ਇੰਟਰਨੈਸ਼ਨਲ ਡੈਸਕ- ਇਜ਼ਰਾਈਲ-ਅਮਰੀਕਾ ਦੇ ਇਰਾਨ 'ਤੇ ਹੋਏ ਹਮਲਿਆਂ 'ਚ ਮਾਰੇ ਗਏ ਇਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਖ਼ਾਮੇਨੇਈ ਦੀ ਅਮਰੀਕੀ-ਇਜ਼ਰਾਈਲੀ ਹਵਾਈ ਹਮਲੇ ਵਿੱਚ ਮੌਤ ਦੀ ਪੁਸ਼ਟੀ ਹੋਣ ਤੋਂ ਬਾਅਦ, ਇਰਾਨ ਦੇ ਸਭ ਤੋਂ ਪਵਿੱਤਰ ਅਸਥਾਨ ਇਮਾਮ ਰਜ਼ਾ ਦੇ ਰੌਜ਼ੇ 'ਤੇ 'ਕਾਲਾ ਝੰਡਾ' ਚੜ੍ਹਾ ਦਿੱਤਾ ਗਿਆ ਹੈ। ਇਰਾਨੀ ਪਰੰਪਰਾ ਵਿੱਚ ਪਵਿੱਤਰ ਅਸਥਾਨਾਂ ਦੇ ਗੁੰਬਦ 'ਤੇ ਕਾਲਾ ਝੰਡਾ ਚੜ੍ਹਾਉਣਾ ਡੂੰਘੇ ਸੋਗ ਅਤੇ ਸ਼ਹਾਦਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਝੰਡਾ ਇਸ ਗੱਲ ਦਾ ਵੀ ਸੰਕੇਤ ਹੈ ਕਿ ਦੇਸ਼ ਆਪਣੇ ਨੇਤਾ ਦੀ ਮੌਤ ਦਾ ਬਦਲਾ ਲੈਣ ਲਈ ਤਿਆਰ ਹੈ।
ਖਾਮਨੇਈ ਦੀ ਮੌਤ ਮਗਰੋਂ ਇਰਾਨੀ ਸਰਕਾਰ ਨੇ ਦੇਸ਼ ਭਰ ਵਿੱਚ 40 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਸਾਰੇ ਸਰਕਾਰੀ ਦਫ਼ਤਰ, ਵਿੱਦਿਅਕ ਅਦਾਰੇ ਅਤੇ ਵਪਾਰਕ ਕੇਂਦਰ ਫਿਲਹਾਲ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਖ਼ਾਮੇਨੇਈ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਕਈ ਚੋਟੀ ਦੇ ਫੌਜੀ ਕਮਾਂਡਰਾਂ ਦੀ ਮੌਤ ਨੇ ਇਰਾਨ ਵਿੱਚ ਸੱਤਾ ਦਾ ਵੱਡਾ ਖਲਾਅ ਪੈਦਾ ਕਰ ਦਿੱਤਾ ਹੈ। 'ਐਕਸਪਰਟਸ ਕੌਂਸਲ' ਦੀ ਹੰਗਾਮੀ ਬੈਠਕ ਸੱਦੀ ਗਈ ਹੈ ਤਾਂ ਜੋ ਅਗਲੇ ਉਤਰਾਧਿਕਾਰੀ ਬਾਰੇ ਫੈਸਲਾ ਲਿਆ ਜਾ ਸਕੇ।
ਇਹ ਵੀ ਪੜ੍ਹੋ- ਜਹਾਜ਼ 'ਚ ਸਫ਼ਰ ਦਾ ਬਣਾ ਰਹੇ ਹੋ ਪਲਾਨ ਤਾਂ ਪੜ੍ਹ ਲਓ ਇਹ ਅਹਿਮ ਖ਼ਬਰ ! ਕਿਤੇ ਪੈ ਨਾ ਜਾਏ 'ਪੰਗਾ'
ਇਨ੍ਹਾਂ ਹਮਲਿਆਂ ਮਗਰੋਂ ਤਹਿਰਾਨ ਅਤੇ ਹੋਰ ਵੱਡੇ ਸ਼ਹਿਰਾਂ ਦੀਆਂ ਸੜਕਾਂ 'ਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋ ਰਹੇ ਹਨ। ਲੋਕਾਂ ਵਿੱਚ ਅਮਰੀਕਾ ਅਤੇ ਇਜ਼ਰਾਈਲ ਵਿਰੁੱਧ ਭਾਰੀ ਗੁੱਸਾ ਦੇਖਿਆ ਜਾ ਰਿਹਾ ਹੈ। ਇਸ ਘਟਨਾ ਨੇ ਪੂਰੇ ਮੱਧ ਪੂਰਬ ਨੂੰ ਜੰਗ ਦੇ ਮੁਹਾਨੇ 'ਤੇ ਲਿਆ ਖੜ੍ਹਾ ਕੀਤਾ ਹੈ। ਇਰਾਨ ਸਮਰਥਿਤ ਸੰਗਠਨਾਂ (ਹਿਜ਼ਬੁੱਲਾ ਅਤੇ ਹੂਤੀ) ਨੇ ਵੀ ਹਾਈ ਅਲਰਟ ਜਾਰੀ ਕਰ ਦਿੱਤਾ ਹੈ, ਜਿਸ ਨਾਲ ਇਜ਼ਰਾਈਲ ਅਤੇ ਅਮਰੀਕੀ ਟਿਕਾਣਿਆਂ 'ਤੇ ਹੋਰ ਹਮਲਿਆਂ ਦਾ ਖ਼ਤਰਾ ਵਧ ਗਿਆ ਹੈ।
ਇਹ ਵੀ ਪੜ੍ਹੋ- 'ਫਸੇ' ਯਾਤਰੀਆਂ ਲਈ ਏਅਰਲਾਈਨ ਕੰਪਨੀਆਂ ਦਾ ਵੱਡਾ ਐਲਾਨ ! ਖ਼ਤਮ ਹੋਈ ਸਾਰੀ ਟੈਂਸ਼ਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜੰਗ ਦੌਰਾਨ ਦੁਬਈ 'ਚ ਫਸੇ ਸੈਂਕੜੇ ਸੈਲਾਨੀ ! ਤਰਸਯੋਗ ਹਾਲਾਤ 'ਚ ਰਹਿਣ ਲਈ ਹੋਏ ਮਜਬੂਰ
NEXT STORY