ਰੋਮ, (ਕੈਂਥ)- ਇਟਲੀ ਜਿੱਥੇ ਕਿ ਪਹਿਲਾਂ ਹੀ ਕੋਵਿਡ-19 ਦੀ ਮਹਾਂਮਾਰੀ ਦਾ ਪ੍ਰਕੋਪ ਝੱਲ ਰਿਹਾ ਹੈ, ਉੱਥੇ ਹੀ ਹੁਣ ਇਟਲੀ ਵਿਚ ਪੈ ਰਹੀ ਅੰਤਾਂ ਦੀ ਗਰਮੀ ਨੇ ਲੋਕਾਂ ਨੂੰ ਹਾਲੋ-ਬੇਹਾਲ ਕੀਤਾ ਹੈ। ਇਹ ਲੋਕ ਕੁਝ ਜ਼ਿਆਦਾ ਹੀ ਨਾਜੁਕ ਹੋਣ ਕਾਰਨ ਛੇਤੀ ਹੀ ਗਰਮੀ ਨਾਲ ਕਮਲੇ ਹੋ ਜਾਂਦੇ ਹਨ ਤੇ ਫਿਰ ਗਰਮੀ ਦੇ ਕਹਿਰ ਤੋਂ ਬਚਣ ਲਈ ਸਮੁੰਦਰੀ ਕਿਨਾਰਿਆਂ 'ਤੇ ਰਹਿਣਾ ਹੀ ਭਲਾਈ ਸਮਝਦੇ ਹਨ।ਇਸ ਵਾਰ ਵੀ ਗਰਮੀ ਨੇ ਯੂਰਪੀਅਨ ਲੋਕਾਂ ਖਾਸਕਰ ਇਟਾਲੀਅਨ ਲੋਕਾਂ ਨੂੰ ਕੁਝ ਜਿਆਦਾ ਹੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਜਿਸ ਤੋਂ ਬਚਣ ਲਈ ਇਹ ਵਿਚਾਰੇ ਕਈ ਤਰ੍ਹਾਂ ਦੇ ਪਾਪੜ ਬੇਲ ਰਹੇ ਨੇ।
ਇਟਲੀ ਦੇ ਸਿਹਤ ਮੰਤਰਾਲੇ ਨੇ ਦੇਸ਼ ਦੇ 10 ਸ਼ਹਿਰਾਂ ਦੇ ਲੋਕਾਂ ਨੂੰ ਇਸ ਹਫ਼ਤੇ ਵਿਚ ਗਰਮੀ ਦੇ ਪ੍ਰਕੋਪ ਤੋਂ ਬਚਣ ਦੀ ਸਲਾਹ ਦਿੱਤੀ ਹੈ ਕਿਉਂਕਿ ਇਸ ਹਫ਼ਤੇ ਗਰਮੀ ਵਿਚ ਦਿਨ ਦਾ ਤਾਪਮਾਨ 35 ਤੋਂ 40 ਡਿਗਰੀ ਦੇ ਉਪਰ ਤੱਕ ਜਾਣ ਦਾ ਅੰਦਾਜ਼ਾ ਹੈ।ਜਿਹੜੇ 10 ਸ਼ਹਿਰਾਂ ਵਿੱਚ ਗਰਮੀ ਲੋਕਾਂ ਦੀ ਜੀਭ ਬਾਹਰ ਕੱਢਵਾ ਰਹੀ ਹੈ ਉਨ੍ਹਾਂ ਵਿੱਚ ਰੋਮ,ਬਲੋਨੀਆ,ਪਲੇਰਮੋ,ਬੋਲਜਾਨੋ ,ਰੀਏਤੀ,ਪਿਸਕਾਰਾ,ਪੇਰੂਜੀਆ, ਕੰਪੋਬਾਸੋ,ਫੀਰੈਂਸੇ ਅਤੇ ਟੂਰੀਨ ਮੁੱਖ ਹਨ, ਨੂੰ ਰੈੱਡ ਹੀਟਵੇਵ ਚਿਤਾਵਨੀ ਦਿੱਤੀ ਹੈ । ਸਿਹਤ ਵਿਭਾਗ ਨੇ ਇਨ੍ਹਾਂ ਸ਼ਹਿਰਾਂ ਵਿਚ ਰਹਿੰਦੇ ਬਾਸ਼ਿੰਦਿਆਂ ਨੂੰ ਗਰਮੀ ਤੋਂ ਬਚਣ ਦੀ ਸਲਾਹ ਦਿੰਦਿਆਂ ਪਾਣੀ ਜ਼ਿਆਦਾ ਪੀਣ ਦੀ ਹਿਦਾਇਤ ਦਿੱਤੀ ਹੈ।
ਅਮਰੀਕੀ ਆਰਥਿਕਤਾ ਨੂੰ ਦੂਜੀ ਵਿਸ਼ਵ ਜੰਗ ਤੋਂ ਬਾਅਦ ਪਹਿਲੀ ਵਾਰ ਲੱਗਾ ਵੱਡਾ ਝਟਕਾ
NEXT STORY