ਰੋਮ (ਏਜੰਸੀ)— ਉੱਤਰੀ ਇਟਲੀ 'ਚ ਦੋ ਕੌਂਸਲਾਂ ਵਲੋਂ ਕਾਨੂੰਨੀ ਤੌਰ 'ਤੇ ਭਾਲੂ ਅਤੇ ਭੇੜੀਏ ਨੂੰ ਮਾਰਨ ਦੀ ਇਜਾਜ਼ਤ ਦਿੱਤੀ ਗਈ ਹੈ। ਕੌਂਸਲਾਂ ਵਲੋਂ ਲਏ ਗਏ ਫੈਸਲੇ ਨੂੰ ਕੁਝ ਲੋਕਾਂ ਨੇ ਸਹੀ ਦੱਸਿਆ ਗਿਆ ਹੈ ਅਤੇ ਜਾਨਵਰਾਂ ਨੂੰ ਪਿਆਰ ਕਰਨ ਵਾਲੇ ਲੋਕ ਇਸ ਗੱਲ ਦਾ ਵਿਰੋਧ ਕਰ ਰਹੇ ਹਨ। ਉੱਥੇ ਹੀ ਵਾਤਾਵਰਣ ਮੰਤਰੀ ਵਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਹੈ।
ਇਹ ਨਿਯਮ ਐਲਪਾਈਨ ਦੇ ਦੋ ਸੂਬਿਆਂ ਟਰੈਟੋ ਅਤੇ ਬੋਲਜ਼ਾਨੋ 'ਚ ਜਾਰੀ ਕੀਤੇ ਗਏ ਸਨ। ਕਿਸਾਨ ਭਾਲੂਆਂ ਤੋਂ ਬਹੁਤ ਪਰੇਸ਼ਾਨ ਹਨ, ਕਿਉਂਕਿ ਉਹ ਫਸਲਾਂ ਹੀ ਨਹੀਂ ਸਗੋਂ ਕਿ ਉਨ੍ਹਾਂ ਦੇ ਪਸ਼ੂਆਂ ਨੂੰ ਵੀ ਪਰੇਸ਼ਾਨ ਕਰਦੇ ਹਨ। ਇਸ ਤਰ੍ਹਾਂ ਉਨ੍ਹਾਂ ਦੀ ਖੇਤੀ 'ਤੇ ਪ੍ਰਭਾਵ ਪੈਂਦਾ ਹੈ ਅਤੇ ਲੋਕ ਇਨ੍ਹਾਂ ਇਲਾਕਿਆਂ 'ਚ ਜਾਣ ਤੋਂ ਡਰਦੇ ਹਨ। ਤੁਹਾਨੂੰ ਦੱਸ ਦਈਏ ਕਿ ਬੀਤੇ ਸਾਲ ਇਕ ਭਾਲੂ ਨੇ ਇਕ ਵਿਅਕਤੀ 'ਤੇ ਹਮਲਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਸ ਨੂੰ ਗੋਲੀ ਮਾਰ ਦਿੱਤੀ ਗਈ। ਖੇਤਰ 'ਚ 50 ਭਾਲੂਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਲਾਕੇ ਦੇ ਲੋਕਾਂ ਦੀ ਦਹਿਸ਼ਤ ਨੂੰ ਦੇਖਦੇ ਹੋਏ ਇਹ ਵਿਚਾਰ ਕੀਤਾ ਗਿਆ ਕਿ ਅਵਾਰਾ ਭਾਲੂ ਅਤੇ ਭੇੜੀਏ ਨੂੰ ਗੋਲੀਆਂ ਮਾਰ ਦਿੱਤੀਆਂ ਜਾਣ ਤਾਂ ਕਿਸਾਨ ਅਤੇ ਇਸ ਇਲਾਕੇ ਦੇ ਲੋਕ ਖੁਦ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ।
ਫਿਨਲੈਂਡ 'ਚ ਹੋਇਆ ਵਿਲੱਖਣ ਮੁਕਾਬਲਾ, 13 ਦੇਸ਼ਾਂ ਦੇ ਜੋੜਿਆਂ ਨੇ ਲਿਆ ਹਿੱਸਾ
NEXT STORY