ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 14-ਨੁਕਾਤੀ ਇਸਲਾਮਾਬਾਦ ਸਮਝੌਤੇ ਨੂੰ ਸਮੇਂ ਦੀ ਬਰਬਾਦੀ ਦੱਸੇ ਜਾਣ ਤੋਂ ਬਾਅਦ ਇਰਾਨ ਤੇ ਅਮਰੀਕਾ ਵਿਚਾਲੇ ਜੰਗੀ ਤਣਾਅ ਹੋਰ ਵਧ ਗਿਆ ਹੈ। ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘਾਈ ਨੇ ਬੁੱਧਵਾਰ ਨੂੰ ਅਮਰੀਕਾ 'ਤੇ ਅੰਤਰਰਾਸ਼ਟਰੀ ਵਚਨਬੱਧਤਾਵਾਂ ਤੋਂ ਭੱਜਣ ਅਤੇ ਕੂਟਨੀਤੀ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਹੈ।
ਇਸ ਦੇ ਨਾਲ ਹੀ, ਇਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਮੁਜਤਬਾ ਖ਼ਾਮੇਨੇਈ ਨੇ ਰਾਸ਼ਟਰੀ ਸੁਰੱਖਿਆ ਕੌਂਸਲ ਦੇ ਸਕੱਤਰ ਮੇਜਰ ਜਨਰਲ ਮੋਹਸਿਨ ਰਜ਼ਾਈ ਨਾਲ ਅਹਿਮ ਬੈਠਕ ਤੋਂ ਬਾਅਦ ਗਲੋਬਲ ਤੇਲ ਰੂਟ 'ਹੋਰਮੁਜ਼' 'ਤੇ ਆਪਣਾ ਕੰਟਰੋਲ ਹੋਰ ਮਜ਼ਬੂਤ ਰੱਖਣ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ- ਹਜ਼ਾਰਾਂ ਭਾਰਤੀਆਂ ਨੂੰ ਵਰਕ ਵੀਜ਼ਾ ਦੇਵੇਗਾ ਨਿਊਜ਼ੀਲੈਂਡ ! FTA ਲਾਗੂ ਹੋਣ ਮਗਰੋਂ ਹੋਇਆ ਐਲਾਨ
ਇਸਮਾਈਲ ਬਘਾਈ ਨੇ ਐਕਸ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, "ਅਮਰੀਕਾ ਵੱਲੋਂ ਕੂਟਨੀਤੀ ਦਾ ਕੀਤਾ ਗਿਆ ਅਪਮਾਨ ਇੱਕ ਵਾਰ ਫਿਰ ਨੰਗਾ ਹੋ ਗਿਆ ਹੈ। ਰਾਸ਼ਟਰਪਤੀ ਟਰੰਪ ਦਾ ਇਹ ਕਬੂਲਨਾਮਾ ਕਿ ਉਹ ਕਦੇ ਇਸਲਾਮਾਬਾਦ ਸਮਝੌਤੇ 'ਤੇ ਵਿਸ਼ਵਾਸ ਨਹੀਂ ਕਰਦੇ ਸਨ, ਉਨ੍ਹਾਂ ਦੇ ਕੂਟਨੀਤਕ ਦਾਅਵਿਆਂ ਦਾ ਖੋਖਲਾਪਣ ਦਿਖਾਉਂਦਾ ਹੈ। ਅਮਰੀਕਾ ਵੱਲੋਂ ਤੋੜੇ ਗਏ ਵਾਅਦਿਆਂ ਅਤੇ ਵਚਨਬੱਧਤਾਵਾਂ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ।"
ਉੱਥੇ ਹੀ ਇਰਾਨੀ ਸੁਪਰੀਮ ਲੀਡਰ ਆਇਤੁੱਲਾ ਮੁਜਤਬਾ ਖ਼ਾਮੇਨੇਈ ਨੇ ਸਪੱਸ਼ਟ ਕੀਤਾ ਹੈ ਕਿ 'ਨਾ ਜੰਗ, ਨਾ ਸ਼ਾਂਤੀ' ਵਾਲੀ ਮੌਜੂਦਾ ਸਥਿਤੀ ਨੂੰ ਖ਼ਤਮ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹੋਰਮੁਜ਼ ਲਾਂਘੇ 'ਤੇ ਕੰਟਰੋਲ ਬਣਾਈ ਰੱਖਣਾ ਇਰਾਨ ਅਤੇ ਖੇਤਰੀ ਸੁਰੱਖਿਆ ਲਈ ਬੇਹੱਦ ਜ਼ਰੂਰੀ ਹੈ, ਕਿਉਂਕਿ ਦੁਨੀਆ ਦਾ ਇੱਕ-ਚੌਥਾਈ ਕੱਚਾ ਤੇਲ ਇਸੇ ਸਮੁੰਦਰੀ ਰਸਤੇ ਤੋਂ ਲੰਘਦਾ ਹੈ।
ਇਹ ਵੀ ਪੜ੍ਹੋ- ਖੁੱਸ ਜਾਵੇਗੀ ਨੇਤਨਯਾਹੂ ਦੀ ਕੁਰਸੀ ! ਕਿਸੇ ਵੀ ਪਾਰਟੀ ਨੂੰ ਨਹੀਂ ਮਿਲ ਰਿਹਾ ਸਪੱਸ਼ਟ ਬਹੁਮਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਅੱਲ੍ਹਾਹੂ ਅਕਬਰ' ਬੋਲਦਿਆਂ ਇਜ਼ਰਾਈਲੀ ਦੂਤਾਵਾਸ ਦੇ ਬਾਹਰ ਗਾਰਡ 'ਤੇ ਕਰ'ਤਾ ਚਾਕੂ ਹਮਲਾ
NEXT STORY