ਵਾਸ਼ਿੰਗਟਨ - ਨਿਊਯਾਰਕ ਦੇ ਲੋਅਰ ਮੈਨਹੱਟਨ ’ਚ ਸਥਿਤ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ. ਬੀ. ਆਈ.) ਦੇ ਫੀਲਡ ਦਫ਼ਤਰ ਦੇ ਬਾਹਰ ਇਕ ਸ਼ੱਕੀ ਵੱਲੋਂ ਅੱਗ ਲਾਉਣ ਵਾਲਾ ਉਪਕਰਨ ਸੁੱਟ ਕੇ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਮੁਸਤੈਦੀ ਦਿਖਾਉਂਦੇ ਹੋਏ ਇਕ ਸ਼ੱਕੀ ਨੂੰ ਹਿਰਾਸਤ ਵਿਚ ਲੈ ਲਿਆ। ਇਸੇ ਇਮਾਰਤ ’ਚ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਦਾ ਦਫ਼ਤਰ ਵੀ ਮੌਜੂਦ ਹੈ।
ਇਸ ਘਟਨਾ ਵਿਚ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਜਾਂ ਕਿਸੇ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਪੁਲਸ ਨੂੰ ਘਟਨਾ ਸਥਾਨ ਦੇ ਨੇੜਿਓਂ ਇਕ ਲਾਵਾਰਸ ਬੰਦੂਕ ਵੀ ਮਿਲੀ ਹੈ, ਜੋ ਇਸੇ ਘਟਨਾ ਨਾਲ ਜੁੜੀ ਹੋਈ ਦੱਸੀ ਜਾ ਰਹੀ ਹੈ। ਐੱਫ.ਬੀ.ਆਈ. ਦੀ ਨਿਊਜਰਸੀ/ਨਿਊਯਾਰਕ ਜੁਆਇੰਟ ਟੈਰੇਰਿਜ਼ਮ ਟਾਸਕ ਫੋਰਸ ਨੇ ਇਸ ਪੂਰੇ ਮਾਮਲੇ ਨੂੰ ਆਪਣੇ ਹੱਥਾਂ ’ਚ ਲੈ ਲਿਆ ਹੈ ਅਤੇ ਇਸ ਹਮਲੇ ਦੇ ਪਿੱਛੇ ਦੇ ਮਕਸਦ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਓਹੀਓ ਨਦੀ ’ਚ ਤੈਰਾਕ ਨੂੰ ਬਚਾਉਣ ਦੀ ਕੋਸ਼ਿਸ਼ ’ਚ 5 ਲੋਕਾਂ ਦੀ ਮੌਤ
NEXT STORY