ਰੋਮ(ਕੈਂਥ)- ਇਟਲੀ ਨੇ ਦੁਨੀਆ ਦਾ ਪਹਿਲਾ ਇਕ ਅਜਿਹਾ ਰੋਬੋਟ ਤਿਆਰ ਕੀਤਾ ਹੈ, ਜੋ ਉੱਚੀ ਸੋਚ ਸੋਚਣ ਦੀ ਸਮਰੱਥਾ ਰੱਖਦਾ ਅਤੇ ਬੱਚਿਆਂ ਦੀ ਤਰ੍ਹਾਂ ਸਿੱਖਿਅਕ ਹੋ ਕੇ ਮਨੁੱਖਾਂ ਵਿਚ ਹਮਦਰਦੀ ਪੈਦਾ ਕਰਨ ਵਾਲੀਆਂ ਨਵੀਆਂ ਯੋਗਤਾਵਾਂ ਦੀ ਮੁਹਾਰਤ ਰੱਖਦਾ ਹੈ। ਇਸ ਰੋਬੋਟ ਨੂੰ ਪਲੇਰਮੋ ਯੂਨੀਵਰਸਿਟੀ ਦੇ ਦੋ ਮਾਹਰ, ਆਰੀਆਨਾ ਪਪੀਟੋਨੇ ਅਤੇ ਐਂਤੋਨੀਓ ਚੈਲਾ ਵੱਲੋਂ ਬਣਾਇਆ ਗਿਆ ਹੈ।
ਇਹ ਮਾਹਰ ਕੰਪਿਉਟੇਸ਼ਨਲ ਮਾਡਲਾਂ ਅਤੇ ਰੋਬੋਟਿਕਸ ਦੇ ਮਾਹਰ ਹਨ। ਇਨ੍ਹਾਂ ਮਾਹਰਾ ਨੇ ਕਿਹਾ ਕਿ ਇਹ ਖੋਜ ਮਨੁੱਖਾਂ ਅਤੇ ਮਸ਼ੀਨਾਂ ਦਰਮਿਆਨ ਵਧੇਰੇ ਪ੍ਰਭਾਵਸ਼ਾਲੀ ਸੰਚਾਰ ਲਈ ਇਕ ਮਹੱਤਵਪੂਰਣ ਕਦਮ ਹੈ। “ਅਸੀਂ ਇਹ ਦਿਖਾਉਣਾ ਚਾਹੁੰਦੇ ਹਾਂ ਕਿ ਰੋਬੋਟ ਮਸ਼ੀਨਾਂ ਸੋਚਣ ਦੇ ਯੋਗ ਹਨ”। ਇਸ ਲਈ ਇਸਤਮਾਲ ਕੀਤਾ ਸਾਫਟਵੇਅਰ ਉਸ ਨੂੰ ਉੱਚਾ ਸੋਚਣ ਦੇ ਯੋਗ ਬਣਾਉਣ ਦੇ ਨਾਲ ਨਾਲ ਵਿਲੱਖਣਤਾ ਦੀ ਮਿਸਾਲ ਵੀ ਪੇਸ਼ ਕਰਦਾ ਹੈ। ਇਟਲੀ ਦੇ ਇਸ ਰੋਬੋਟ ਦੀ ਵਿਗਿਆਨਿਕ ਖੇਤਰ ਵਿਚ ਕਾਫ਼ੀ ਚਰਚਾ ਹੈ।
ਜਸਟਿਨ ਟਰੂਡੋ ਨੇ ਐਸਟ੍ਰਾਜ਼ੈਨੇਕਾ ਦਾ ਕੋਵਿਡ-19 ਟੀਕਾ ਲਗਵਾਉਣ ਦੀ ਜਤਾਈ ਇੱਛਾ
NEXT STORY