ਕੁਝ ਦੇਰ ਕਿਉਂ ਨਾ ਹੋ ਜਾਵੇ। ਅਸੀਂ ਉਨ੍ਹਾਂ ਦੀ ਭਾਲ ਕਰਦੇ ਰਹਾਂਗੇ। ਇਸ ਲਈ ਕੋਈ ਸਮਾਂ ਸੀਮਾ ਤੈਅ ਨਹੀਂ ਹੈ। ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ਦੇ ਅਸੇਹ ਸੂਬੇ ਦੀ ਅਤਿ ਸੁਰੱਖਿਆ ਵਾਲੀ ਜੇਲ ਵਿਚ 726 ਕੈਦੀਆਂ ਨੂੰ ਰੱਖਿਆ ਗਿਆ ਸੀ। ਕੈਦੀ ਜਨਤਕ ਤੌਰ 'ਤੇ ਪ੍ਰਾਰਥਨਾ ਕਰਨ ਲਈ ਕੋਠੜੀਆਂ ਤੋਂ ਬਾਹਰ ਆਏ ਸਨ ਪਰ ਕੁਝ ਕੈਦੀਆਂ ਨੇ ਮੌਕੇ ਦਾ ਫਾਇਦਾ ਚੁੱਕਦੇ ਹੋਏ ਜੇਲ ਦੀ ਚਾਰਦੀਵਾਰੀ ਤੋੜ ਦਿੱਤੀ ਅਤੇ ਇਥੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਏ।
ਦੱਖਣੀ ਕੋਰੀਆ 'ਚ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ
NEXT STORY