ਤਹਿਰਾਨ- ਈਰਾਨ ਦੇ ਸੰਚਾਰ ਮੰਤਰੀ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਦੇਸ਼ ਨੇ ਇਕ ਹਫਤੇ ਵਿਚ ਦੂਜੀ ਵਾਰ ਕੀਤੇ ਸਾਈਬਰ ਹਮਲੇ ਨੂੰ ਅਸਫਲ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਇਸ ਦੂਜੇ ਸਾਈਬਰ ਹਮਲੇ ਦਾ ਟੀਚਾ ਸਰਕਾਰ ਦੀ ਖੂਫੀਆ ਜਾਣਕਾਰੀਆਂ ਵਿਚ ਸੰਨ੍ਹ੍ ਲਾਉਣਾ ਸੀ।
ਮੰਤਰੀ ਮੁਹੰਮਦ ਜਵਾਦ ਅਜ਼ਾਰੀ ਜਹਰੋਮੀ ਨੇ ਟਵੀਟ ਕੀਤਾ ਕਿ ਸਾਈਬਰ ਸੁਰੱਖਿਆ ਦੇ ਲਈ ਤਿਆਰ ਕੀਤੀ ਗਈ ਇਕ ਢਾਲ ਨੇ ਕਥਿਤ ਹਮਲੇ ਦੀ ਪਛਾਣ ਕਰ ਉਸ ਨੂੰ ਅਸਫਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਾਸੂਸੀ ਕਰਨ ਵਾਲੇ ਸਰਵਰਾਂ ਦੀ ਪਛਾਣ ਦੇ ਨਾਲ ਹੀ ਹੈਕਰਾਂ ਦਾ ਵੀ ਪਤਾ ਲਾ ਲਿਆ ਗਿਆ ਹੈ। ਜਹਰੋਮੀ ਨੇ ਬੁੱਧਵਾਰ ਨੂੰ ਅਧਿਕਾਰਿਤ ਆਈ.ਆਰ.ਐਨ.ਏ. ਸੰਵਾਦ ਕਮੇਟੀ ਨੂੰ ਦੱਸਿਆ ਸੀ ਕਿ ਈਰਾਨ ਦੇ ਇਲੈਕਟ੍ਰਾਨਿਕ ਢਾਂਚੇ 'ਤੇ ਇਕ ਵੱਡਾ ਤੇ ਸਰਕਾਰੀ ਸਾਈਬਰ ਹਮਲਾ ਕੀਤਾ ਗਿਆ ਹੈ। ਉਹਨਾਂ ਨੇ ਇਸ ਕਥਿਤ ਹਮਲੇ ਦਾ ਬਿਓਰਾ ਨਹੀਂ ਦਿੱਤਾ ਤੇ ਦੱਸਿਆ ਕਿ ਇਸ ਹਮਲੇ ਨੂੰ ਅਸਫਲ ਕਰ ਦਿੱਤਾ ਗਿਆ ਹੈ ਤੇ ਇਸ ਸਬੰਧੀ ਇਕ ਰਿਪੋਰਟ ਜਾਰੀ ਕੀਤੀ ਜਾਵੇਗੀ।
ਮੰਗਲਵਾਰ ਨੂੰ ਮੰਤਰੀ ਨੇ ਈਰਾਨ ਦੀਆਂ ਬੈਂਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਹੈਕਿੰਗ ਦੀਆਂ ਖਬਰਾਂ ਨੂੰ ਖਾਰਿਜ ਕਰ ਦਿੱਤਾ ਸੀ। ਸਥਾਨਕ ਮੀਡੀਆ ਨੇ ਈਰਾਨ ਦੀਆਂ ਬੈਂਕਾਂ ਦੇ ਲੱਖਾਂ ਗਾਹਕਾਂ ਦੇ ਖਾਤੇ ਹੈਕ ਹੋਣ ਦੀ ਖਬਰ ਦਿੱਤੀ ਸੀ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਈਰਾਨ ਨੇ ਕਿਸੇ ਸਾਈਬਰ ਹਮਲੇ ਨੂੰ ਅਸਫਲ ਕਰਨ ਦੀ ਗੱਲ ਕਹੀ ਹੋਵੇ। ਹਾਲਾਂਕਿ ਸਟਰਸਨੈਟ ਕੰਪਿਊਟਰ ਵਾਇਰਸ ਦੇ ਹਮਲੇ ਤੋਂ ਬਾਅਦ ਉਹ ਨੇ ਆਪਣੇ ਸੰਚਾਰ ਢਾਂਚਿਆਂ ਨੂੰ ਇੰਟਰਨੈਟ ਮੁਕਤ ਬਣਾ ਲਿਆ ਸੀ। ਇਸ ਵਾਇਰਸ ਦੇ ਬਾਰੇ ਵਿਚ ਮੰਨਿਆ ਜਾਂਦਾ ਹੈ ਕਿ ਇਸ ਨੂੰ ਅਮਰੀਕਾ ਤੇ ਇਜ਼ਰਾਇਲ ਨੇ ਸੰਯੁਕਤ ਰੂਪ ਨਾਲ ਤਿਆਰ ਕੀਤਾ ਸੀ, ਜਿਸ ਨੇ ਦੇਸ਼ ਦੇ ਪ੍ਰਮਾਣੂ ਟਿਕਾਣਿਆਂ ਵਿਚ ਮੌਜੂਦ ਹਜ਼ਾਰਾਂ ਈਰਾਨੀ ਸੈਂਟ੍ਰੀਫਿਊਗ ਉਪਕਰਨਾਂ ਨੂੰ ਤਬਾਹ ਕਰ ਦਿੱਤਾ ਸੀ।
ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰਾਂ ਦੀ ਸੂਚੀ ਜਾਰੀ
NEXT STORY