ਰੋਮ/ਇਟਲੀ (ਕੈਂਥ)— ਡਾਇਮੰਡ ਕਲੱਬ ਬਰੇਸੀਆ ਵੱਲੋਂ ਦੋ ਰੋਜਾ ਫੁੱਟਬਾਲ ਟੂਰਨਾਮੈਂਟ ਕਸਬਾ ਬੋਰਗੋਸਾਤੋਲੋ (ਬਰੇਸੀਆ) ਵਿਖੇ ਸਫਲਤਾ ਪੂਰਵਕ ਸੰਪੰਨ ਹੋਇਆ। ਟੂਰਨਾਮੈਂਟ ਦੀ ਸ਼ੁਰੂਆਤ ਕਲੱਬ ਦੇ ਸਮੂਹ ਮੈਬਰਾਂ ਵੱਲੋਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਕੇ ਕੀਤੀ ਗਈ । ਇਸ ਟੂਰਨਾਮੈਂਟ ਵਿੱਚ 20 ਫੁੱਟਬਾਲ ਟੀਮਾਂ ਦੇ ਬਹੁਤ ਹੀ ਫਸਵੇਂ ਮੁਕਾਬਲੇ ਹੋਏ। ਇਹਨਾਂ ਮੁਕਾਬਲਿਆਂ ਤੋਂ ਬਾਅਦ ਫਾਈਨਲ ਦਾ ਮੁਕਾਬਲਾ ਡਾਇਮੰਡ ਕਲੱਬ ਬਰੇਸੀਆ ਅਤੇ ਸਪੋਰਟਸ ਕਲੱਬ ਬੈਰਗਾਮੋ ਦੀਆਂ ਟੀਮਾਂ ਵਿਚਕਾਰ ਬਹੁਤ ਹੀ ਫਸਵਾਂ ਰਿਹਾ। ਡਾਇਮੰਡ ਕਲੱਬ ਬਰੇਸੀਆ ਨੇ ਫੁੱਟਬਾਲ ਕੱਪ ਜਿੱਤ ਕੇ ਬਾਜ਼ੀ ਮਾਰੀ ।
ਇਸ ਟੂਰਨਾਮੈਂਟ ਵਿੱਚ ਵਧੀਆ ਖਿਡਾਰੀ ਪੰਨੂ ਨੂੰ, ਜ਼ਿਆਦਾ ਗੋਲ ਕਰਨ ਲਈ ਗੁਰਸ਼ਰਨ ਸਿੰਘ ਨੂੰ, ਵਧੀਆ ਗੋਲਕੀਪਰ ਰਾਏ ਨੂੰ, ਟੂਰਨਾਮੈਂਟ ਦਾ ਸਭ ਤੋ ਵਧੀਆ ਗੋਲ ਕਰਨ ਵਾਲਾ ਲਵਪ੍ਰੀਤ ਸਿੰਘ ਨੂੰ, ਵਧੀਆ ਕੋਚ ਵਾਸੀਮ ਜਾਫਰ ਅਤੇ ਦੂਜਾ ਵਧੀਆ ਕੋਚ ਹੰਸ ਕਾਹਲੋ ਨੂੰ ਦਿੱਤਾ ਗਿਆ। ਇਸ ਮੌਕੇ 'ਤੇ ਗੁਰਦੁਆਰਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸਿੱਖ ਸੈਂਟਰ ਕਸਤਲਨੇਦਲੋ ਵਲੋਂ ਪਹੁੰਚੇ ਹੋਏ ਖੇਡ ਪ੍ਰੇਮੀਆਂ ਲਈ ਚਾਹ, ਪਕੌੜਾ ਅਤੇ ਲੰਗਰ ਅੱਤੁਟ ਵਰਤਾਇਆ। ਇਸ ਮੌਕੇ ਰੱਸਾਕੱਸੀ ਦਾ ਸ਼ੋਅ ਮੈਚ ਅਤੇ ਬੱਚਿਆਂ ਦੀਆਂ ਦੌੜਾਂ ਕਰਵਾਈਆਂ ਗਈਆਂ।
ਡਾਇਮੰਡ ਕਲੱਬ ਬਰੇਸੀਆ ਦੇ ਮੈਂਬਰ ਮਨਿੰਦਰ ਸਿੰਘ, ਕੁਲਵਿੰਦਰ ਗਿੱਲ, ਸੋਨੀ ਖੱਖ, ਬੱਲੀ ਗਿੱਲ, ਵਾਸੀਮ ਜਾਫਰ, ਬਲਜੀਤ ਮੱਲ, ਹੈਪੀ ਖੱਖ ਨੇ ਜੇਤੂ ਟੀਮਾਂ ਨੂੰ ਸਨਮਾਨਿਤ ਚਿੰਨ੍ਹ ਅਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ।
ਨਿਊਯਾਰਕ ਵਿਖੇ ਅੱਜ ਮਨਾਇਆ ਜਾਵੇਗਾ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ
NEXT STORY