ਵਾਸ਼ਿੰਗਟਨ, (ਭਾਸ਼ਾ)— ਅਮਰੀਕਾ ਵਿਚ ਹਿਊਸਟਨ ਦੀ ਇਕ ਅਦਾਲਤ ਨੇ ਇਸਲਾਮਿਕ ਸਟੇਟ 'ਚ ਸ਼ਾਮਲ ਹੋਣ ਅਤੇ ਬੰਬ ਬਣਾਉਣਾ ਸਿੱਖਣ ਦੀ ਇੱਛਾ ਰੱਖਣ ਦੇ ਮਾਮਲੇ ਵਿਚ ਇਰਾਕ ਦੇ ਇਕ ਸ਼ਰਣਾਰਥੀ ਨੂੰ 16 ਸਾਲ ਜੇਲ ਦੀ ਸਜ਼ਾ ਸੁਣਾਈ ਹੈ। ਫਿਲਸਤੀਨੀ ਮੂਲ ਦੇ 25 ਸਾਲਾ ਉਮਰ ਫਰਾਜ਼ ਸਈਦ ਅਲ ਹਾਰਡਨ ਦਾ ਜਨਮ ਇਰਾਕ ਵਿਚ ਹੋਇਆ ਸੀ ਅਤੇ ਉਹ ਇਰਾਕ ਅਤੇ ਜਾਰਡਨ ਦੇ ਸ਼ਰਣਾਰਥੀ ਕੈਂਪਾਂ 'ਚ ਰਿਹਾ ਸੀ। ਉਸ ਨੂੰ ਸਾਲ 2009 ਵਿਚ ਅਮਰੀਕਾ ਵਿਚ ਬਤੌਰ ਸ਼ਰਣਾਰਥੀ ਰਹਿਣ ਦੀ ਮਨਜ਼ੂਰੀ ਦਿੱਤੀ ਗਈ ਸੀ, ਜਿੱਥੇ ਉਸ ਨੂੰ 2 ਸਾਲ ਬਾਅਦ ਸਥਾਈ ਨਿਵਾਸ ਮਿਲ ਗਿਆ।
ਅਮਰੀਕਾ ਦੀ ਕਾਨੂੰਨੀ ਏਜੰਸੀਆਂ ਮੁਤਾਬਕ ਉਸ ਨੇ ਸਾਲ 2013 'ਚ ਕੈਲੀਫੋਰਨੀਆ 'ਚ ਇਕ ਹੋਰ ਸ਼ਰਣਾਰਥੀ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਅਤੇ ਉਸ ਨਾਲ ਅਲ ਨੁਸਰਤ ਜਿਹਾਦੀ ਸਮੂਹ ਲਈ ਲੜਨ ਖਾਤਰ ਸੀਰੀਆ ਜਾਣ ਦੀ ਚਰਚਾ ਕੀਤੀ। ਉਸ ਨੇ ਅਗਲੇ ਸਾਲ ਐੱਫ. ਬੀ. ਆਈ. ਦੇ ਇਕ ਮੁਖਬੀਰ ਦੇ ਸਾਹਮਣੇ ਇਸਲਾਮਿਕ ਸਟੇਟ ਸਮੂਹ ਨਾਲ ਮਿਲ ਕੇ ਲੜਨ ਲਈ ਯਾਤਰਾ ਕਰਨ ਅਤੇ ਆਈ. ਈ. ਡੀ. ਲਈ ਡੇਟੋਨੇਟਰ ਬਣਾਉਣ ਦੀ ਟ੍ਰੇਨਿੰਗ ਲੈਣ ਦੀ ਇੱਛਾ ਜਤਾਈ। ਉਸ ਨੂੰ ਜਨਵਰੀ 2016 'ਚ ਗ੍ਰਿਫਤਾਰ ਕਰ ਕੇ ਇਸਲਾਮਿਕ ਸਟੇਟ ਨੂੰ ਮਦਦ ਮੁਹੱਈਆ ਕਰਾਉਣ ਦੇ ਦੋਸ਼ ਲਾਏ ਗਏ। ਇਸ ਦਰਮਿਆਨ ਵਾਸ਼ਿੰਗਟਨ ਦੇ ਸਾਬਕਾ ਟਰਾਂਜਿਟ ਪੁਲਸ ਅਧਿਕਾਰੀ ਨਿਕੋਲਸ ਯੰਗ ਨੂੰ ਵੀ ਇਸਲਾਮਿਕ ਸਟੇਟ ਦੀ ਮਦਦ ਕਰਨ ਦਾ ਦੋਸ਼ੀ ਪਾਇਆ ਗਿਆ। ਉਸ ਨੂੰ 60 ਸਾਲ ਦੀ ਸਜ਼ਾ ਹੋ ਸਕਦੀ ਹੈ। ਯੰਗ ਨੇ ਆਪਣਾ ਧਰਮ ਬਦਲ ਕੇ ਇਸਲਾਮ ਕਬੂਲ ਕੀਤਾ ਸੀ।
ਸੰਯੁਕਤ ਰਾਸ਼ਟਰ ਨੇ ਪਾਕਿਸਤਾਨ 'ਚ ਹੋਏ ਚਰਚ ਹਮਲੇ ਦੀ ਕੀਤੀ ਨਿੰਦਾ
NEXT STORY