ਤਹਿਰਾਨ - ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਈਰਾਨ ਦੇ ਨਵੇਂ ਰਾਸ਼ਟਰਪਤੀ ਇਬ੍ਰਾਹਿਮ ਰਈਸੀ ਨਾਲ ਸ਼ੁੱਕਰਵਾਰ ਨੂੰ ਭੇਟ ਕੀਤੀ ਅਤੇ ਦੋ-ਪੱਖੀ ਤੇ ਖੇਤਰੀ ਮੁੱਦਿਆਂ ’ਤੇ ਚਰਚਾ ਕੀਤੀ। ਇਹ ਇਕ ਮਹੀਨੇ ਵਿਚ ਦੋਨੋਂ ਨੇਤਾਵਾਂ ਦੀ ਦੂਸਰੀ ਮੀਟਿੰਗ ਹੈ।
ਇਕ ਦਿਨ ਪਹਿਲਾਂ ਹੀ ਰਈਸੀ ਨੇ ਦੇਸ਼ ਦੇ ਰਾਸ਼ਟਰਪਤੀ ਦੇ ਤੌਰ ’ਤੇ ਸਹੁੰ ਚੁੱਕੀ ਸੀ। ਇਸ ਤੋਂ ਪਹਿਲਾਂ ਜੈਸ਼ੰਕਰ ਨੇ ਰੂਸ ਜਾਣ ਦੇ ਕ੍ਰਮ ਵਿਚ ਈਰਾਨ ਦੀ ਰਾਜਧਾਨੀ ਵਿਚ ਰੁੱਕ ਕੇ ਰਈਸੀ ਨਾਲ 7 ਜੁਲਾਈ ਨੂੰ ਮੁਲਾਕਾਤ ਕੀਤੀ ਸੀ। ਜੈਸ਼ੰਕਰ ਨੇ ਟਵੀਟ ਕੀਤਾ ਕਿ ਰਾਸ਼ਟਰਪਤੀ ਇਬ੍ਰਾਹਿਮ ਰਈਸੀ ਦੇ ਅਹੁਦੇ ਸੰਭਾਲਣ ਤੋਂ ਬਾਅਦ ਉਨ੍ਹਾਂ ਨਾਲ ਆਤਮਿਕ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਨਿੱਜੀ ਤੌਰ ’ਤੇ ਦਿੱਤੀਆਂ ਗਈਆਂ ਸ਼ੁਭਕਾਮਨਾਵਾਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ। ਜੈਸ਼ੰਕਰ ਨੇ ਕਿਹਾ ਕਿ ਸਾਡੇ ਦਰਮਿਆਨ ਦੋ-ਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਉਨਵਾਂ ਦੀ ਵਚਨਬੱਧਤਾ ਜਾਹਿਰ ਸੀ। ਸਾਡੇ ਖੇਤਰੀ ਹਿੱਤਾਂ ਵਿਚ ਬਰਾਬਰ ਦਿਲਚਸਪੀ ਵੀ ਸਪਸ਼ਟ ਨਜ਼ਰ ਆ ਰਹੀ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਹਿੰਦੂ ਮੰਦਰ ’ਤੇ ਹਮਲੇ ਨੂੰ ਲੈ ਕੇ ਪਾਕਿ ਸੁਪਰੀਮ ਕੋਰਟ ਨੇ ਪੁਲਸ ਨੂੰ ਪਾਈ ਝਾੜ
NEXT STORY