ਇੰਟਰਨੈਸ਼ਨਲ ਡੈਸਕ: ਅਮਰੀਕਾ ਅਤੇ ਈਰਾਨ ਵਿਚਾਲੇ ਜਾਰੀ ਜੰਗ ਹੁਣ ਇੱਕ ਅਜਿਹੇ ਮੋੜ 'ਤੇ ਪਹੁੰਚ ਗਈ ਹੈ ਜਿੱਥੇ ਸਮਝੌਤੇ ਦੀ ਬਜਾਏ ਟਕਰਾਅ ਵਧਦਾ ਦਿਖਾਈ ਦੇ ਰਿਹਾ ਹੈ। ਈਰਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਹੋਰਮੁਜ਼ ਜਲਡਮਰੂਮੱਧ ਨੂੰ ਲੈ ਕੇ ਦਿੱਤੀ ਗਈ ਸਮਾਂ-ਸੀਮਾ (Deadline) ਅਤੇ ਅਲਟੀਮੇਟਮ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।
ਕੀ ਹੈ ਪੂਰਾ ਵਿਵਾਦ?
ਰਾਸ਼ਟਰਪਤੀ ਟਰੰਪ ਨੇ ਈਰਾਨ ਨੂੰ ਮੰਗਲਵਾਰ ਤੱਕ ਦਾ ਸਮਾਂ ਦਿੰਦਿਆਂ ਸਖ਼ਤ ਸ਼ਰਤਾਂ ਰੱਖੀਆਂ ਸਨ, ਜਿਨ੍ਹਾਂ ਵਿੱਚ ਹੋਰਮੁਜ਼ ਜਲਡਮਰੂਮੱਧ ਨੂੰ ਪੂਰੀ ਤਰ੍ਹਾਂ ਖੋਲ੍ਹਣ ਦੀ ਮੰਗ ਪ੍ਰਮੁੱਖ ਸੀ। ਟਰੰਪ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਈਰਾਨ ਇਨ੍ਹਾਂ ਸ਼ਰਤਾਂ ਨੂੰ ਨਹੀਂ ਮੰਨਦਾ, ਤਾਂ ਮੰਗਲਵਾਰ ਨੂੰ ਹੀ ਉਸ ਦੇ ਊਰਜਾ ਪਲਾਂਟਾਂ ਅਤੇ ਮਹੱਤਵਪੂਰਨ ਪੁਲਾਂ ਨੂੰ ਤਬਾਹ ਕਰ ਦਿੱਤਾ ਜਾਵੇਗਾ। ਪਰ ਤਹਿਰਾਨ ਨੇ ਟਰੰਪ ਦੀ ਇਸ ਡੈੱਡਲਾਈਨ ਨੂੰ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ । ਤਹਿਰਾਨ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਦਬਾਅ ਅੱਗੇ ਨਹੀਂ ਝੁਕੇਗਾ ਅਤੇ ਅਸਥਾਈ ਜੰਗਬੰਦੀ 'ਤੇ ਹੋਰਮੁਜ਼ ਨਹੀਂ ਖੋਲ੍ਹੇਗਾ।
ਜੰਗਬੰਦੀ ਦੀਆਂ ਕੋਸ਼ਿਸ਼ਾਂ ਨੂੰ ਲੱਗਿਆ ਝਟਕਾ
ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ 45 ਦਿਨਾਂ ਦੀ ਜੰਗਬੰਦੀ ਅਤੇ ਇੱਕ 'ਦੋ-ਪੜਾਵੀ' ਸ਼ਾਂਤੀ ਯੋਜਨਾ 'ਤੇ ਚਰਚਾ ਚੱਲ ਰਹੀ ਸੀ, ਪਰ ਈਰਾਨ ਦੇ ਇਸ ਤਾਜ਼ਾ ਫੈਸਲੇ ਨੇ ਸ਼ਾਂਤੀ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ। ਈਰਾਨੀ ਵਿਦੇਸ਼ ਮੰਤਰਾਲੇ ਨੇ ਪਹਿਲਾਂ ਹੀ ਸਪੱਸ਼ਟ ਕੀਤਾ ਸੀ ਕਿ ਉਹ ਅਮਰੀਕਾ ਨਾਲ ਸਿੱਧੀ ਗੱਲਬਾਤ ਨਹੀਂ ਕਰ ਰਹੇ ਅਤੇ ਕਿਸੇ ਵੀ ਤਰ੍ਹਾਂ ਦੇ ਦਬਾਅ ਹੇਠ ਹੋਰਮੁਜ਼ ਵਰਗੇ ਰਣਨੀਤਕ ਮੁੱਦਿਆਂ 'ਤੇ ਸਮਝੌਤਾ ਨਹੀਂ ਕਰਨਗੇ।
ਹੋਰਮੁਜ਼ ਦਾ ਰਣਨੀਤਕ ਮਹੱਤਵ
ਹੋਰਮੁਜ਼ ਵਿਸ਼ਵ ਪੱਧਰ 'ਤੇ ਤੇਲ ਦੀ ਸਪਲਾਈ ਲਈ ਸਭ ਤੋਂ ਅਹਿਮ ਰਸਤਾ ਮੰਨਿਆ ਜਾਂਦਾ ਹੈ। ਅਮਰੀਕਾ ਵਿੱਚ ਤੇਲ ਦੀਆਂ ਵਧਦੀਆਂ ਕੀਮਤਾਂ (ਪੈਟਰੋਲ 4.09 ਡਾਲਰ ਪ੍ਰਤੀ ਗੈਲਨ) ਕਾਰਨ ਟਰੰਪ ਪ੍ਰਸ਼ਾਸਨ ਇਸ ਰਸਤੇ ਨੂੰ ਹਰ ਹਾਲ ਵਿੱਚ ਖੁਲ੍ਹਵਾਉਣਾ ਚਾਹੁੰਦਾ ਹੈ।ਈਰਾਨ ਵੱਲੋਂ ਅਲਟੀਮੇਟਮ ਰੱਦ ਕੀਤੇ ਜਾਣ ਤੋਂ ਬਾਅਦ ਹੁਣ ਖੇਤਰ ਵਿੱਚ ਤਣਾਅ ਬੇਹੱਦ ਵਧ ਗਿਆ ਹੈ। ਸਾਰੀਆਂ ਨਜ਼ਰਾਂ ਹੁਣ ਮੰਗਲਵਾਰ 'ਤੇ ਟਿਕੀਆਂ ਹੋਈਆਂ ਹਨ, ਕਿ ਕੀ ਅਮਰੀਕਾ ਆਪਣੀ ਧਮਕੀ ਅਨੁਸਾਰ ਕੋਈ ਵੱਡੀ ਫੌਜੀ ਕਾਰਵਾਈ ਕਰਦਾ ਹੈ ਜਾਂ ਫਿਰ ਕੂਟਨੀਤਕ ਪੱਧਰ 'ਤੇ ਕੋਈ ਨਵਾਂ ਰਸਤਾ ਕੱਢਿਆ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕਰੇਮੋਨਾ ਵਿਖੇ ਅੰਮ੍ਰਿਤ ਸੰਚਾਰ ਦੌਰਾਨ 30 ਪ੍ਰਾਣੀ ਚੜੇ ਗੁਰੂ ਕੇ ਜਹਾਜ਼
NEXT STORY