ਬਿਜ਼ਨੈੱਸ ਡੈਸਕ : ਜੇਕਰ ਤੁਸੀਂ ਅਪ੍ਰੈਲ ਦੇ ਮਹੀਨੇ ਵਿੱਚ ਜਾਪਾਨ ਦੇ ਖੂਬਸੂਰਤ ਸ਼ਹਿਰਾਂ ਦੀ ਸੈਰ ਕਰਨ ਦਾ ਸੁਪਨਾ ਦੇਖ ਰਹੇ ਹੋ, ਤਾਂ ਭਾਰਤੀ ਰੇਲਵੇ ਖਾਣ-ਪੀਣ ਅਤੇ ਸੈਰ-ਸਪਾਟਾ ਨਿਗਮ (IRCTC) ਤੁਹਾਡੇ ਲਈ ਇੱਕ ਬਿਹਤਰੀਨ ਮੌਕਾ ਲੈ ਕੇ ਆਇਆ ਹੈ। IRCTC ਦੇ ਲਖਨਊ ਦਫ਼ਤਰ ਨੇ ਇੱਕ ਆਕਰਸ਼ਕ ਅੰਤਰਰਾਸ਼ਟਰੀ ਹਵਾਈ ਟੂਰ ਪੈਕੇਜ 'ਜਾਪਾਨ-ਚੈਰੀ ਬਲੌਸਮ ਦਾ ਮੌਸਮ' ਲਾਂਚ ਕੀਤਾ ਹੈ।
ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਬਦਲ ਜਾਣਗੇ PAN, Tax ਤੇ ITR ਨਿਯਮ, ਆਮ ਆਦਮੀ 'ਤੇ ਪਵੇਗਾ ਸਿੱਧਾ ਅਸਰ
ਯਾਤਰਾ ਦਾ ਵੇਰਵਾ ਅਤੇ ਤਰੀਕਾਂ ਇਹ ਵਿਸ਼ੇਸ਼ ਟੂਰ 02 ਅਪ੍ਰੈਲ 2026 ਤੋਂ 11 ਅਪ੍ਰੈਲ 2026 ਤੱਕ ਚੱਲੇਗਾ। 10 ਦਿਨਾਂ ਦੀ ਇਸ ਵਿਦੇਸ਼ੀ ਯਾਤਰਾ ਦੌਰਾਨ ਮੁਸਾਫ਼ਰਾਂ ਨੂੰ ਜਾਪਾਨ ਦੇ ਪ੍ਰਮੁੱਖ ਸੈਰ-ਸਪਾਟਾ ਸਥਾਨਾਂ ਦਾ ਅਦਭੁਤ ਅਨੁਭਵ ਮਿਲੇਗਾ। ਯਾਤਰੀਆਂ ਨੂੰ ਲਖਨਊ, ਦੇਹਰਾਦੂਨ, ਬਰੇਲੀ, ਮੁਰਾਦਾਬਾਦ, ਮਥੁਰਾ ਅਤੇ ਆਗਰਾ ਤੋਂ ਦਿੱਲੀ ਲਿਆਂਦਾ ਜਾਵੇਗਾ, ਜਿੱਥੋਂ ਏਅਰ ਇੰਡੀਆ ਦੀ ਉਡਾਣ ਰਾਹੀਂ ਜਾਪਾਨ ਲਈ ਰਵਾਨਗੀ ਹੋਵੇਗੀ।
ਇਹ ਵੀ ਪੜ੍ਹੋ : ਵਿੱਤ ਮੰਤਰੀ ਦੀ ਬੈਂਕਾਂ ਨੂੰ ਵੱਡੀ ਚਿਤਾਵਨੀ; 1 ਜੁਲਾਈ ਤੋਂ ਲਾਗੂ ਹੋਣਗੇ ਸਖ਼ਤ ਨਿਯਮ
ਇਨ੍ਹਾਂ ਮੁੱਖ ਥਾਵਾਂ ਦੀ ਕਰਵਾਈ ਜਾਵੇਗੀ ਸੈਰ ਇਸ ਟੂਰ ਪੈਕੇਜ ਵਿੱਚ ਜਾਪਾਨ ਦੇ ਪ੍ਰਮੁੱਖ ਸ਼ਹਿਰ ਜਿਵੇਂ ਟੋਕੀਓ, ਫੂਜੀ, ਕਿਓਟੋ, ਓਸਾਕਾ, ਹਿਰੋਸ਼ੀਮਾ ਅਤੇ ਮਿਆਜਿਮਾ ਸ਼ਾਮਲ ਹਨ। ਯਾਤਰੀਆਂ ਨੂੰ ਹੇਠ ਲਿਖੇ ਵਿਸ਼ਵ ਪ੍ਰਸਿੱਧ ਸਥਾਨਾਂ ਨੂੰ ਦੇਖਣ ਦਾ ਮੌਕਾ ਮਿਲੇਗਾ:
ਉਏਨੋ ਪਾਰਕ ਅਤੇ ਯੋਯੋਗੀ ਪਾਰਕ ਵਿੱਚ ਚੈਰੀ ਬਲੌਸਮ ਦੀ ਸੈਰ।
ਮਾਊਂਟ ਫੂਜੀ ਖੇਤਰ ਅਤੇ ਲੇਕ ਕਾਵਾਗੁਚੀ।
ਟੋਕੀਓ ਸਕਾਈਟ੍ਰੀ ਅਤੇ ਅਰਾਸ਼ੀਯਾਮਾ ਬਾਂਸ ਦਾ ਜੰਗਲ।
ਕਿੰਕਾਕੂ-ਜੀ ਮੰਦਰ, ਓਸਾਕਾ ਕੈਸਲ ਅਤੇ ਨਾਰਾ ਡੀਅਰ ਪਾਰਕ।
ਇਹ ਵੀ ਪੜ੍ਹੋ : ਅੱਜ ਤੋਂ ਸੋਨੇ-ਚਾਂਦੀ 'ਤੇ ਹਟਾ ਦਿੱਤੀ ਗਈ ਹੈ ਇਹ ਪਾਬੰਦੀ; ਜਾਣੋ ਕਿਸਨੂੰ ਹੋਵੇਗਾ ਫ਼ਾਇਦਾ
ਹਿਰੋਸ਼ੀਮਾ ਪੀਸ ਮੈਮੋਰੀਅਲ ਪਾਰਕ ਅਤੇ ਇਟਸੁਕੁਸ਼ੀਮਾ ਸ਼ਰਾਈਨ। ਇਸ ਤੋਂ ਇਲਾਵਾ, ਜਾਪਾਨ ਦੀ ਮਸ਼ਹੂਰ ਹਾਈ-ਸਪੀਡ ਬੁਲੇਟ ਟ੍ਰੇਨ (ਸ਼ਿਨਕਾਨਸੇਨ) ਦੀ ਯਾਤਰਾ ਇਸ ਸਫ਼ਰ ਦਾ ਮੁੱਖ ਖਿੱਚ ਦਾ ਕੇਂਦਰ ਹੋਵੇਗੀ।
ਸਹੂਲਤਾਂ ਅਤੇ ਰਹਿਣ-ਸਹਿਣ ਦਾ ਪ੍ਰਬੰਧ
ਰਿਹਾਇਸ਼: ਯਾਤਰੀਆਂ ਦੇ ਠਹਿਰਨ ਲਈ ਤਿੰਨ ਸਿਤਾਰਾ (3-Star) ਹੋਟਲਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਖਾਣਾ: ਪੈਕੇਜ ਵਿੱਚ ਭਾਰਤੀ ਭੋਜਨ ਸ਼ਾਮਲ ਹੈ, ਜਿਸ ਵਿੱਚ 8 ਨਾਸ਼ਤੇ, 8 ਦੁਪਹਿਰ ਦਾ ਖਾਣਾ ਅਤੇ 8 ਰਾਤ ਦਾ ਖਾਣਾ ਦਿੱਤਾ ਜਾਵੇਗਾ।
ਹੋਰ ਸਹੂਲਤਾਂ: ਯਾਤਰਾ ਦੌਰਾਨ ਟ੍ਰੈਵਲ ਇੰਸ਼ੋਰੈਂਸ ਅਤੇ ਇੱਕ ਤਜਰਬੇਕਾਰ ਗਾਈਡ ਦੀ ਸਹੂਲਤ ਵੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦਾ ਖ਼ਦਸ਼ਾ, 80 ਹਜ਼ਾਰ ਰੁਪਏ ਤੱਕ ਟੁੱਟੇਗਾ ਭਾਅ!
ਕਿੰਨਾ ਹੋਵੇਗਾ ਕਿਰਾਇਆ?
ਇਸ ਟੂਰ ਪੈਕੇਜ ਦੀ ਕੀਮਤ ਠਹਿਰਨ ਦੇ ਆਧਾਰ 'ਤੇ ਵੱਖ-ਵੱਖ ਹੈ:
ਇੱਕ ਵਿਅਕਤੀ ਲਈ (Single Occupancy): 4,19,000 ਰੁਪਏ।
ਦੋ ਜਾਂ ਤਿੰਨ ਵਿਅਕਤੀਆਂ ਦੇ ਇਕੱਠੇ ਠਹਿਰਨ 'ਤੇ: 3,56,000 ਰੁਪਏ ਪ੍ਰਤੀ ਵਿਅਕਤੀ।
ਬੱਚਿਆਂ ਲਈ: ਬੈੱਡ ਦੇ ਨਾਲ 3,56,000 ਰੁਪਏ ਅਤੇ ਬਿਨਾਂ ਬੈੱਡ ਦੇ 2,96,300 ਰੁਪਏ।
ਇਹ ਵੀ ਪੜ੍ਹੋ : ਹੋਰ ਡਿੱਗਣਗੀਆਂ ਸੋਨੇ ਦੀਆਂ ਕੀਮਤਾਂ, 1 ਲੱਖ ਤੋਂ ਹੇਠਾਂ ਜਾਏਗਾ ਭਾਅ, ਮਾਹਰਾਂ ਦੀ ਵੱਡੀ ਭਵਿੱਖਬਾਣੀ
ਬੁਕਿੰਗ ਕਿਵੇਂ ਕਰੀਏ?
RCTC ਦੇ ਮੁੱਖ ਖੇਤਰੀ ਪ੍ਰਬੰਧਕ ਅਜੀਤ ਕੁਮਾਰ ਸਿਨਹਾ ਅਨੁਸਾਰ, ਇਸ ਪੈਕੇਜ ਦੀ ਬੁਕਿੰਗ 'ਪਹਿਲਾਂ ਆਓ, ਪਹਿਲਾਂ ਪਾਓ' ਦੇ ਆਧਾਰ 'ਤੇ ਕੀਤੀ ਜਾਵੇਗੀ। ਚਾਹਵਾਨ ਮੁਸਾਫ਼ਰ IRCTC ਦੀ ਵੈੱਬਸਾਈਟ www.irctctourism.com 'ਤੇ ਜਾ ਕੇ ਜਾਂ ਗੋਮਤੀ ਨਗਰ, ਲਖਨਊ ਸਥਿਤ IRCTC ਦਫ਼ਤਰ ਵਿੱਚ ਆਪਣੀ ਬੁਕਿੰਗ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 9236367954 ਜਾਂ 8287930922 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : 'ਲਾਲਚ ਨਹੀਂ, ਸਮਝਦਾਰੀ ਦਿਖਾਓ, Gold ’ਚ ਨਿਵੇਸ਼ ਲਈ ਜਾਗਰੂਕਤਾ ਅਤੇ ਜਾਣਕਾਰੀ ਦੋਵੇਂ ਜ਼ਰੂਰੀ'
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਠਾਹ ਡਿੱਗਾ ਸ਼ੇਅਰ ਬਾਜ਼ਾਰ : ਸੈਂਸੈਕਸ-ਨਿਫਟੀ 1-1% ਤੋਂ ਵਧ ਟੁੱਟ ਕੇ ਹੋਏ ਬੰਦ, ਇਸ ਕਾਰਨ ਆਈ ਭਾਰੀ ਗਿਰਾਵਟ
NEXT STORY