ਤੇਹਰਾਨ (ਭਾਸ਼ਾ)— ਈਰਾਨ 'ਤੇ ਅਮਰੀਕੀ ਆਰਥਿਕ ਪਾਬੰਦੀਆਂ ਦੇ ਬਾਅਦ ਪੈਦਾ ਹੋਏ ਹਾਲਾਤਾਂ ਅਤੇ ਇਸ ਮੁਸੀਬਤ ਵਿਚੋਂ ਦੇਸ਼ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਸਬੰਧੀ ਸਵਾਲਾਂ ਦਾ ਜਵਾਬ ਦੇਣ ਲਈ ਰਾਸ਼ਟਰਪਤੀ ਹਸਨ ਰੂਹਾਨੀ ਨੇ ਮੰਗਲਵਾਰ ਨੂੰ ਸੰਸਦ ਵਿਚ ਪਹੁੰਚ ਕੇ ਆਪਣੀ ਗੱਲ ਰੱਖੀ। ਇਹ ਪਹਿਲਾ ਮੌਕਾ ਹੈ ਜਦੋਂ ਸੰਸਦ ਨੇ ਰੂਹਾਨੀ ਨੂੰ ਪੇਸ਼ ਹੋਣ ਲਈ ਕਿਹਾ ਸੀ। ਕਿਉਂਕਿ ਸੰਸਦ 'ਤੇ ਕੱਟੜਪੰਥੀ ਵਿਰੋਧੀ ਧਿਰ ਦਾ ਜ਼ੋਰਦਾਰ ਦਬਾਅ ਹੈ। ਅਮਰੀਕੀ ਪਾਬੰਦੀਆਂ ਦੇ ਬਾਅਦ ਦੇਸ਼ ਦੇ ਵਿਗੜਦੇ ਆਰਥਿਕ ਹਾਲਾਤਾਂ ਅਤੇ ਮੁਸੀਬਤਾਂ ਨੂੰ ਦੇਖਦਿਆਂ ਉਨ੍ਹਾਂ ਦੀ ਕੈਬਨਿਟ ਵਿਚ ਫੇਰਬਦਲ ਦੀ ਗੱਲ ਵੀ ਕਹੀ ਜਾ ਰਹੀ ਹੈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਸੰਸਦ ਮੈਂਬਰ ਰੂਹਾਨੀ ਤੋਂ ਦੇਸ਼ ਦੀ ਮੁਦਰਾ ਰਿਆਲ ਵਿਚ ਆਈ ਗਿਰਾਵਟ, ਵੱਧਦੀ ਬੇਰੁਜ਼ਗਾਰੀ ਜਿਹੇ ਮੁੱਦਿਆਂ ਨੂੰ ਹੱਲ ਕਰਨ ਸਬੰਧੀ ਉਨ੍ਹਾਂ ਦੀ ਰਾਏ ਜਾਣਨਾ ਚਾਹੁੰਦੇ ਹਨ। ਅਪ੍ਰੈਲ ਮਹੀਨੇ ਤੋਂ ਹੁਣ ਤੱਕ ਰਿਆਲ ਦੀ ਕੀਮਤ ਵਿਚ 50 ਫੀਸਦੀ ਦੀ ਗਿਰਾਵਟ ਆ ਚੁੱਕੀ ਹੈ।
ਆਸਟ੍ਰੇਲੀਆ 'ਚ ਟੌਪ-10 ਭਾਸ਼ਾਵਾਂ 'ਚ ਮਾਂ ਬੋਲੀ 'ਪੰਜਾਬੀ' ਨੂੰ ਮਿਲਿਆ ਭਰਵਾਂ ਹੁੰਗਾਰਾ
NEXT STORY