ਲੰਡਨ (ਬਿਊਰੋ): ਛੋਟੇ ਬੱਚੇ ਅਕਸਰ ਹਰੇਕ ਚੀਜ਼ ਨੂੰ ਮੂੰਹ ਵਿਚ ਪਾ ਲੈਂਦੇ ਹਨ ਪਰ ਕਈ ਵਾਰ ਇਸ ਨਾਲ ਉਹਨਾਂ ਦੀ ਜਾਨ ਜ਼ੋਖਮ ਵਿਚ ਪੈ ਜਾਂਦੀ ਹੈ। ਇਸੇ ਤਰ੍ਹਾਂ ਦਾ ਇਕ ਮਾਮਲਾ ਬ੍ਰਿਟੇਨ ਦਾ ਸਾਹਮਣੇ ਆਇਆ ਹੈ। ਇੱਥੇ ਬ੍ਰਿਟੇਨ ਦੇ ਸਸੈਕਸ ਵਿਚ ਰਹਿਣ ਵਾਲੇ ਇਲੀਅਟ ਲੇਨਨ ਮੁਤਾਬਕ 2017 ਵਿਚ ਉਹਨਾਂ ਦੇ ਇਕ ਸਾਲ ਦੇ ਬੇਟੇ ਓਲੀ ਨੇ ਇਕ ਬੈਟਰੀ ਨਿਗਲ ਲਈ ਸੀ। ਇਸ ਮਗਰੋਂ ਜਾਨ ਬਚਾਉਣ ਲਈ ਡਾਕਟਰਾਂ ਨੇ ਉਸ ਦੀਆਂ 28 ਛੋਟੀਆਂ-ਵੱਡੀਆਂ ਸਰਜਰੀਆਂ ਕੀਤੀਆਂ।

ਪੜ੍ਹੋ ਇਹ ਅਹਿਮ ਖਬਰ- ਪਾਕਿ : 60 ਹਿੰਦੂਆਂ ਨੂੰ ਜ਼ਬਰੀ ਕਬੂਲ ਕਰਵਾਇਆ ਗਿਆ 'ਇਸਲਾਮ', ਵੀਡੀਓ ਵਾਇਰਲ
ਇਸ ਘਟਨਾ ਮਗਰੋਂ ਲੇਨਨ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਛੋਟੇ ਆਕਾਰ ਦੀ ਬਟਨ ਬੈਟਰੀ (ਘੜੀਆਂ ਵਿਚ ਵਰਤੀ ਜਾਣ ਵਾਲੀ) ਬੱਚਿਆਂ ਤੋਂ ਦੂਰ ਰੱਖਣ।ਲੇਨਨ ਮੁਤਾਬਕ ਸਾਨੂੰ ਪਤਾ ਨਹੀਂ ਸੀ ਕਿ ਓਲੀ ਨੇ ਇਹ ਬੈਟਰੀ ਕਦੋਂ ਨਿਗਲੀ। ਜਦੋਂ ਉਹ ਠੋਸ ਭੋਜਨ ਨਹੀਂ ਲੈ ਪਾ ਰਿਹਾ ਸੀ ਤਾਂ ਅਸੀਂ ਤੁਰੰਤ ਉਸ ਨੂੰ ਡਾਕਟਰ ਕੋਲ ਲੈ ਗਏ । ਐਕਸ-ਰੇਅ ਵਿਚ ਗਲੇ ਵਿਚ ਫਸੀ ਬੈਟਰੀ ਦਿਸੀ। ਡਾਕਟਰਾਂ ਨੇ ਕਾਫੀ ਮਿਹਨਤ ਮਗਰੋਂ ਓਲੀ ਦੀ ਜ਼ਿੰਦਗੀ ਬਚਾਈ।

ਸ਼ਾਹਬਾਜ਼ ਸ਼ਰੀਫ਼ ਨੇ ਜਾਂਚ ਏਜੰਸੀ ’ਤੇ ਲਾਇਆ ਮਾੜੇ ਵਤੀਰੇ ਦਾ ਦੋਸ਼
NEXT STORY