ਰੋਮ (ਦਲਵੀਰ ਕੈਂਥ): ਦੁਨੀਆ ਦੇ ਕਿਸੇ ਕੋਨੇ ਵੀ ਜਦੋਂ ਕੋਈ ਭਾਰਤੀ ਕਾਮਯਾਬੀ ਦੀ ਧਮਾਲ ਪਾਉਂਦਾ ਹੈ ਤਾਂ ਲੋਕ ਸਹਿਜੇ ਇਹ ਅੰਦਾਜ਼ਾ ਲਗਾ ਲੈਂਦੇ ਹਨ ਕਿ ਇਹ ਪੰਜਾਬੀ ਹੀ ਹੋਵੇਗਾ ਭਾਵ ਭਾਰਤੀ ਪੰਜਾਬੀਆਂ ਨੇ ਕਾਮਯਾਬੀ ਦਾ ਤਖੱਲਸ ਬਣਾ ਦਿੱਤਾ ਹੈ ਪੰਜਾਬੀ ਹੋਣਾ। ਅਜਿਹੇ ਹੀ ਇਟਾਲੀਅਨ ਪੰਜਾਬੀ ਨੌਜਵਾਨ ਕੋਮਲ ਮਾਹਲ ਦੀ ਗੱਲ ਕਰਨ ਜਾ ਰਹੇ ਹਾਂ, ਜਿਸ ਨੇ ਇਟਲੀ ਤੋਂ ਵਿਲੈਤ (ਇੰਗਲੈਂਡ) ਦੀ ਯੂਨੀਵਰਸਿਟੀ ਜਾਕੇ ਸਖ਼ਤ ਲਗਨ ਤੇ ਫੌਲਾਦੀ ਇਰਾਦੇ ਨਾਲ ਯੂਨੀਵਰਸਿਟੀ ਲਫਬਰਾ ਤੋਂ ਬੈਚਲਰ ਆਫ ਸਾਇੰਸ ਦੀ ਡਿਗਰੀ ਪਹਿਲੇ ਸਥਾਨ 'ਤੇ ਪਾਸ ਕਰਕੇ ਆਪਣੇ ਮਾਤਾ-ਪਿਤਾ ਦਾ ਹੀ ਨਹੀਂ ਬਲਕਿ ਪੰਜਾਬੀ ਭਾਈਚਾਰੇ ਦਾ ਸਿਰ ਵੀ ਫ਼ਖ਼ਰ ਨਾਲ ਉੱਚਾ ਕਰ ਦਿੱਤਾ।
ਕਮਲਜੀਤ ਕੌਰ ਮਾਹਲ ਤੇ ਸੁਖਦੇਵ ਸਿੰਘ ਮਾਹਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਲਾਡਲਾ ਕੋਮਲ ਮਾਹਲ ਨੇ ਆਪਣੀ ਮੁੱਢਲੀ ਵਿੱਦਿਆ ਸਕੌਲਾ ਕੁਰਸੀਓ ਮਾਲਾਪਾਰਤੇ ਦੀ ਪਰਾਤੋ ਅਤੇ ਸੁਪਰੀਓਰੇ ਆਈ ਟੀ ਐਸ ਤੁਲੀਓ ਬੂਜ਼ਈ ਪਰਾਤੋ ਵਿਖੇ ਕੀਤੀ। ਇਸ ਉਪਰੰਤ ਉਹ 2015 ਵਿੱਚ ਆਪਣੇ ਪਿਤਾ ਅਤੇ ਵੱਡੇ ਭਰਾ ਨਾਲ ਉੱਚ ਵਿੱਦਿਆ ਪ੍ਰਾਪਤ ਕਰਨ ਲਈ ਇੰਗਲੈਂਡ ਚਲਾ ਗਿਆ। ਉਨ੍ਹਾਂ ਦੱਸਿਆ 2021 ਵਿੱਚ ਵੱਡੇ ਪੁੱਤਰ ਕਰਮਜੀਤ ਮਾਹਲ ਨੇ ਸੌਫਟਵੇਅਰ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕਰ ਜਿੱਥੇ ਸਾਰੇ ਮਾਹਲ ਪਰਿਵਾਰ ਦਾ ਮਾਣ ਵਧਾਇਆ, ਉੱਥੇ ਅੱਜ ਉਨ੍ਹਾਂ ਦੇ ਛੋਟੇ ਪੁੱਤਰ ਨੇ ਦੁਬਾਰਾ ਫਿਰ ਇੱਕ ਵਾਰ ਸਾਰੇ ਪਰਿਵਾਰ ਦਾ ਸਿਰ ਫ਼ਖ਼ਰ ਨਾਲ ਉੱਚਾ ਕਰ ਦਿੱਤਾ।
ਪੜ੍ਹੋ ਇਹ ਅਹਿਮ ਖ਼ਬਰ-MP ਚੰਨੀ ਨੇ ਅੰਮ੍ਰਿਤਪਾਲ ਦੀ ਰਿਹਾਈ ਦਾ ਚੁੱਕਿਆ ਮੁੱਦਾ, ਅਮਰੀਕਾ ਦੇ ਉੱਘੇ ਸਿੱਖ ਅਟਾਰਨੀ ਨੇ ਕੀਤੀ ਸ਼ਲਾਘਾ
ਇੰਡੀਆ ਤੋਂ ਉਹ ਪੰਜਾਬ ਦੇ ਪਿੰਡ ਮਹਿਲ ਗਹਿਲਾ ਨੇੜੇ ਸ਼ਹਿਰ ਬੰਗਾ ਦੇ ਵਸਨੀਕ ਹਨ। ਖੁਸ਼ੀ ਦੇ ਇਸ ਮੌਕੇ ਵਿਚ ਸ਼ਾਮਲ ਹੋਣ ਲਈ ਉਚੇਚੇ ਤੌਰ 'ਤੇ ਕੋਮਲ ਮਾਹਲ ਦੀ ਨਾਨੀ ਜੀ ਬਲਦੀਸ਼ ਕੌਰ ਯੂ ਐਸ ਏ ਤੋਂ ਪਹੁੰਚੇ। ਇਟਲੀ ਦੇ ਪੰਜਾਬੀ ਭਾਰਤੀ ਬੱਚਿਆਂ ਨੇ ਇਟਲੀ ਦੇ ਨਾਲ-ਨਾਲ ਹੋਰ ਦੇਸ਼ਾਂ ਵਿੱਚ ਜਾਕੇ ਵਿੱਦਿਆਦਕ ਖੇਤਰਾਂ ਵਿੱਚ ਆਪਣੇ ਆਪ ਨੂੰ ਸਿੱਧ ਹੀ ਨਹੀਂ ਕੀਤਾ ਸਗੋਂ ਇਹ ਵੀ ਪ੍ਰਮਾਣਿਤ ਕਰਿਆ ਹੈ ਕਿ ਪੰਜਾਬੀ ਵਾਕਿਆ ਹੀ ਕਾਮਯਾਬੀ ਦਾ ਤਖੱਲਸ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤੀ ਮੂਲ ਦਾ ਡਾਕਟਰ ਐਰੀਜ਼ੋਨਾ ਤੋਂ ਹੋਵੇਗਾ ਡੈਮੋਕ੍ਰੇਟ ਉਮੀਦਵਾਰ
NEXT STORY