ਇੰਟਰਨੈਸ਼ਨਲ ਡੈਸਕ- ਅਮਰੀਕਾ-ਇਰਾਨ ਵਿਚਾਲੇ ਜਾਰੀ ਹੋਏ ਤਣਾਅ ਵਿਚਾਲੇ ਇਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਦੇ ਕਤਲ ਦੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਹੈ। ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ, ਇਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪਸ (IRGC) ਅਤੇ ਇਰਾਨ ਸਮਰਥਿਤ ਮਿਲੀਸ਼ੀਆ 'ਕਤਾਇਬ ਹਿਜ਼ਬੁੱਲ੍ਹਾ' ਨਾਲ ਜੁੜੇ ਇੱਕ 32 ਸਾਲਾ ਇਰਾਕੀ ਨਾਗਰਿਕ, ਮੁਹੰਮਦ ਬਾਕਰ ਸਾਦ ਦਾਊਦ ਅਲ-ਸਾਦੀ ਨੂੰ ਇਸ ਸਾਜ਼ਿਸ਼ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ, ਮੁਲਜ਼ਮ ਅਲ-ਸਾਦੀ ਸਾਲ 2020 ਵਿੱਚ ਡੋਨਾਲਡ ਟਰੰਪ ਦੇ ਹੁਕਮਾਂ 'ਤੇ ਡਰੋਨ ਹਮਲੇ ਵਿੱਚ ਮਾਰੇ ਗਏ ਇਰਾਨੀ ਮਿਲਟਰੀ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣਾ ਚਾਹੁੰਦਾ ਸੀ। ਉਸ ਕੋਲੋਂ ਇਵਾਂਕਾ ਟਰੰਪ ਦੇ ਫਲੋਰਿਡਾ ਸਥਿਤ ਘਰ ਦਾ ਨਕਸ਼ਾ ਵੀ ਬਰਾਮਦ ਹੋਇਆ ਹੈ। ਉਹ ਅਮਰੀਕਾ ਅਤੇ ਯੂਰਪ ਵਿੱਚ ਹੋਏ 18 ਹੋਰ ਹਮਲਿਆਂ ਅਤੇ ਅੱਤਵਾਦੀ ਸਾਜ਼ਿਸ਼ਾਂ ਵਿੱਚ ਵੀ ਸ਼ਾਮਲ ਰਿਹਾ ਹੈ। ਉਸ ਨੂੰ 15 ਮਈ ਨੂੰ ਤੁਰਕੀ ਤੋਂ ਗ੍ਰਿਫ਼ਤਾਰ ਕਰ ਕੇ ਅਮਰੀਕਾ ਹਵਾਲੇ ਕੀਤਾ ਗਿਆ ਹੈ, ਜਿੱਥੇ ਉਹ ਨਿਊਯਾਰਕ ਦੀ ਜੇਲ੍ਹ ਵਿੱਚ ਬੰਦ ਹੈ।
ਇਹ ਵੀ ਪੜ੍ਹੋ- ਹੁਣ ਵਿਆਹ ਕਰਾ ਕੇ ਕੈਨੇਡਾ ਜਾਣ ਵਾਲੇ ਜੋੜੇ ਹੋ ਜਾਣ ਸਾਵਧਾਨ ! ਲੱਗ ਸਕਦੈ 5 ਸਾਲ ਤੱਕ ਦਾ ਬੈਨ
ਇਸ ਖੁਲਾਸੇ ਅਤੇ ਅਮਰੀਕਾ-ਇਰਾਨ ਵਿਚਾਲੇ ਵਧਦੇ ਤਣਾਅ ਕਾਰਨ ਰਾਸ਼ਟਰਪਤੀ ਟਰੰਪ ਨੇ ਆਪਣੀ ਅਗਲੀ ਰਣਨੀਤੀ ਬਦਲ ਦਿੱਤੀ ਹੈ। ਰਿਪੋਰਟਾਂ ਮੁਤਾਬਕ, ਅਮਰੀਕੀ ਫ਼ੌਜ ਇਰਾਨ 'ਤੇ ਨਵੇਂ ਫ਼ੌਜੀ ਹਮਲਿਆਂ ਦੀ ਤਿਆਰੀ ਕਰ ਰਹੀ ਹੈ। ਗੰਭੀਰ ਹਾਲਾਤ ਨੂੰ ਦੇਖਦੇ ਹੋਏ ਰਾਸ਼ਟਰਪਤੀ ਟਰੰਪ ਨੇ ਵਾਸ਼ਿੰਗਟਨ ਵਿੱਚ ਹੀ ਰਹਿਣ ਦਾ ਫੈਸਲਾ ਕੀਤਾ ਹੈ, ਜਿਸ ਕਾਰਨ ਉਹ ਆਪਣੇ ਪੁੱਤਰ ਡੋਨਾਲਡ ਟਰੰਪ ਜੂਨੀਅਰ ਦੇ ਵਿਆਹ ਵਿੱਚ ਵੀ ਸ਼ਾਮਲ ਨਹੀਂ ਹੋਣਗੇ। ਟਰੰਪ ਨੇ ਖ਼ੁਦ ਪੱਤਰਕਾਰਾਂ ਨੂੰ ਦੱਸਿਆ ਕਿ ਵਧਦੇ ਜਾ ਰਹੇ ਤਣਾਅ ਕਾਰਨ ਇਹ ਵਿਆਹ 'ਚ ਸ਼ਾਮਲ ਹੋਣ ਦਾ ਸਮਾਂ ਨਹੀਂ ਹੈ, ਇਸ ਲਈ ਉਨ੍ਹਾਂ ਦਾ ਵ੍ਹਾਈਟ ਹਾਊਸ ਵਿੱਚ ਮੌਜੂਦ ਰਹਿਣਾ ਬੇਹੱਦ ਜ਼ਰੂਰੀ ਹੈ।
ਇਹ ਵੀ ਪੜ੍ਹੋ- ਧਰਤੀ 'ਤੇ ਆ ਗਏ Alien ! ਅਮਰੀਕੀ ਰੱਖਿਆ ਮੰਤਰਾਲੇ ਦੀ ਵੀਡੀਓ ਨੇ ਉਡਾ'ਤੇ ਸਭ ਦੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਧਰਤੀ 'ਤੇ ਆ ਗਏ Alien ! ਅਮਰੀਕੀ ਰੱਖਿਆ ਮੰਤਰਾਲੇ ਦੀ ਵੀਡੀਓ ਨੇ ਉਡਾ'ਤੇ ਸਭ ਦੇ ਹੋਸ਼
NEXT STORY