ਗਾਜ਼ਾ : ਇਜ਼ਰਾਈਲ ਰੱਖਿਆ ਬਲਾਂ (IDF) ਨੇ ਦੱਖਣੀ ਗਾਜ਼ਾ ਵਿੱਚ ਇੱਕ ਵੱਡੀ ਫੌਜੀ ਕਾਰਵਾਈ ਕਰਦੇ ਹੋਏ ਫਲਸਤੀਨੀ ਇਸਲਾਮਿਕ ਜਿਹਾਦ ਦੁਆਰਾ ਵਰਤੀ ਜਾ ਰਹੀ ਲਗਭਗ 800 ਮੀਟਰ ਲੰਬੀ ਸੁਰੰਗ ਨੂੰ ਨਸ਼ਟ ਕਰ ਦਿੱਤਾ ਹੈ। ਇਹ ਸੁਰੰਗ "ਯੈਲੋ ਲਾਈਨ" ਦੇ ਪੂਰਬੀ ਖੇਤਰ ਵਿੱਚ ਸਥਿਤ ਸੀ।
ਫੌਜੀ ਸੂਤਰਾਂ ਅਨੁਸਾਰ, ਇਸ ਸੁਰੰਗ ਦੀ ਵਰਤੋਂ ਇਜ਼ਰਾਈਲ ਵਿਰੁੱਧ ਹਮਲਿਆਂ ਦੀ ਯੋਜਨਾ ਬਣਾਉਣ ਅਤੇ ਲੁਕਣ ਲਈ ਕੀਤੀ ਜਾ ਰਹੀ ਸੀ। ਤਲਾਸ਼ੀ ਦੌਰਾਨ ਸੁਰੰਗ ਦੇ ਅੰਦਰੋਂ ਰਹਿਣ ਲਈ ਬਣਾਏ ਗਏ ਕਮਰੇ (ਸਲੀਪਿੰਗ ਕੁਆਰਟਰ), ਫੌਜੀ ਸਾਜ਼ੋ-ਸਾਮਾਨ, ਹਥਿਆਰਾਂ ਦਾ ਜ਼ਖੀਰਾ, ਟੈਕਟੀਕਲ ਵੈਸਟਾਂ ਅਤੇ ਇਕ ਰਾਕਟ ਵੀ ਬਰਾਮਦ ਹੋਇਆ ਹੈ।
IDF ਨੇ ਸਪੱਸ਼ਟ ਕੀਤਾ ਹੈ ਕਿ ਇਹ ਇੱਕ "ਆਫੈਂਸਿਵ ਟਨਲ" (ਹਮਲਾਵਰ ਸੁਰੰਗ) ਸੀ, ਜਿਸ ਰਾਹੀਂ ਇਜ਼ਰਾਈਲ 'ਤੇ ਵੱਡੇ ਹਮਲੇ ਕੀਤੇ ਜਾ ਸਕਦੇ ਸਨ। ਇਸ ਕਾਰਵਾਈ ਨਾਲ ਨਾ ਸਿਰਫ ਇੱਕ ਸੰਭਾਵੀ ਹਮਲੇ ਨੂੰ ਰੋਕਿਆ ਗਿਆ ਹੈ, ਬਲਕਿ ਅੱਤਵਾਦੀ ਨੈੱਟਵਰਕ ਨੂੰ ਵੀ ਵੱਡਾ ਨੁਕਸਾਨ ਪਹੁੰਚਿਆ ਹੈ।
ਜ਼ਿਕਰਯੋਗ ਹੈ ਕਿ ਇਹ ਕਾਰਵਾਈ ਅਜਿਹੇ ਸਮੇਂ ਹੋਈ ਹੈ ਜਦੋਂ ਇਜ਼ਰਾਈਲ ਅਤੇ ਗਾਜ਼ਾ ਵਿਚਾਲੇ ਤਣਾਅ ਆਪਣੇ ਸਿਖਰ 'ਤੇ ਹੈ ਅਤੇ ਖੇਤਰ ਵਿੱਚ ਹਾਲਾਤ ਬੇਹੱਦ ਸੰਵੇਦਨਸ਼ੀਲ ਬਣੇ ਹੋਏ ਹਨ। ਲਗਾਤਾਰ ਫੌਜੀ ਮੁਹਿੰਮਾਂ ਕਾਰਨ ਦੋਵਾਂ ਪਾਸਿਆਂ ਤੋਂ ਜਵਾਬੀ ਹਮਲਿਆਂ ਦਾ ਸਿਲਸਿਲਾ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
UAE ਦਾ ਵੱਡਾ ਕਦਮ, ਗਾਜ਼ਾ ਨੂੰ ਭੇਜੀ 100 ਟਨ ਭੋਜਨ ਸਮੱਗਰੀ
NEXT STORY