ਇਸਲਾਮਾਬਾਦ: ਈਰਾਨ ਤੇ ਅਮਰੀਕਾ ਵਿਚਾਲੇ ਹਾਲਾਤ ਅਜੇ ਵੀ ਕੁਝ ਸਹਿਜ ਹੁੰਦੇ ਦਿਖਾਈ ਨਹੀਂ ਦੇ ਰਹੇ। ਬੀਤੇ ਦਿਨ ਭਾਰਤੀ ਜਹਾਜ਼ 'ਤੇ ਹਮਲੇ ਮਗਰੋਂ ਖਾੜੀ ਖੇਤਰ ਵਿਚ ਤਣਾਅ ਹੋਰ ਵਧ ਗਿਆ। ਈਰਾਨ ਨੇ ਜਿਥੇ ਇਸ ਦਾ ਕਾਰਨ ਅਮਰੀਕਾ ਨੂੰ ਦੱਸਿਆ ਉਥੇ ਹੀ ਅਮਰੀਕੀ ਰਾਸ਼ਟਰਪਤੀ ਨੇ ਭਾਰਤੀ ਜਹਾਜ਼ ਉੱਤੇ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਇਸ ਦਾ ਸਾਰਾ ਦੋਸ਼ ਈਰਾਨ ਉੱਤੇ ਮੜਿਆ। ਇਸੇ ਵਿਚਾਲੇ ਹੁਣ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਦੋਵੇਂ ਦੇਸ਼ 'ਸ਼ਾਂਤੀ ਸਮਝੌਤੇ' ਦੇ ਬਹੁਤ ਨੇੜੇ ਹਨ।

ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਦਾਅਵਾ ਕੀਤਾ ਹੈ ਕਿ ਲੰਬੇ ਸਮੇਂ ਤੋਂ ਚੱਲ ਰਹੀਆਂ ਵਿਚੋਲਗੀ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਇੱਕ ਅੰਤਿਮ ਅਤੇ ਸਹਿਮਤ ਸ਼ਾਂਤੀ ਸਮਝੌਤਾ ਤਿਆਰ ਹੋ ਚੁੱਕਾ ਹੈ। ਸ਼ਾਂਤੀ ਸਮਝੌਤੇ ਦਾ ਲਿਖਤੀ ਟੈਕਸਟਦੋਵਾਂ ਧਿਰਾਂ ਦੀ ਸਹਿਮਤੀ ਨਾਲ ਮੁਕੰਮਲ ਕਰ ਲਿਆ ਗਿਆ ਹੈ। ਪਾਕਿਸਤਾਨ ਹੁਣ ਇਸ ਸਮਝੌਤੇ ਨੂੰ ਅਮਲੀ ਰੂਪ ਦੇਣ ਲਈ ਦੋਵਾਂ ਪੱਖਾਂ ਨਾਲ ਮਿਲ ਕੇ ਅਗਲੇ ਕਦਮਾਂ ਨੂੰ ਅੰਤਿਮ ਰੂਪ ਦੇਣ ਵਿੱਚ ਜੁਟਿਆ ਹੋਇਆ ਹੈ। ਖੇਤਰੀ ਸ਼ਾਂਤੀ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਨੇੜੇ ਹੈ।
ਹਾਲਾਂਕਿ ਇਸ ਦੌਰਾਨ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਕੁਝ ਤਾਕਤਾਂ ਇਸ ਸ਼ਾਂਤੀ ਪ੍ਰਕਿਰਿਆ ਨੂੰ ਨਾਕਾਮ ਕਰਨਾ ਚਾਹੁੰਦੀਆਂ ਹਨ। ਪਾਕਿਸਤਾਨ ਉਨ੍ਹਾਂ ਲੋਕਾਂ ਦੁਆਰਾ ਚਲਾਈ ਜਾ ਰਹੀ ਗਲਤ ਜਾਣਕਾਰੀ ਦੀ ਮੁਹਿੰਮ ਤੋਂ ਪੂਰੀ ਤਰ੍ਹਾਂ ਜਾਣੂ ਹੈ ਜੋ ਇਸ ਡੀਲ ਵਿੱਚ ਰੁਕਾਵਟ ਪਾਉਣਾ ਚਾਹੁੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
SpaceX ਦੇ ਸ਼ੇਅਰ ਨੇ ਭਰੀ ਉਡਾਣ, ਮਸਕ ਦੀ ਦੌਲਤ ਹੋਈ 1 ਟ੍ਰਿਲੀਅਨ ਡਾਲਰ ਦੇ ਪਾਰ
NEXT STORY