ਯੇਰੂਸ਼ਲਮ— ਇਜ਼ਰਾਇਲ ਦੀ ਸਰਕਾਰੀ ਇਜ਼ਰਾਇਲ ਐਰੋਸਪੇਸ ਇੰਡਸਟ੍ਰੀਜ਼ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਭਾਰਤ ਨੇਵੀ ਤੇ ਮਝਗਾਂਵ ਡਾਕ ਸ਼ਿਪਬਿਲਡਰਸ ਨੂੰ ਐੱਮ.ਆਰ.ਐੱਸ.ਏ.ਐੱਮ. (ਮੱਧ ਰੇਂਜ ਦੀ ਧਰਤੀ ਤੋਂ ਹਵਾ 'ਚ ਮਾਰ ਕਰਨ ਵਾਲੀ ਮਿਜ਼ਾਇਲ) ਪ੍ਰਣਾਲੀ ਦੀ ਸਪਲੀ ਲਈ ਪੰਜ ਕਰੋੜ ਅਮਰੀਕੀ ਡਾਲਰ ਦਾ ਸੌਦਾ ਕੀਤਾ ਹੈ।
ਸਮਝੌਤੇ 'ਤੇ ਦਸਤਖਤ ਇਸ ਹਫਤੇ ਕੀਤੇ ਗਏ ਤੇ ਇਸ ਦੇ ਮੁਤਾਬਕ ਆਈ.ਏ.ਆਈ. ਹਵਾਈ ਰੱਖਿਆ ਪ੍ਰਣਾਲੀ ਦੇ ਲਈ ਪੂਰਕ ਪ੍ਰਣਾਲੀ ਮੁਹੱਈਆ ਕਰਵਾਏਗਾ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਇਸ ਸੌਦੇ 'ਚ ਆਈ.ਏ.ਆਈ. ਦੇ ਵਿਕਸਿਤ ਐੱਮ.ਆਰ.ਐੱਸ.ਏ.ਐੱਮ. ਏ.ਡੀ.ਐੱਸ. ਦੀਆਂ ਵੱਖ-ਵੱਖ ਉਪ ਪ੍ਰਣਾਲੀਆਂ ਦੇ ਦੇਖਭਾਲ ਤੇ ਹੋਰ ਸੇਵਾਵਾਂ ਦੇ ਲਈ ਇਕ ਆਰਡਰ ਸ਼ਾਮਲ ਹੈ।
ਜਰਮਨੀ ਦੀ ਉਰਸੁਲਾ ਬਣੀ ਯੂਰਪੀ ਯੂਨੀਅਨ ਦੀ ਪਹਿਲੀ ਮਹਿਲਾ ਪ੍ਰਧਾਨ
NEXT STORY