ਵਾਸ਼ਿੰਗਟਨ (ਵਾਰਤਾ): ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੀ ਗੱਲਬਾਤ ਵਿਚਕਾਰ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਰਿਪੋਰਟਾਂ ਅਨੁਸਾਰ ਦੋਵਾਂ ਦੇਸ਼ਾਂ ਵਿਚਾਲੇ ਈਰਾਨ ਦੇ ਫ਼੍ਰੀਜ਼ ਕੀਤੇ ਗਏ ਖ਼ਾਤਿਆਂ ਵਿੱਚੋਂ 24 ਅਰਬ ਡਾਲਰ (ਲਗਭਗ 2 ਲੱਖ ਕਰੋੜ ਰੁਪਏ) ਦੀ ਰਾਸ਼ੀ ਨੂੰ ਜਾਰੀ ਕਰਨ ਦੇ ਸਬੰਧ ਵਿੱਚ ਇੱਕ ਸਮਝੌਤਾ ਹੋ ਸਕਦਾ ਹੈ। ਈਰਾਨੀ ਮੀਡੀਆ ਸੰਸਥਾ 'ਤਸਨੀਮ ਨਿਊਜ਼' ਨੇ ਦਾਅਵਾ ਕੀਤਾ ਹੈ ਕਿ ਇਸ ਸਮਝੌਤੇ ਨੂੰ ਲੈ ਕੇ ਗੰਭੀਰ ਚਰਚਾ ਜਾਰੀ ਹੈ।
ਸਮਝੌਤੇ ਦੇ ਪ੍ਰਸਤਾਵ ਅਨੁਸਾਰ ਜਿਵੇਂ ਹੀ ਦੋਵਾਂ ਦੇਸ਼ਾਂ ਵਿਚਾਲੇ ਸਮਝੌਤਾ ਪੱਤਰ (MOU) ਦਾ ਐਲਾਨ ਹੋਵੇਗਾ, ਈਰਾਨ ਨੂੰ ਇਸ ਰਾਸ਼ੀ ਦਾ ਅੱਧਾ ਹਿੱਸਾ ਯਾਨੀ 12 ਅਰਬ ਡਾਲਰ ਤੁਰੰਤ ਮੁਹੱਈਆ ਕਰਵਾਏ ਜਾਣਗੇ। ਬਾਕੀ ਦੀ ਰਕਮ 60 ਦਿਨਾਂ ਦੀ ਗੱਲਬਾਤ ਦੀ ਮਿਆਦ ਦੇ ਦੌਰਾਨ ਕਿਸ਼ਤਾਂ ਵਿੱਚ ਟ੍ਰਾਂਸਫਰ ਕੀਤੀ ਜਾਵੇਗੀ। ਚਰਚਾ ਅਧੀਨ ਇਸ ਸਮਝੌਤੇ ਵਿੱਚ ਕੁਝ ਅਹਿਮ ਸ਼ਰਤਾਂ ਸ਼ਾਮਲ ਹਨ:
ਪੜ੍ਹੋ ਇਹ ਅਹਿਮ ਖ਼ਬਰ- ਭਾਰਤ ਸਮੇਤ ਦੁਨੀਆ ਲਈ ਵੱਡੀ ਖ਼ੁਸ਼ਖ਼ਬਰੀ; 'ਹੋਰਮੁਜ਼' ਦੇ ਰਸਤੇ ਬਿਨਾਂ ਟੋਲ ਤੇਲ ਦੀ ਸਪਲਾਈ ਹੋਵੇਗੀ ਬਹਾਲ
ਜੰਗਬੰਦੀ: ਮੌਜੂਦਾ ਜੰਗਬੰਦੀ ਨੂੰ 60 ਦਿਨਾਂ ਲਈ ਹੋਰ ਵਧਾਇਆ ਜਾਵੇਗਾ।
ਹੋਰਮੁਜ਼ ਸਟ੍ਰੇਟ: ਦੁਨੀਆ ਦੀ ਸਭ ਤੋਂ ਅਹਿਮ ਤੇਲ ਸਪਲਾਈ ਲਾਈਨ 'ਹੋਰਮੁਜ਼ ਸਟ੍ਰੇਟ' ਨੂੰ ਮੁੜ ਖੋਲ੍ਹਣ ਦੀ ਸੰਭਾਵਨਾ ਹੈ।
ਪ੍ਰਮਾਣੂ ਪ੍ਰੋਗਰਾਮ: ਈਰਾਨ ਦੇ ਪ੍ਰਮਾਣੂ ਪ੍ਰੋਗਰਾਮ 'ਤੇ ਨਿਰੰਤਰ ਗੱਲਬਾਤ ਜਾਰੀ ਰੱਖਣ ਲਈ ਇੱਕ ਰੂਪਰੇਖਾ ਤਿਆਰ ਕੀਤੀ ਜਾਵੇਗੀ।
ਹਾਲਾਂਕਿ ਇਸ ਰਸਤੇ ਵਿੱਚ ਸਭ ਤੋਂ ਵੱਡਾ ਰੋੜਾ ਈਰਾਨ ਦਾ ਸੰਵਰਧਿਤ ਯੂਰੇਨੀਅਮ ਦਾ ਭੰਡਾਰ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਖ਼ਤ ਰੁਖ ਅਪਣਾਉਂਦਿਆਂ ਕਿਹਾ ਹੈ ਕਿ ਈਰਾਨ ਕੋਲ ਮੌਜੂਦ ਲਗਭਗ 440 ਕਿਲੋਗ੍ਰਾਮ ਯੂਰੇਨੀਅਮ (ਜੋ ਹਥਿਆਰ ਬਣਾਉਣ ਦੇ ਬਹੁਤ ਕਰੀਬ ਹੈ) ਨੂੰ ਜਾਂ ਤਾਂ ਤੁਰੰਤ ਅਮਰੀਕਾ ਨੂੰ ਸੌਂਪ ਦਿੱਤਾ ਜਾਵੇ ਜਾਂ ਨਸ਼ਟ ਕੀਤਾ ਜਾਵੇ। ਅਮਰੀਕੀ ਅਧਿਕਾਰੀਆਂ ਨੇ ਸਪੱਸ਼ਟ ਨਾਅਰਾ ਦਿੱਤਾ ਹੈ- 'ਨੋ ਡਸਟ, ਨੋ ਡਾਲਰਜ਼', ਯਾਨੀ ਜਦੋਂ ਤੱਕ ਯੂਰੇਨੀਅਮ ਖ਼ਤਮ ਨਹੀਂ ਹੁੰਦਾ, ਈਰਾਨ ਨੂੰ ਕੋਈ ਵਿੱਤੀ ਲਾਭ ਨਹੀਂ ਮਿਲੇਗਾ। ਦੂਜੇ ਪਾਸੇ ਈਰਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਯੂਰੇਨੀਅਮ ਨਾਲ ਜੁੜੀ ਕੋਈ ਵੀ ਗੱਲਬਾਤ ਉਦੋਂ ਹੀ ਸ਼ੁਰੂ ਹੋਵੇਗੀ, ਜਦੋਂ ਸੰਘਰਸ਼ ਨੂੰ ਰਸਮੀ ਤੌਰ 'ਤੇ ਖ਼ਤਮ ਕਰਨ ਵਾਲੇ ਦਸਤਾਵੇਜ਼ਾਂ 'ਤੇ ਹਸਤਾਖਰ ਹੋ ਜਾਣਗੇ। ਫਿਲਹਾਲ ਪਾਬੰਦੀਆਂ ਵਿੱਚ ਢਿੱਲ ਅਤੇ ਪ੍ਰਮਾਣੂ ਗਤੀਵਿਧੀਆਂ ਨੂੰ ਸੀਮਤ ਕਰਨ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਵੱਡੇ ਮਤਭੇਦ ਬਣੇ ਹੋਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕੀ ਮਹਾਂਦੀਪ 'ਚ 20 ਦੇਸ਼ਾਂ ਦੀ ਸੰਯੁਕਤ ਕਾਰਵਾਈ, 3,300 ਹਥਿਆਰ ਤੇ 56 ਟਨ ਨਸ਼ੀਲੇ ਪਦਾਰਥ ਜ਼ਬਤ
NEXT STORY