ਸੰਯੁਕਤ ਰਾਸ਼ਟਰ (ਭਾਸ਼ਾ)— ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਨਤੋਨੀਓ ਗੁਤਾਰੇਸ ਨੇ ਅਸ਼ਾਂਤ ਬਲੂਚੀਸਤਾਨ ਦੀ ਰਾਜਧਾਨੀ ਕਵੇਟਾ ਦੀ ਇਕ ਚਰਚ ਵਿਚ ਹੋਏ ਆਤਮਘਾਤੀ ਹਮਲੇ ਦੀ ਸਖਤ ਨਿੰਦਾ ਕੀਤੀ ਹੈ। ਇਸ ਹਮਲੇ ਵਿਚ 9 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਹੋਰ 44 ਲੋਕ ਜ਼ਖਮੀ ਹੋ ਗਏ ਸਨ।
ਸੰਯੁਕਤ ਰਾਸ਼ਟਰ ਨੇ ਇਕ ਬਿਆਨ ਵਿਚ ਗੁਤਾਰੇਸ ਦੇ ਬੁਲਾਰੇ ਨੇ ਕਿਹਾ, 'ਪਾਕਿਸਤਾਨ ਦੇ ਕਵੇਟਾ ਵਿਚ ਇਕ ਮੇਥੋਡਿਸਟ ਚਰਚ 'ਤੇ ਹੋਏ ਹਮਲੇ ਦੀ ਜਨਰਲ ਸਕੱਤਰ ਨੇ ਸਖਤ ਨਿੰਦਾ ਕੀਤੀ ਹੈ।' ਗੁਤਾਰੇਸ ਨੇ ਪੀੜਤਾਂ ਦੇ ਪਰਿਵਾਰ ਵਾਲਿਆਂ ਦੇ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਵੀ ਕੀਤੀ ਹੈ। ਬਿਆਨ ਮੁਤਾਬਕ 'ਉਨ੍ਹਾਂ ਨੇ ਹਮਲੇ ਦੇ ਸਾਜਿਸ਼ ਕਰਤਾਵਾਂ ਨੂੰ ਕਾਨੂੰਨ ਦੇ ਦਾਇਰੇ ਵਿਚ ਲਿਆਉਣ ਦੀ ਮੰਗ ਕੀਤੀ ਹੈ।' ਦੱਸਣਯੋਗ ਹੈ ਕਿ ਐਤਵਾਰ ਨੂੰ ਕਵੇਟਾ ਵਿਚ 2 ਆਤਮਘਾਤੀ ਹਮਲਾਵਰਾਂ ਨੇ ਇਕ ਚਰਚ ਵਿਚ ਘੱਟ ਗਿਣਤੀ ਵਾਲੇ ਈਸਾਈ ਭਾਈਚਾਰੇ ਦੇ ਲੋਕਾਂ 'ਤੇ ਹਮਲਾ ਕਰ ਦਿੱਤਾ ਸੀ। ਇਸਲਾਮਿਕ ਸਟੇਟ ਨੇ ਹਮਲੇ ਦੀ ਜ਼ਿੰਮੇਦਾਰੀ ਲਈ ਹੈ।
ਮੇਕਾਂਗ ਖੇਤਰ 'ਚ ਕਿਰਲੀ, ਕਛੂਕੰਮੇ ਸਮੇਤ ਮਿਲੀਆਂ 100 ਨਵੀਆਂ ਪ੍ਰਜਾਤੀਆਂ
NEXT STORY