ਨੈਸ਼ਨਲ ਡੈਸਕ- ਹਿਮਾਚਲ ਪ੍ਰਦੇਸ਼ ਦੇ 3 ਦਿਨਾਂ ਦੌਰੇ 'ਤੇ ਆਏ ਭਾਰਤ ਦੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਬੁੱਧਵਾਰ ਨੂੰ ਮਨਾਲੀ ਦੇ ਇਤਿਹਾਸਕ ਹਿਡਿੰਬਾ ਦੇਵੀ ਮੰਦਰ ਅਤੇ ਰੋਹਤਾਂਗ ਸਥਿਤ ਅਟਲ ਸੁਰੰਗ ਦਾ ਦੌਰਾ ਕੀਤਾ। ਰਾਸ਼ਟਰਪਤੀ ਮੁਰਮੂ ਮੰਗਲਵਾਰ ਦੁਪਹਿਰ ਲਗਭਗ 12 ਵਜੇ ਬਾਹੰਗ ਹੇਲੀਪੈਡ 'ਤੇ ਉਤਰੇ। ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਕਵਿੰਦਰ ਗੁਪਤਾ, ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਅਤੇ ਮਨਾਲੀ ਦੇ ਵਿਧਾਇਕ ਭੁਵਨੇਸ਼ਵਰ ਗੌੜ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।
ਇਸ ਦੌਰਾਨ ਰਾਸ਼ਟਰਪਤੀ ਮਨਾਲੀ ਦੇ ਸਰਕਟ ਹਾਊਸ ਵਿੱਚ ਠਹਿਰੇ ਹੋਏ ਹਨ, ਜਿੱਥੇ ਉਹ 8 ਅਕਤੂਬਰ ਤੱਕ ਰਹਿਣਗੇ। ਬੁੱਧਵਾਰ ਦੁਪਹਿਰ ਰਾਸ਼ਟਰਪਤੀ ਨੇ ਪ੍ਰਸਿੱਧ ਹਿਡਿੰਬਾ ਦੇਵੀ ਮੰਦਰ ਵਿੱਚ ਪੂਜਾ-ਅਰਚਨਾ ਕੀਤੀ। ਇਸ ਤੋਂ ਬਾਅਦ ਉਹ ਅਟਲ ਸੁਰੰਗ ਰਾਹੀਂ ਲਾਹੌਲ ਘਾਟੀ ਦੇ ਸਿਸੂ ਲਈ ਰਵਾਨਾ ਹੋਏ।
ਇਸ ਦੌਰੇ ਦੌਰਾਨ ਰਾਸ਼ਟਰਪਤੀ ਦੀ ਬੇਟੀ ਇਤੀਸ਼ਰੀ ਮੁਰਮੂ ਨੇ ਨਗਰ ਸਥਿਤ 'ਨਿਕੋਲਸ ਰੋਰਿਚ ਆਰਟ ਗੈਲਰੀ ਐਂਡ ਅਸਟੇਟ' ਦਾ ਦੌਰਾ ਕੀਤਾ। ਮਿਊਜ਼ੀਅਮ ਦੀ ਕਿਊਰੇਟਰ ਡਾ. ਲਾਰੀਸਾ ਸੁਰਗੀਨਾ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ "ਪਹਾੜਾਂ ਦੇ ਚਿੱਤਰਕਾਰ" ਵਜੋਂ ਜਾਣੇ ਜਾਂਦੇ ਰੋਰਿਚ ਦੀਆਂ ਕਲਾਕ੍ਰਿਤੀਆਂ ਦੀ ਸ਼ਲਾਘਾ ਕੀਤੀ। ਰਾਸ਼ਟਰਪਤੀ ਦੇ ਇਸ ਵੀ.ਵੀ.ਆਈ.ਪੀ. ਦੌਰੇ ਦੇ ਮੱਦੇਨਜ਼ਰ ਮਨਾਲੀ ਅਤੇ ਲਾਹੌਲ ਘਾਟੀ ਵਿੱਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।
YouTube, Instagram ਤੇ X ਨੂੰ ਬੈਂਗਲੁਰੂ ਕੋਰਟ ਵੱਲੋਂ ਨੋਟਿਸ ਜਾਰੀ ! ਫੈਨ ਦੇ ਕਤਲ ਮਾਮਲੇ 'ਚ ਹੋਈ ਕਾਰਵਾਈ
NEXT STORY