ਰੋਮ (ਬਿਊਰੋ): ਦੁਨੀਆ ਦੇ ਕਈ ਦੇਸ਼ਾਂ ਵੱਲੋਂ ਐਸਟ੍ਰਾਜ਼ੈਨੇਕਾ ਦੀ ਵੈਕਸੀਨ 'ਤੇ ਲਗਾਈ ਗਈ ਅਸਥਾਈ ਰੋਕ ਨੇ ਸਿਹਤ ਮਾਹਰਾਂ ਦੀ ਚਿੰਤਾ ਵਧਾ ਦਿੱਤੀ ਸੀ ਪਰ ਹੁਣ ਇਟਲੀ ਅਤੇ ਫਰਾਂਸ ਨੇ ਇਸ ਰੋਕ ਨੂੰ ਹਟਾਉਣ ਦਾ ਫ਼ੈਸਲਾ ਲਿਆ ਹੈ। ਦੋਹਾਂ ਦੇਸ਼ਾਂ ਦੇ ਪ੍ਰਮੁੱਖਾਂ ਨੇ ਇਸ ਸੰਬੰਧ ਵਿਚ ਚਰਚਾ ਕੀਤੀ ਹੈ। ਜਲਦ ਹੀ ਦੋਵੇਂ ਦੇਸ਼ ਆਪਣੇ ਇੱਥੇ ਟੀਕਾਕਰਨ ਦੁਬਾਰਾ ਸ਼ੁਰੂ ਕਰਨਗੇ।
'ਦੀ ਸਨ' ਦੀ ਖ਼ਬਰ ਮੁਤਾਬਕ, ਇਟਲੀ ਦੇ ਪ੍ਰਧਾਨ ਮੰਤਰੀ ਮਾਰਿਓ ਟ੍ਰਾਘੀ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਇਸ ਬਾਰੇ ਚਰਚਾ ਕੀਤੀ ਹੈ। ਚਰਚਾ ਦੌਰਾਨ ਐਸਟ੍ਰਾਜ਼ੈਨੇਕਾ ਦੀ ਵਰਤੋਂ ਨੂੰ ਦੁਬਾਰਾ ਸ਼ੁਰੂ ਕਰਨ ਦੀ ਗੱਲ ਕਹੀ ਹੈ। ਦੋਹਾਂ ਦੇਸ਼ਾਂ ਦੇ ਪ੍ਰਮੁੱਖਾਂ ਵੱਲੋਂ ਕਿਹਾ ਗਿਆ ਹੈ ਕਿ ਉਹ ਸਿਰਫ ਯੂਰਪੀਅਨ ਮੈਡੀਸਨ ਏਜੰਸੀ ਦੇ ਬਿਆਨ ਦਾ ਇੰਤਜ਼ਾਰ ਕਰ ਰਹੇ ਸਨ, ਜੋ ਹੁਣ ਤੱਕ ਪਾਜ਼ੇਟਿਵ ਹੀ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਦੁਨੀਆ ਦਾ ਪਹਿਲਾ ਮਾਮਲਾ, ਨਵਜਨਮੇ ਬੱਚੇ 'ਚ ਮਿਲਿਆ 'ਕੋਰੋਨਾ ਐਂਟੀਬੌਡੀ', ਡਾਕਟਰ ਵੀ ਉਤਸ਼ਾਹਿਤ
ਮੰਨੀ ਇਹ ਗੱਲ
ਦਾਅਵਾ ਕੀਤਾ ਗਿਆ ਹੈ ਕਿ ਐਸਟ੍ਰਾਜ਼ੈਨੇਕਾ 'ਤੇ ਲਗਾਈ ਗਈ ਰੋਕ ਸਿਰਫ ਇਕ ਰਾਜਨੀਤਕ ਫ਼ੈਸਲਾ ਸੀ ਕਿਉਂਕਿ ਐਸਟ੍ਰਾਜ਼ੈਨੇਕਾ ਦੀ ਵੈਕਸੀਨ ਨੂੰ ਆਕਸਫੋਰਡ ਨਾਲ ਮਿਲ ਕੇ ਬਣਾਇਆ ਗਿਆ ਹੈ। ਅਜਿਹੇ ਵਿਚ ਯੂਰਪੀ ਦੇਸ਼ਾਂ ਨੇ ਬ੍ਰੈਗਜ਼ਿਟ ਕਾਰਨ ਵੈਕਸੀਨ ਦੀ ਵਰਤੋਂ 'ਤੇ ਰੋਕ ਲਗਾਈ, ਜੋ ਰਾਜਨੀਤਕ ਕਦਮ ਰਿਹਾ। ਇੱਥੇ ਦੱਸ ਦਈਏ ਕਿ ਕਰੀਬ ਦੋ ਦਰਜਨ ਯੂਪੀ ਦੇਸ਼ਾਂ ਜਿਹਨਾਂ ਵਿਚ ਜਰਮਨੀ, ਫਰਾਂਸ, ਇਟਲੀ ਅਤੇ ਸਪੇਨ ਸ਼ਾਮਲ ਹਨ, ਨੇ ਪਿਛਲੇ ਕੁਝ ਦਿਨਾਂ ਦੇ ਅੰਦਰ ਹੀ ਐਸਟ੍ਰਾਜ਼ੈਨੇਕਾ ਦੀ ਵੈਕਸੀਨ 'ਤੇ ਅਸਥਾਈ ਰੋਕ ਲਗਾ ਦਿੱਤੀ ਸੀ। ਦਾਅਵਾ ਸੀ ਕਿ ਇਸ ਵੈਕਸੀਨ ਨੂੰ ਲੈਣ ਦੇ ਬਾਅਦ ਕੁਝ ਲੋਕਾਂ ਦੇ ਸਰੀਰ ਵਿਚ ਖੂਨ ਦੇ ਥੱਕੇ ਜੰਮ ਗਏ ਸਨ, ਜਿਸ ਦਾ ਕਾਫੀ ਬੁਰਾ ਅਸਰ ਪਿਆ ਸੀ।
ਟੀਕਾਕਰਨ ਦੇ ਰੁਕਣ ਮਗਰੋਂ ਯੂਰਪੀ ਦੇਸ਼ਾਂ ਵਿਚ ਕਈ ਤਰ੍ਹਾਂ ਦੇ ਧੜੇ ਬਣ ਗਏ ਸਨ, ਜੋ ਇਸ ਰੋਕ ਦਾ ਵਿਰੋਧ ਕਰ ਰਹ ਸਨ। ਇਟਲੀ ਦੇ ਮੈਡੀਸਨ ਰੈਗੂਲੇਟਰ ਵੱਲੋਂ ਕਿਹਾ ਗਿਆ ਕਿ ਇਟਲੀ ਵਿਚ ਸਿਰਫ ਇਸ ਲਈ ਐਸਟ੍ਰਾਜ਼ੈਨੇਕਾ 'ਤੇ ਰੋਕ ਲਗਾਈ ਗਈ ਕਿਉਂਕਿ ਜਰਮਨੀ-ਫਰਾਂਸ ਦੀ ਰੋਕ ਦੇ ਬਾਅਦ ਉਸ 'ਤੇ ਦਬਾਅ ਬਣਿਆ ਸੀ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਯੂਰਪੀ ਦੇਸ਼ਾਂ ਅਤੇ ਬ੍ਰਿਟੇਨ ਵਿਚ ਬ੍ਰੈਗਜ਼ਿਟ ਦਾ ਵਿਵਾਦ ਲੰਬੇ ਸਮੇਂ ਤੋਂ ਚੱਲ ਰਿਹਾ ਸੀ। ਬੀਤੇ ਸਾਲ ਹੀ ਬ੍ਰੈਗਜ਼ਿਟ ਨੂੰ ਮਨਜ਼ੂਰੀ ਮਿਲੀ ਸੀ। ਉੱਥੇ ਜੇਕਰ ਐਸਟ੍ਰਾਜੈ਼ਨੇਕਾ ਦੀ ਵੈਕਸੀਨ ਦੀ ਗੱਲ ਕਰੀਏ ਤਾਂ ਵਿਸ਼ਵ ਸਿਹਤ ਸੰਗਠਨ ਨੇ ਇਸ ਵੈਕਸੀਨ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਦੱਸਿਆ ਹੈ।ਇਸੇ ਵੈਕਸੀਨ ਨੂੰ ਵਿਸ਼ਵ ਸਿਹਤ ਸੰਗਠਨ ਕੋ-ਵੈਕਸ ਮਿਸ਼ਨ ਦੇ ਤਹਿਤ ਦੁਨੀਆ ਭਰ ਦੇ ਦੇਸ਼ਾਂ ਨੂੰ ਭੇਜ ਰਿਹਾ ਹੈ।
ਪਾਕਿ ਨਾਲ ਸ਼ਾਂਤੀ ਭਾਰਤ ਨੂੰ ਮੱਧ ਏਸ਼ੀਆ 'ਚ ਦੇਵੇਗੀ ਸਿੱਧੀ ਪਹੁੰਚ : ਇਮਰਾਨ ਖਾਨ
NEXT STORY