ਯਰੂਸ਼ਲਮ - ਇਜ਼ਰਾਈਲੀ ਫੌਜ ਨੇ ਗਾਜ਼ਾ ਪੱਟੀ ’ਚ ਇਕ ਗੁਫਾ ਦੇ ਅੰਦਰੋਂ ਬਰਾਮਦ ਕੀਤੇ 6 ਬੰਧਕਾਂ ਦੀਆਂ ਲਾਸ਼ਾਂ ਦੀ ਪਛਾਣ ਕੀਤੀ ਅਤੇ ਕਿਹਾ ਕਿ ਅੱਤਵਾਦੀਆਂ ਨੇ ਫੌਜ ਵੱਲੋਂ ਉਨ੍ਹਾਂ ਨੂੰ ਬਚਾ ਸਕਣ ਤੋਂ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਸੀ। ਮਿਲੀ ਜਾਣਕਾਰੀ ਫੌਜ ਨੇ ਮਰੇ ਹੋਏ ਬੰਧਕਾਂ ਦੀ ਪਛਾਣ ਹੇਰਸ਼ ਗੋਲਡਬੇਰਗ-ਪੋਲਿਨ (23), ਓਰੀ ਦਾਨਿਨੋ (25), ਐਡਨ ਯਰੂਸ਼ਾਲਮੀ (24), ਅਲਮੋਗ ਸਾਰੂਸੀ (27) ਅਤੇ ਐਲੇਕਜ਼ੈਂਡਰ ਲੋਬਾਨੋਵ (33) ਵਜੋਂ ਕੀਤੀ ਹੈ। ਇਹ ਸਾਰੇ ਬੰਧਕ 7 ਅਕਤੂਬਰ ਨੂੰ ਹਮਾਸ ਦੇ ਹਮਲੇ ਦੌਰਾਨ ਇਕ ਸੰਗੀਤ ਮਹਾਉਤਸਵ ਤੋਂ ਅਗਵਾ ਕਰ ਲਏ ਗਏ ਸੀ। ਕਾਰਮਲ ਗਟ (40) ਨਾਮ ਦੇ ਛੇਵੇਂ ਵਿਅਕਤੀ ਦਾ ਅਗਵਾ ਨੇੜੇ ਹੀ ਸਥਿਤ ਖੇਤੀਬਾੜੀ ਖੇਤਰ ਬੇਰੀ ਤੋਂ ਕੀਤਾ ਗਿਆ ਸੀ। ਇਜ਼ਰਾਈਲੀ ਫੌਜ ਦੇ ਬੁਲਾਰੇ ਰੀਅਰ ਐਡਮਿਰਲ ਡੈਨੀਅਲ ਹੈਗਾਰੀ ਨੇ ਐਤਵਾਰ ਨੂੰ ਕਿਹਾ, ‘‘ਸਾਡੇ ਲਈ ਉਨ੍ਹਾਂ ਨੂੰ ਬਚਾਉਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਬੇਹੱਦ ਜਾਲਮਾਨਾ ਢੰਗ ਨਾਲ ਹੱਤਿਆ ਕਰ ਦਿੱਤੀ ਗਈ।’’
ਪੜ੍ਹੋ ਇਹ ਅਹਿਮ ਖ਼ਬਰ-ISI ਗਰੁੱਪਾਂ ਨਾਲ ਪਾਕਿਸਤਾਨ ਦੀ ਮਿਲੀਭੁਗਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
7 ਅਤੇ 8 ਸਤੰਬਰ ਨੂੰ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਵੇਗਾ “ਗੁਰੂ ਲਾਧੋ ਰੇ ਦਿਵਸ"
NEXT STORY