ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਰਾਨ 'ਚ ਆਪਣੇ ਲਾਪਤਾ ਪਾਇਲਟ (ਕਰਨਲ) ਨੂੰ 'ਚੋਂ ਸੁਰੱਖਿਅਤ ਕੱਢਣ ਦੇ ਦਾਅਵੇ ਤੋਂ ਬਾਅਦ ਹੁਣ ਇਰਾਨ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਇਰਾਨੀ ਫੌਜ ਦੇ 'ਖਾਤਮ ਅਲ-ਅੰਬੀਆ' ਕੇਂਦਰੀ ਹੈੱਡਕੁਆਰਟਰ ਦੇ ਬੁਲਾਰੇ ਇਬਰਾਹਿਮ ਜ਼ੁਲਫ਼ਿਕਾਰੀ ਨੇ ਅਮਰੀਕੀ ਦਾਅਵਿਆਂ ਨੂੰ ਖ਼ਾਰਜ ਕਰਦਿਆਂ ਇਸ ਨੂੰ ਅਮਰੀਕਾ ਦੀ 'ਸ਼ਰਮਨਾਕ ਹਾਰ' ਦੱਸਿਆ ਹੈ।
ਜ਼ੁਲਫ਼ਿਕਾਰੀ ਅਨੁਸਾਰ, ਦੱਖਣੀ ਇਸਫਾਹਾਨ ਵਿੱਚ ਇਰਾਨੀ ਫੌਜਾਂ ਦੀ ਕਾਰਵਾਈ ਨੇ ਅਮਰੀਕੀ ਫੌਜ ਦੇ ਖੋਖਲੇਪਨ ਨੂੰ ਜਗ-ਜ਼ਾਹਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਟਰੰਪ ਜਨਤਾ ਨੂੰ ਗੁੰਮਰਾਹ ਕਰਕੇ ਆਪਣੀ ਹਾਰ ਨੂੰ ਜਿੱਤ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਰਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇਸ ਰੈਸਕਿਊ ਆਪ੍ਰੇਸ਼ਨ ਵਿੱਚ ਸ਼ਾਮਲ ਇੱਕ ਅਮਰੀਕੀ C-130 ਕਲਾਸ ਦੇ ਜਹਾਜ਼ ਨੂੰ ਢੇਰ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਰਾਨੀ ਫੌਜ ਕਿਸੇ ਵੀ ਹਮਲਾਵਰ ਨੂੰ ਕੁਚਲਣ ਦੀ ਸਮੱਰਥਾ ਰੱਖਦੀ ਹੈ ਅਤੇ ਇਸਫਾਹਾਨ ਦੀ ਘਟਨਾ ਇਸ ਦਾ ਸਪੱਸ਼ਟ ਉਦਾਹਰਣ ਹੈ।
ਇਹ ਵੀ ਪੜ੍ਹੋੋ- 'ਸਰਪੰਚ ਸਾਬ੍ਹ' 'ਤੇ ਲੱਗੇਗਾ Ban ! ਲਗਾਤਾਰ ਦੋ ਮੈਚਾਂ 'ਚ ਜਿੱਤ ਦੇ ਬਾਵਜੂਦ 'ਪੰਜਾਬ' ਲਈ ਖੜ੍ਹੀ ਹੋਈ ਵੱਡੀ ਮੁਸੀਬਤ
ਦੂਜੇ ਪਾਸੇ, ਰਾਸ਼ਟਰਪਤੀ ਟਰੰਪ ਨੇ ਇਸ ਆਪ੍ਰੇਸ਼ਨ ਨੂੰ ਅਮਰੀਕੀ ਇਤਿਹਾਸ ਦਾ ਸਭ ਤੋਂ 'ਦਲੇਰਾਨਾ' ਮਿਸ਼ਨ ਦੱਸਿਆ ਹੈ। ਟਰੰਪ ਨੇ ਪੁਸ਼ਟੀ ਕੀਤੀ ਕਿ ਕਰਨਲ ਹੁਣ ਸੁਰੱਖਿਅਤ ਹੈ ਤੇ "ਅਸੀਂ ਉਸ ਨੂੰ ਬਚਾ ਲਿਆ ਹੈ।" ਟਰੰਪ ਅਨੁਸਾਰ, ਅਮਰੀਕਾ ਨੇ ਇਰਾਨੀ ਏਅਰਸਪੇਸ 'ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ। ਟਰੰਪ ਨੇ ਦਾਅਵਾ ਕੀਤਾ ਕਿ ਇੰਨੇ ਵੱਡੇ ਆਪ੍ਰੇਸ਼ਨ ਦੇ ਬਾਵਜੂਦ ਕਿਸੇ ਵੀ ਅਮਰੀਕੀ ਸੈਨਿਕ ਦੀ ਮੌਤ ਨਹੀਂ ਹੋਈ।
ਇਹ ਵੀ ਪੜ੍ਹੋ- ਲੱਭ ਗਿਆ ਇਰਾਨ 'ਚ ਗੁਆਚਿਆ ਅਮਰੀਕੀ ਪਾਇਲਟ ! ਰੈਸਕਿਊ ਦੀਆਂ ਤਿਆਰੀਆਂ ਸ਼ੁਰੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਫ਼ਗਾਨਿਸਤਾਨ 'ਚ ਨਸ਼ਾ ਤਸਕਰਾਂ 'ਤੇ ਵੱਡੀ ਕਾਰਵਾਈ! 300 ਕਿਲੋ ਚਰਸ ਤੇ ਹਜ਼ਾਰਾਂ ਨਸ਼ੀਲੀਆਂ ਗੋਲੀਆਂ ਬਰਾਮਦ
NEXT STORY