ਮੈਲਬੌਰਨ, (ਮਨਦੀਪ ਸਿੰਘ ਸੈਣੀ )- ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਆਸਟ੍ਰੇਲੀਆ ਆਏ ਹੋਏ ਹਨ ਜਿਸ ਦੇ ਚਲਦਿਆਂ ਮੈਲਬੌਰਨ ਵਿੱਖੇ ਇੰਡੀਅਨ ਓਵਰਸੀਜ਼ ਕਾਂਗਰਸ ਆਸਟਰੇਲੀਆ ਵੱਲੋਂ ਇੱਕ ਵਿਸ਼ੇਸ਼ “ਰੂਬਰੂ” ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਨੌਜਵਾਨ ਆਗੂ ਜੇਸਨਪ੍ਰੀਤ ਸਿੰਘ ਢਿੱਲੋਂ ਨੇ ਵੀ ਉਨ੍ਹਾਂ ਨਾਲ ਇਸ ਸਮਾਗਮ ਵਿੱਚ ਭਾਗ ਲਿਆ।
ਇਸ ਦੌਰਾਨ ਵੱਡੀ ਗਿਣਤੀ ਵਿੱਚ ਪਾਰਟੀ ਦੇ ਅਹੁਦੇਦਾਰਾਂ, ਮੈਂਬਰਾਂ ਦੇ ਨਾਲ-ਨਾਲ ਭਾਰਤੀ ਭਾਈਚਾਰੇ ਨੇ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਮੌਕੇ ਸੁਖਬੀਰ ਸਿੰਘ ਸੰਧੂ ਮਾੜੀ ਮੇਘਾ (ਉਪ ਪ੍ਰਧਾਨ) ਤੇ ਉਨਾਂ ਦੀ ਟੀਮ ਨੇ ਆਏ ਹੋਏ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਮੌਕੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ, ਜਿਸ ਦੌਰਾਨ ਜਾਇਦਾਦ ਨਾਲ ਜੁੜੀਆਂ ਮੁਸ਼ਕਿਲਾਂ, ਵੀਜ਼ਾ ਪ੍ਰਕਿਰਿਆ ਦੇ ਚੁਣੌਤੀ ਪੂਰਨ ਪਹਿਲੂਆਂ, ਨਿਵੇਸ਼ ਅਤੇ ਭਾਰਤ ਨਾਲ ਸਾਂਝੇ ਸੰਬੰਧ ਬਣਾਈ ਰੱਖਣ ਬਾਰੇ ਗੰਭੀਰ ਗੱਲਬਾਤ ਹੋਈ।

ਇਸ ਮੌਕੇ ਸ. ਕੁਸ਼ਲਦੀਪ ਢਿੱਲੋਂ ਨੇ ਵਿਦੇਸ਼ਾਂ 'ਚ ਵੱਸਦੇ ਭਾਰਤੀਆਂ ਦੀ ਭੂਮਿਕਾ ਨੂੰ ਮਹੱਤਵਪੂਰਨ ਦੱਸਦਿਆਂ ਕਿਹਾ ਕਿ ਕਾਂਗਰਸ ਪਾਰਟੀ ਪ੍ਰਵਾਸੀ ਭਾਰਤੀਆਂ ਦੀ ਚਿੰਤਾਵਾਂ ਨੂੰ ਹਮੇਸ਼ਾ ਤਰਜੀਹ ਦਿੰਦੀ ਰਹੀ ਹੈ ਤੇ ਸਮੇਂ ਸਮੇਂ ਤੇ ਕਾਂਗਰਸ ਪਾਰਟੀ ਤੇ ਉਹ ਪ੍ਰਵਾਸੀਆਂ ਦੀਆਂ ਮੰਗਾਂ ਤੇ ਸਮੱਸਿਆਵਾਂ ਨੂੰ ਕੇਂਦਰ ਤੇ ਸੂਬਾ ਸਰਕਾਰ ਕੋਲ ਉਠਾਉਂਦੇ ਰਹੇ ਹਨ ਤੇ ਅੱਗੇ ਵੀ ਇਸ ਬਾਬਤ ਕੰਮ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਆਸਟਰੇਲੀਆ ਵਿੱਚ ਪੰਜਾਬੀਆਂ ਦੀ ਤਰੱਕੀ ਦੇਖ ਕੇ ਬਹੁਤ ਖੁਸ਼ੀ ਹੋਈ ਹੈ। ਪੰਜਾਬੀ ਦੁਨੀਆਂ ਦੇ ਜਿਸ ਖਿੱਤੇ ਵਿੱਚ ਵੀ ਗਏ ਹਨ ਲਗਨ ਤੇ ਮਿਹਨਤ ਨਾਲ ਵੱਖਰਾ ਮੁਕਾਮ ਹਾਸਲ ਕੀਤਾ ਹੈ।
ਇਸ ਦੋਰਾਨ ਇੰਡੀਅਨ ਓਵਰਸੀਜ਼ ਕਾਂਗਰਸ ਆਸਟਰੇਲੀਆ ਦੇ ਆਗੂਆਂ ਵਲੋਂ ਵੀ ਆਪਣੇ ਸੰਬੋਧਨ ਵਿੱਚ ਕਿਹਾ ਗਿਆ ਕਿ ਆਸਟਰੇਲੀਆ ਵਿੱਚ ਵਸਦੇ ਭਾਰਤੀਆਂ ਦੀ ਬੇਹਤਰੀ ਲਈ ਕੰਮ ਕਰਦੇ ਰਹਿਣਗੇ।
ਇਸ ਮੌਕੇ ਸੁਖਬੀਰ ਸਿੰਘ ਸੰਧੂ (ਨੈਸ਼ਨਲ ਵਾਈਸ ਪ੍ਰਧਾਨ), ਸ. ਹਰਪ੍ਰੀਤ ਡੋਡ (ਪੰਜਾਬ ਪ੍ਰਧਾਨ), ਸ. ਗੁਰਪਿਆਰ ਕਿੰਗਰਾ, ਸ. ਜਸਕੀਰਤ ਬਰਾੜ, ਸ. ਅਜਵਿੰਦਰ ਸਿੰਘ ਜੌਹਲ (ਸਪੋਕਸਮੈਨ), ਸ. ਗੁਰਦੀਪ ਸਿੰਘ ਹੈਪੀ (ਸਕੱਤਰ), ਉਘੇ ਵਕੀਲ ਗੁਰਪਾਲ ਸਿੰਘ, ਸ. ਗੁਰਦਾਵਰ ਸਿੰਘ, ਸੈਮੀ ਬਾਠ, ਗੁਰੀ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਅਮਰੀਕੀ-ਭਾਰਤੀ ਸਮਾਜ ਸੇਵੀ ਬਹਾਦਰ ਸਿੰਘ ਸੈਲਮ ਨੂੰ ਅਚੀਵਰ ਐਵਾਰਡਜ਼-2025 'ਚ ਕੀਤਾ ਗਿਆ ਸਨਮਾਨਿਤ
NEXT STORY