ਰੋਮ/ਇਟਲੀ (ਕੈਂਥ ): ਇਟਲੀ ਦੇ ਜ਼ਿਲ੍ਹਾ ਬਰੇਸੀਆ ਦੇ ਸ਼ਹਿਰ ਰੋਵਾਤੋ ਤੋਂ ਇਕ ਬਹੁਤ ਹੀ ਦਰਦ ਭਰੀ ਖਬਰ ਆਈ ਹੈ। ਇੱਥੇ ਵਿਕਾਸ ਮਰਵਾਹਾ ਨਾਮ ਦਾ ਭਾਰਤੀ ਹਾਰਟ ਅਟੈਕ ਕਾਰਨ ਨਾਲ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ। ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਰੋਵਾਤੋ ਵਿਖੇ ਰਹਿ ਰਿਹਾ ਮ੍ਰਿਤਕ ਵਿਕਾਸ ਮਰਵਾਹਾ ਜੋ ਰਾਤ ਆਪਣੇ ਘਰ ਅੰਦਰ ਦੀ ਪਾਣੀ ਦੀ ਟੂਟੀ ਕੋਲ ਡਿੱਗਾ ਮਿਲਿਆ, ਕਿਸੇ ਕਾਰਨ ਕਰਕੇ ਘਰ ਦਾ ਪਾਣੀ ਬਾਹਰ ਜਾਣ ਲੱਗ ਪਿਆ ਜਿਸ ਨੂੰ ਸਵੇਰੇ ਗੁਆਢੀਆਂ ਨੇ ਦੇਖਿਆ ਤਾਂ ਫਾਇਰ ਕਰਮਚਾਰੀਆ ਨੂੰ ਸੂਚਿਤ ਕੀਤਾ।
ਪੜ੍ਹੋ ਇਹ ਅਹਿਮ ਖਬਰ- ਭਾਰਤੀ ਖੇਤੀ ਕਾਮਿਆਂ ਨੇ ਕੀਤਾ ਅਜਿਹਾ ਕੰਮ ਕਿ ਗੋਰੇ ਵੀ ਵੇਖਦੇ ਰਹਿ ਗਏ
ਜਦੋਂ ਕਰਮਚਾਰੀ ਅੰਦਰ ਦਾਖਲ ਹੋਏ ਤਾਂ ਵਿਕਾਸ ਮਰਵਾਹਾ ਮ੍ਰਿਤਕ ਪਾਇਆ ਗਿਆ। ਪੁਲਸ ਵਲੋਂ ਮੌਕੇ 'ਤੇ ਕਾਰਵਾਈ ਕਰਦਿਆਂ ਮ੍ਰਿਤਕ ਵਿਕਾਸ ਮਰਵਾਹਾ ਦੀ ਲਾਸ਼ ਸੰਬਧਿਤ ਵਿਭਾਗ ਨੂੰ ਸੌਂਪ ਦਿੱਤੀ। ਮ੍ਰਿਤਕ ਆਪਣੇ ਪਿੱਛੇ ਬਿਰਧ ਮਾਂ, ਬਾਪ ਅਤੇ ਧਰਮ ਸੁਪਤਨੀ ਤੇ ਇਕ ਛੋਟਾ ਬੇਟਾ ਜੌ ਭਾਰਤ ਰਹਿੰਦੇ ਸਨ ਨੂੰ ਛੱਡ ਗਿਆ ਹੈ। ਜ਼ਿਕਰਯੋਗ ਹੈ ਕਿ ਇਟਲੀ ਕੋਰੋਨਾਸੰਕਟ ਦੋਰਾਨ 6ਵੇਂ ਭਾਰਤੀ ਦੀ ਕੁਦਰਤੀ ਮੌਤ ਹੋ ਚੁੱਕੀ ਹੈ ਜਦੋਂ ਕਿ ਕੋਰੋਨਾ ਨਾਲ 4 ਪੰਜਾਬੀਆਂ ਦੀ ਮੌਤ ਹੋ ਚੁੱਕੀ ਹੈ।
ਨਾਈਜੀਰੀਆ 'ਚ ਲਾਕਡਾਊਨ ਤੋੜਨ 'ਤੇ 18 ਲੋਕਾਂ ਦਾ ਐਨਕਾਊਂਟਰ
NEXT STORY