ਵਾਸ਼ਿੰਗਟਨ - ਅਮਰੀਕਾ ਦੀ ਫੂਡ ਐਂਡ ਡਰੱਗਸ ਐਡਮਿਨੀਸਟ੍ਰੇਸ਼ਨ ਨੇ ਗੰਭੀਰ ਕਿਸਮ ਦੀ ਬੀਮਾਰੀ ਸਪਾਈਨਲ ਮਸਕਿਊਲਰ ਅਟ੍ਰਾਫੀ ਦੇ ਇਲਾਜ ਲਈ ਜੀਨ-ਥੈਰੇਪੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਇਸ ਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਇਲਾਜ ਦੱਸਿਆ ਜਾ ਰਿਹਾ ਹੈ। ਜੋਲੇਗੇਂਸਮਾ ਨਾਂ ਦੀ ਇਸ ਨਵੀਂ ਥੈਰੇਪੀ ਨਾਲ ਇਕ ਹੀ ਵਾਰੀ 'ਚ ਸਪਾਈਨਲ ਮਸਕਿਊਲਰ ਅਟ੍ਰਾਫੀ ਬੀਮਾਰੀ ਦਾ ਇਲਾਜ ਹੋ ਜਾਵੇਗਾ, ਪਰ ਇਸ ਦੀ ਕੀਮਤ 21 ਲੱਖ ਡਾਲਰ ਮਤਲਬ 14 ਕਰੋੜ ਰੁਪਏ ਹੋਵੇਗੀ।
ਇਕ ਖੁਰਾਕ ਦੇ ਲਿਹਾਜ਼ ਨਾਲ ਇਸ ਨੂੰ ਹੁਣ ਤੱਕ ਦਾ ਸਭ ਤੋਂ ਮਹਿੰਗਾ ਇਲਾਜ ਦੱਸਿਆ ਜਾ ਰਿਹਾ ਹੈ। ਐੱਸ. ਐੱਮ. ਏ. ਦੇ ਇਲਾਜ ਲਈ ਪਹਿਲਾਂ ਵੀ ਕਈ ਡਰੱਗਸ ਬਣਾਏ ਗਏ ਪਰ ਉਨ੍ਹਾਂ ਦੀ ਇਕ ਖੁਰਾਕ ਦੀ ਕੀਮਤ 10 ਹਜ਼ਾਰ ਡਾਲਰ ਤੋਂ ਉਪਰ ਨਹੀਂ ਸੀ। ਐੱਸ. ਐੱਸ. ਏ. ਇਕ ਤਰ੍ਹਾਂ ਦਾ ਨਿਊਰੋਮਸਕਿਊਲਰ ਡਿਸਆਰਡਰ ਹੈ ਜਿਸ ਨਾਲ ਮਰੀਜ਼ ਦੀ ਸਰੀਰਕ ਸਮਰਥਾ ਘੱਟ ਜਾਂਦੀ ਹੈ ਅਤੇ ਉਹ ਤੁਰਨ-ਫਿਰਣ 'ਚ ਅਸਮਰਥ ਹੋ ਜਾਂਦਾ ਹੈ। ਦੁਨੀਆ ਭਰ 'ਚ ਪੈਦਾ ਹੋਣ ਵਾਲੇ 11 ਹਜ਼ਾਰ ਬੱਚਿਆਂ 'ਚੋਂ ਇਕ ਐੱਸ. ਐੱਮ. ਏ. ਨਾਲ ਪੀੜਤ ਹੁੰਦਾ ਹੈ। ਕਈ ਵਾਰ ਇਸ ਬੀਮਾਰੀ ਕਾਰਨ 2 ਸਾਲ ਦੀ ਉਮਰ 'ਚ ਹੀ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਇਸ ਦੇ ਇਲਾਜ ਲਈ ਹੁਣ ਤੱਕ ਸਪਿਨਰਜ਼ਾ ਨਾਂ ਦੀ ਦਵਾਈ ਦਾ ਇਸਤੇਮਾਲ ਹੋ ਰਿਹਾ ਸੀ। ਇਸ ਦਾ ਇਲਾਜ ਕਰੀਬ 10 ਸਾਲਾ ਤੱਕ ਚੱਲਦਾ ਹੈ ਜਿਸ ਦਾ ਖਰਚਾ 40 ਲੱਖ ਡਾਲਰ (ਕਰੀਬ 27 ਕਰੋੜ ਰੁਪਏ) ਤੱਕ ਹੁੰਦਾ ਹੈ।
ਜੋਲੇਗੇਂਸਮਾ ਨੂੰ ਬਣਾਉਣ ਵਾਲੀ ਕੰਪਨੀ ਨੋਵਾਰਟਿਸ ਦਾ ਆਖਣਾ ਹੈ ਕਿ ਉਨ੍ਹਾਂ ਨੇ ਵੀ ਥੈਰੇਪੀ ਦੀ ਕੀਮਤ ਅੱਧੀ ਘਟਾ ਕੇ ਦੱਸੀ ਹੈ। ਕੰਪਨੀ ਦੇ ਸੀ. ਈ. ਓ. ਨੇ ਆਖਿਆ ਕਿ ਅਸੀਂ ਸਹੀ ਰਸਤੇ 'ਤੇ ਹਾਂ ਅਤੇ ਇਕ ਦਿਨ ਬੀਮਾਰੀ ਨੂੰ ਪਰੀ ਤਰ੍ਹਾਂ ਖਤਮ ਕਰ ਪਾਵਾਂਗੇ।
ਕੈਨੇਡਾ : ਫੁੱਟਬਾਲ ਦੇ ਪ੍ਰਸਿੱਧ ਪੰਜਾਬੀ ਖਿਡਾਰੀ ਦਾ ਹੋਇਆ ਦਿਹਾਂਤ
NEXT STORY