ਰੋਮ/ਇਟਲੀ (ਕੈਂਥ): ਭਾਰਤ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਜਿੱਥੇ ਕਿਸਾਨਾਂ, ਮਜ਼ਦੂਰਾਂ ਅਤੇ ਆਮ ਵਰਗ ਵੱਲੋਂ ਦਿੱਲੀ ਵਿਖੇ ਕੀਤਾ ਜਾ ਰਿਹਾ ਹੈ, ਉੱਥੇ ਦੂਜੇ ਪਾਸੇ ਵਿਦੇਸ਼ਾਂ ਦੀ ਧਰਤੀ ਉੱਤੇ ਆਏ ਦਿਨ ਵੱਖੋ-ਵੱਖ ਢੰਗ ਤਰੀਕਿਆਂ ਨਾਲ ਭਾਰਤੀ ਭਾਈਚਾਰੇ ਵਲੋਂ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਜਾ ਰਿਹਾ ਹੈ। ਪੰਜਾਬ ਤੋਂ ਅਮਰੀਕਾ ਵਿੱਚ ਆ ਵਸੇ ਪੰਜਾਬੀ ਨੌਜਵਾਨ ਹਰਵਿੰਦਰ ਸਿੰਘ ਉਰਫ ਦੀਪ ਦਾ ਕਿਸਾਨ ਅੰਦੋਲਨ ਨੂੰ ਸਮਰਪਿਤ ਸਿੰਗਲ ਟਰੈਕ ਗੀਤ ਅੱਜ ਕੱਲ ਚਰਚਾ ਵਿੱਚ ਹੈ।
ਇਟਲੀ ਦੇ ਅਪਰੀਲੀਆ ਸ਼ਹਿਰ ਅਤੇ ਸਬਾਊਦੀਆ ਵਿਖੇ ਕਿਸਾਨ ਗੀਤ ਦਾ ਪੋਸਟਰ ਅਤੇ ਗੀਤ ਰਿਲੀਜ ਕੀਤਾ ਗਿਆ। ਇਸ ਸੰਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਹਰਵਿੰਦਰ ਦੀਪ ਦੇ ਭਰਾ ਗੁਰਸ਼ਰਨ ਸਿੰਘ ਇਟਲੀ ਨਿਵਾਸੀ ਨੇ ਦੱਸਿਆ ਕਿ ਇਟਲੀ ਦੇ ਵੱਖ-ਵੱਖ ਥਾਵਾਂ 'ਤੇ ਸਮੂਹ ਦੋਸਤਾਂ ਦੇ ਸਹਿਯੋਗ ਨਾਲ ਇਸ ਗੀਤ ਨੂੰ ਪੋਸਟਰ ਰਾਹੀਂ ਰਿਲੀਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੇਰੇ ਛੋਟੇ ਵੀਰ ਹਰਵਿੰਦਰ ਦੀਪ ਦਾ ਇਹ 'ਕਿਸਾਨ' ਗੀਤ ਕਿਸਾਨਾਂ ਦੇ ਅੰਦੋਲਨ ਨੂੰ ਸਮਰਪਿਤ ਹੈ ਅਤੇ ਇਸ ਗੀਤ ਨੂੰ ਦੀਪ ਨੇ ਖੁਦ ਆਪਣੀ ਕਲਮ ਨਾਲ ਲਿਖਿਆ ਹੈ ਅਤੇ ਆਪ ਹੀ ਗਾਇਆ ਹੈ। ਇਸ ਮੌਕੇ ਬਲਕਾਰ ਸਿੰਘ, ਡਾ਼ ਧਰਮਪਾਲ ਜੀ, ਗੁਰਸ਼ਰਨ ਸਿੰਘ, ਸੁਖਵਿੰਦਰ ਸਿੰਘ, ਪਰਵਿੰਦਰ ਕੁਮਾਰ, ਅਮਰਜੀਤ ਸਿੰਘ, ਅਵਤਾਰ ਸਿੰਘ ਤਾਰਾ, ਬੂਟਾ ਰਾਮ, ਮੇਜਰ ਸਿੰਘ, ਹਰਭਜਨ ਸਿੰਘ ਘੁੰਮਣ, ਅਵਤਾਰ ਸਿੰਘ ਭਿੰਡਰ, ਜਗਜੀਤ ਸਿੰਘ, ਗੁਰਮੀਤ ਸਿੰਘ,ਨਾਸਰ ਆਦਿ ਤੋਂ ਇਲਾਵਾ ਹੋਰ ਪੱਤਵੰਤੇ ਸੱਜਣ ਵੀ ਮੌਜੂਦ ਸਨ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਇਟਲੀ : ਕੋਵਿਡ-19 ਦੀ ਜੰਗ ‘ਚ ਮੋਹਰੀ ਹੈਲਥ ਵਰਕਰਾਂ ਨੂੰ ਸਮਰਪਿਤ 2 ਯੂਰੋ ਦਾ ਸਿੱਕਾ ਜਾਰੀ
NEXT STORY