ਬਿਜ਼ਨੈੱਸ ਡੈਸਕ - ਜੀ-20 ਦੇਸ਼ਾਂ ਦੇ ਵਪਾਰ ਮੰਤਰੀਆਂ ਨੇ ਵੀਰਵਾਰ ਨੂੰ ਬਾਜ਼ਾਰਾਂ ’ਚ ਲੋੜ ਤੋਂ ਵੱਧ ਉਤਪਾਦਨ ਅਤੇ ਘੱਟ ਕੀਮਤ ਵਾਲੇ ਸਾਮਾਨ ਦੀ ਭਰਮਾਰ ਨੂੰ ਰੋਕਣ ਦੇ ਮੁੱਦੇ ’ਤੇ ਕੋਈ ਸਮਝੌਤਾ ਨਹੀਂ ਕੀਤਾ। ਅਮਰੀਕੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਨਾਲ ਅਮਰੀਕੀ ਨਿਰਮਾਤਾਵਾਂ ਨੂੰ ਨੁਕਸਾਨ ਹੋ ਰਿਹਾ ਹੈ। ਬੈਠਕ ਤੋਂ ਬਾਹਰ ਨਿਕਲਦੇ ਹੋਏ ਅਮਰੀਕਾ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਕਿਹਾ ਕਿ ਲੋੜ ਤੋਂ ਵੱਧ ਉਤਪਾਦ ਦੀ ਸਮੱਸਿਆ ’ਤੇ ਆਮ ਸਹਿਮਤੀ ਨਾ ਬਣਨ ਦੇ ਬਾਵਜੂਦ ਗੱਲਬਾਤ ਰਚਨਾਤਮਕ ਰਹੀ।
ਇਹ ਵੀ ਪੜ੍ਹੋ : ਹੁਣ ਬੈਂਕਾਂ 'ਚ ਸਿਰਫ਼ 5 ਦਿਨ ਹੋਵੇਗਾ ਕੰਮਕਾਜ ? ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਨੋਟੀਫਿਕੇਸ਼ਨ
ਗ੍ਰੀਰ ਨੇ ਕਿਹਾ, ‘‘ਲੱਗਭਗ ਸਾਰੇ ਦੇਸ਼ਾਂ ਨੇ ਮੰਨਿਆ ਕਿ ਇਹ ਇਕ ਅਜਿਹਾ ਮੁੱਦਾ ਹੈ ਜਿਸ ’ਤੇ ਕਾਰਵਾਈ ਦੀ ਲੋੜ ਹੈ। ਨਾਲ ਹੀ ਇਸ ਸਮੱਸਿਆ ਨਾਲ ਨਜਿੱਠਣ ਲਈ ਵਪਾਰ ’ਚ ਸੁਧਾਰਾਤਮਕ ਉਪਾਵਾਂ ਅਤੇ ਜਵਾਬ ਦੇਣ ਦੀ ਸਾਡੀ ਮੌਜੂਦਾ ਵਿਵਸਥਾ ਨਾਕਾਫੀ ਹੈ।’’ ਅਮਰੀਕਾ ਨੇ ਵਪਾਰਕ ਭਾਈਵਾਲਾਂ ’ਤੇ ਮੰਗ ਤੋਂ ਵੱਧ ਮਾਤਰਾ ’ਚ ਕਈ ਤਰ੍ਹਾਂ ਦੇ ਸਾਮਾਨ ਦਾ ਉਤਪਾਦਨ ਕਰਨ ਦਾ ਦੋਸ਼ ਲਾਇਆ ਹੈ। ਉਸ ਦਾ ਕਹਿਣਾ ਹੈ ਕਿ ਇਸ ਨਾਲ ਕੀਮਤਾਂ ਹੇਠਾਂ ਆਉਂਦੀਆਂ ਹਨ ਅਤੇ ਮੁਕਾਬਲੇਬਾਜ਼ੀ ਦਾ ਸੰਤੁਲਨ ਅਣਉਚਿਤ ਢੰਗ ਨਾਲ ਵਿਗੜਦਾ ਹੈ।
ਇਹ ਵੀ ਪੜ੍ਹੋ : ਨਿਯਮਾਂ 'ਚ ਬਦਲਾਅ ਨਾਲ ਹੋਵੇਗੀ October ਮਹੀਨੇ ਦੀ ਸ਼ੁਰੂਆਤ, ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ
ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਚੀਨ ਨੂੰ ਇਸ ਦਾ ਸਭ ਤੋਂ ਵੱਡਾ ਦੋਸ਼ੀ ਮੰਨਦਾ ਹੈ, ਪਰ ਉਸ ਨੇ ਨਾਰਵੇ ਤੋਂ ਲੈ ਕੇ ਬੰਗਲਾਦੇਸ਼ ਤੱਕ ਦੇ ਦੇਸ਼ਾਂ ਖਿਲਾਫ਼ ਜਾਂਚ ਸ਼ੁਰੂ ਕੀਤੀ ਹੈ। ਚੀਨ ’ਚ ਬਣੇ ਇਸਪਾਤ ਤੋਂ ਇਲਾਵਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਵਾਹਨ, ਬੈਟਰੀ, ਕਾਗਜ਼ ਅਤੇ ਸੈਮੀਕੰਡਕਟਰ ਸਮੇਤ ਕਈ ਉਦਯੋਗਾਂ ’ਚ ਲੋੜ ਤੋਂ ਵੱਧ ਉਤਪਾਦਨ ਦੀ ਸਮੱਸਿਆ ਰਹੀ ਹੈ ਜਿਸ ਨਾਲ ਅਮਰੀਕਾ ਆਪਣੇ ਮੁਕਾਬਲੇਬਾਜ਼ਾਂ ਤੋਂ ਪਿੱਛੇ ਰਹਿ ਰਿਹਾ ਹੈ।
ਇਹ ਵੀ ਪੜ੍ਹੋ : ਗਾਂਧੀ ਜਯੰਤੀ ਤੋਂ ਦੁਸਹਿਰੇ ਤੱਕ... ਅਕਤੂਬਰ 'ਚ ਇੰਨੇ ਦਿਨਾਂ ਲਈ ਬੰਦ ਰਹਿਣਗੇ Bank, ਵੇਖੋ ਸੂਚੀ
ਜੀ-20 ਦੇ ਪ੍ਰਤੀਨਿਧੀਆਂ ਦੀ ਮਿਲਵਾਕੀ ’ਚ ਹੋਈ ਬੈਠਕ ’ਚ ਅਮਰੀਕਾ ਅਤੇ ਕੈਨੇਡਾ ਵਿਚਾਲੇ ਜਾਰੀ ਸਭ ਤੋਂ ਵੱਡੇ ਵਪਾਰ ਵਿਵਾਦ ’ਚ ਕਿਸੇ ਵੱਡੀ ਸਫਲਤਾ ਦੇ ਸੰਕੇਤ ਨਹੀਂ ਮਿਲੇ। ਗਰਮੀਆਂ ਤੋਂ ਬਾਅਦ ਤੋਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧ ਰਿਹਾ ਹੈ। ਟਰੰਪ ਨੇ ਅਮਰੀਕੀ ਡਾਲਰ ਮੁੱਲ ਦੀ ਕੈਨੇਡਾ ਦੀ ਦਰਾਮਦ ’ਤੇ 50 ਫੀਸਦੀ ਡਿਊਟੀ ਲਾਈ ਹੈ ਜਿਸ ਦੇ ਜਵਾਬ ’ਚ ਕੈਨੇਡਾ ਨੇ ਵੀ ਤੁਰੰਤ ਆਪਣੀਆਂ ਡਿਊਟੀਆਂ ਵਧਾ ਦਿੱਤੀਆਂ। ਇਸ ਹਫ਼ਤੇ ਸਥਿਤੀ ਹੋਰ ਵਿਗੜ ਗਈ, ਜਦੋਂ ਟਰੰਪ ਨੇ ਲੱਗਭਗ ਇਕ ਅਰਬ ਅਮਰੀਕੀ ਡਾਲਰ ਮੁੱਲ ਦੀ ਕੈਨੇਡਾ ਦੀ ਦਰਾਮਦ ’ਤੇ ਪਾਬੰਦੀ ਲਾ ਦਿੱਤੀ ਜਿਸ ’ਚ ਪੀਣ ਵਾਲੇ ਅਲਕੋਹਲਿਕ ਪਦਾਰਥ, ਡੇਅਰੀ ਉਤਪਾਦ ਅਤੇ ਮੋਟਰਸਾਈਕਲ ਸ਼ਾਮਲ ਹਨ।
ਗ੍ਰੀਰ ਨੇ ਵੀਰਵਾਰ ਨੂੰ ਕਿਹਾ, ‘‘ਸੱਚਾਈ ਇਹ ਹੈ ਕਿ ਕੁਝ ਅਜਿਹੇ ਮੁੱਦੇ ਅਜੇ ਵੀ ਪੈਂਡਿੰਗ ਹਨ, ਜਿਨ੍ਹਾਂ ਦਾ ਹੱਲ ਕਰਨਾ ਕਾਫੀ ਮੁਸ਼ਕਿਲ ਹੈ।’’ ਉੱਥੇ ਹੀ ਕੈਨੇਡਾ ਦੇ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਸਹਿਯੋਗ ਦੀ ਅਪੀਲ ਕਰਦੇ ਹੋਏ ਕਿਹਾ, ‘‘ਤੁਹਾਡੇ ਸਾਹਮਣੇ ਵੀ ਉਨ੍ਹਾਂ ਹੀ ਚੁਣੌਤੀਆਂ ’ਚੋਂ ਕੁਝ ਹਨ, ਜਿਨ੍ਹਾਂ ਦਾ ਅਸੀਂ ਸਾਹਮਣਾ ਕਰ ਰਹੇ ਹਾਂ। ਆਓ, ਇਕ-ਦੂਜੇ ਦੀ ਮਦਦ ਕਰੀਏ ਅਤੇ ਮਿਲ ਕੇ ਇਸ ਦਾ ਹੱਲ ਕੱਢੀਏ।’’
ਇਹ ਵੀ ਪੜ੍ਹੋ : ਤਿਉਹਾਰਾਂ ਦੇ ਸੀਜ਼ਨ 'ਚ ਖੰਡ ਦੀ ਜਮ੍ਹਾਂਖੋਰੀ ਨੂੰ ਰੋਕਣ ਲਈ ਸਰਕਾਰ ਦੀ ਸਖ਼ਤੀ, ਲਾਗੂ ਕੀਤੇ ਨਵੇਂ ਨਿਯਮ
ਬੈਠਕ ’ਚ ਨੇਤਾ ਬੰਧੂਆ ਮਜ਼ਦੂਰੀ ਦੇ ਮੁੱਦੇ ’ਤੇ ਵੀ ਸਮਝੌਤੇ ’ਤੇ ਨਹੀਂ ਪਹੁੰਚ ਸਕੇ। ਟਰੰਪ ਪ੍ਰਸ਼ਾਸਨ ਨੇ 60 ਤੋਂ ਵੱਧ ਦੇਸ਼ਾਂ ’ਤੇ ਦੋਹਰੇ ਅੰਕ ਵਾਲੀ ਡਿਊਟੀ ਲਾਉਣ ਦੀ ਜਾਇਜ਼ਤਾ ਦੇ ਤੌਰ ’ਤੇ ਇਸ ਉਪਾਅ ਦੀ ਵਰਤੋਂ ਕੀਤੀ ਹੈ। ਇਹ ਡਿਊਟੀਆਂ ਅਮਰੀਕਾ ਦੀ 99 ਫੀਸਦੀ ਦਰਾਮਦ ਨੂੰ ਪ੍ਰਭਾਵਿਤ ਕਰਦੀਆਂ ਹਨ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਸ ਦੇ ਪਿੱਛੇ ਇਕ ਹੋਰ ਮਕਸਦ- ਦੁਨੀਆ ਭਰ ਦੀ ਦਰਾਮਦ ’ਤੇ ਪਿਛਲੇ ਸਾਲ ਲਾਈ ਗਈ ਟਰੰਪ ਦੀ ਡਿਊਟੀ ਦੀ ਜਗ੍ਹਾ ਨਵੀਂ ਵਿਵਸਥਾ ਲਿਆਉਣਾ ਹੈ।
ਗ੍ਰੀਰ ਨੇ ਕਿਹਾ, ‘‘ਯਕੀਨ ਕਰਨਾ ਮੁਸ਼ਕਿਲ ਹੈ, ਪਰ ਜੀ-20 ’ਚ ਅਜਿਹੇ ਦੇਸ਼ ਹਨ ਜੋ ਬੰਧੂਆ ਮਜ਼ਦੂਰੀ ਨਾਲ ਬਣੇ ਸਾਮਾਨ ਦੀ ਦਰਾਮਦ ’ਤੇ ਰੋਕ ਲਾਉਣ ਲਈ ਵਚਨਬੱਧ ਨਹੀਂ ਹੋਣਾ ਚਾਹੁੰਦੇ। ਅੰਤ ’ਚ ਅਸੀਂ ਸਾਰੇ ਜਾਣਦੇ ਹਾਂ ਕਿ ਬੰਧੂਆ ਮਜ਼ਦੂਰੀ ਗਲਤ ਹੈ ਅਤੇ ਇਸ ਨਾਲ ਸਾਡੇ ਬਾਜ਼ਾਰਾਂ ’ਚ ਸਥਿਤੀ ਵਿਗੜੇਗੀ ਅਤੇ ਅਸੀਂ ਇਸ ਨੂੰ ਨਹੀਂ ਹੋਣ ਦੇਵਾਂਗੇ।’’
ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
'ਅਡਾਣੀ ਸਮੂਹ ਮਹਾਰਾਸ਼ਟਰ ’ਚ 2.6 ਲੱਖ ਕਰੋੜ ਰੁਪਏ ਦੇ ਪ੍ਰਾਜੈਕਟਾਂ ’ਤੇ ਕਰ ਰਿਹੈ ਕੰਮ'
NEXT STORY