ਕਾਠਮੰਡੂ— ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੋ-ਪੱਖੀ ਸਬੰਧਾਂ ਦੀ ਸਥਿਤੀ ਦੀ ਸਮੀਖਿਆ ਲੈਣ ਲਈ ਨੇਪਾਲ-ਭਾਰਤ ਸਾਂਝੇ ਕਮਿਸ਼ਨ ਦੀ 5ਵੀਂ ਬੈਠਕ 'ਚ ਹਿੱਸਾ ਲੈਣ ਲਈ ਬੁੱਧਵਾਰ ਨੂੰ ਇੱਥੇ ਪੁੱਜੇ। ਜੈਸ਼ੰਕਰ ਬੰਗਲਾਦੇਸ਼ ਦੀ ਦੋ-ਦਿਨਾਂ ਯਾਤਰਾ ਪੂਰੀ ਕਰਕੇ ਢਾਕਾ ਤੋਂ ਸਿੱਧੇ ਇੱਥੇ ਤ੍ਰਿਭੁਵਨ ਹਵਾਈ ਅੱਡੇ ਪੁੱਜੇ। ਨੇਪਾਲ ਦੇ ਵਿਦੇਸ਼ ਸਕੱਤਰ ਸ਼ੰਕਰ ਦਾਸ ਬੈਰਾਗੀ, ਭਾਰਤ 'ਚ ਉਨ੍ਹਾਂ ਦੇ ਅੰਬੈਸਡਰ ਐੱਚ. ਈ. ਨੀਲਾਂਬਰ ਆਚਾਰਯ ਅਤੇ ਨੇਪਾਲ 'ਚ ਭਾਰਤ ਦੇ ਰਾਜਦੂਤ ਮੰਜੀਵ ਸਿੰਘ ਪੁਰੀ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ,''ਪੰਜਵੀਂ ਜੇ. ਸੀ. ਐੱਮ. ਦੀ ਅਗਵਾਈ ਭਾਰਤ ਅਤੇ ਨੇਪਾਲ ਦੇ ਵਿਦੇਸ਼ ਮੰਤਰੀ ਕਰਨਗੇ। ਦੋਵੇਂ ਨੇਤਾ ਭਾਰਤ-ਨੇਪਾਲ ਦੋ-ਪੱਖੀ ਸਬੰਧਾਂ ਦੀ ਸਥਿਤੀ ਦੀ ਸਮੀਖਿਆ ਕਰਨਗੇ। ਸੰਯੁਕਤ ਬੈਠਕ 'ਚ ਦੋ-ਪੱਖੀ ਸਬੰਧਾਂ ਦੀ ਸਥਿਤੀ ਵਰਗੇ ਕੁਨੈਕਟੀਵਿਟੀ ਅਤੇ ਆਰਥਿਕ ਸਾਂਝੇਦਾਰੀ, ਵਪਾਰ , ਬਿਜਲੀ ਅਤੇ ਜਲ ਸਰੋਤ ਖੇਤਰਾਂ, ਸੱਭਿਆਚਾਰ, ਸਿੱਖਿਆ ਅਤੇ ਆਪਸੀ ਹਿੱਤ ਸਮੇਤ ਹੋਰ ਮਾਮਲਿਆਂ ਦੀ ਸਮੀਖਿਆ ਕੀਤੀ ਜਾਵੇਗੀ। ਜੈਸ਼ੰਕਰ ਨੇਪਾਲ ਦੇ ਆਪਣੇ ਹਮਰੁਤਬਾ ਪ੍ਰਦੀਪ ਕੁਮਾਰ ਗਿਆਵਲੀ ਨਾਲ ਇਸ ਬੈਠਕ ਦੀ ਸਹਿ-ਪ੍ਰਧਾਨਗੀ ਕਰਨਗੇ।
FATF ਦੀ ਗ੍ਰੇ ਲਿਸਟ 'ਚੋਂ ਨਿਕਲਣ ਲਈ ਹੱਥ-ਪੈਰ ਮਾਰ ਰਿਹੈ ਪਾਕਿਸਤਾਨ
NEXT STORY