ਬਗਦਾਦ— ਇਰਾਕ ਦੇ ਸੰਸਦ ਮੈਂਬਰਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬਗਦਾਦ ਦੀ ਅਣ-ਐਲਾਨੀ ਯਾਤਰਾ 'ਤੇ ਸਵਾਲ ਚੁੱਕਦੇ ਹੋਏ ਇਸ ਦੀ ਸਖਤ ਨਿੰਦਾ ਕੀਤੀ ਹੈ। ਟਰੰਪ ਬੁੱਧਵਾਰ ਨੂੰ ਬਗਦਾਦ ਪਹੁੰਚ ਕੇ ਉਥੇ ਤਾਇਨਾਤ ਆਪਣੇ ਫੌਜੀਆਂ ਨੂੰ ਕ੍ਰਿਸਮਸ ਦੀ ਵਧਾਈ ਦਿੱਤੀ ਸੀ ਤੇ ਸਾਹਸ ਭਰੇ ਕੰਮਾਂ ਤੇ ਬਲਿਦਾਨ ਲਈ ਉਨ੍ਹਾਂ ਦੀ ਸ਼ਲਾਘਾ ਵੀ ਕੀਤੀ ਸੀ।
ਇਕ ਨਿਊਜ਼ ਚੈਨਲ ਮੁਤਾਬਕ ਬਿੰਨਾ ਬਲਾਕ ਤੋਂ ਸੰਸਦ ਨੇ ਇਕ ਬਿਆਨ ਜਾਰੀ ਕਰਕੇ ਟਰੰਪ ਦੀ ਬਿਨਾਂ ਕਿਸੇ ਸੂਚਨਾ ਦੀ ਯਾਤਰਾ 'ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਟਰੰਪ ਦੀ ਇਹ ਯਾਤਰਾ ਇਰਾਕ 'ਚ ਤਾਇਨਾਤ ਅਮਰੀਕੀ ਫੌਜੀਆਂ ਦੇ ਅਸਲੀ ਟੀਚੇ 'ਤੇ ਸਵਾਲ ਖੜ੍ਹੇ ਕਰਦੀ ਹੈ। ਆਪਣੇ ਦੇਸ਼ 'ਚ ਅਮਰੀਕੀ ਫੌਜੀਆਂ ਦੀ ਸ਼ੱਕੀ ਤਾਇਨਾਤੀ ਨੂੰ ਖਤਮ ਕਰਨ ਦੇ ਮੁੱਦੇ 'ਤੇ ਸਾਰੇ ਸਿਆਸੀ ਦਲਾਂ ਨੂੰ ਇਕ ਹੋਣਾ ਚਾਹੀਦਾ ਹੈ। ਇਹ ਦੇਸ਼ ਦੀ ਹਕੂਮਤ ਦਾ ਮੁੱਦਾ ਹੈ। ਇਰਾਕ ਦੇ ਸਾਬਕਾ ਪ੍ਰਧਾਨ ਮੰਤਰੀ ਨੂਰੀ ਅਲ-ਮਲਿਕੀ ਦੀ ਅਗਵਾਈ 'ਚ ਸੰਸਦ ਮੈਂਬਰਾਂ ਦੀ ਟੀਮ ਨੇ ਟਰੰਪ 'ਤੇ ਡਿਪਲੋਮੈਟਿਕ ਕੋਡ ਦੇ ਉਲੰਘਣ ਦਾ ਦੋਸ਼ ਲਾਇਆ ਤੇ ਅਮਰੀਕੀ ਡਿਪਲੋਮੈਟ ਨੂੰ ਤਲਬ ਕੀਤੇ ਜਾਣ ਦੀ ਮੰਗ ਕੀਤੀ।
ਜ਼ਿਕਰਯੋਗ ਹੈ ਕਿ ਟਰੰਪ ਨੇ ਪਤਨੀ ਮੇਲਾਨੀਆ ਟਰੰਪ ਨਾਲ ਇਰਾਕ 'ਚ ਅਮਰੀਕੀ ਫੌਜੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਤੇ ਅਲ-ਅਸਦ ਹਵਾਈ ਅੱਡੇ 'ਤੇ ਆਪਣੇ ਫੌਜੀਆਂ ਨਾਲ ਗੱਲਬਾਤ ਕੀਤੀ। ਇਹ ਬਗਦਾਦ ਦੇ ਪੱਛਮ 'ਚ ਅਮਰੀਕਾ-ਇਰਾਕ ਦਾ ਸੰਯੁਕਤ ਹਵਾਈ ਅੱਡਾ ਹੈ।
ਅਸਹਿਮਤੀ ਕਾਰਨ ਟਰੰਪ-ਇਰਾਕੀ ਪ੍ਰਧਾਨ ਮੰਤਰੀ ਵਿਚਾਲੇ ਹੋਣ ਵਾਲੀ ਬੈਠਕ ਰੱਦ
NEXT STORY