ਟੋਕੀਓ (ਭਾਸ਼ਾ) : ਲਗਾਤਾਰ ਮੀਂਹ ਦੇ ਕਾਰਨ ਜਾਪਾਨ ਦਾ ਦੱਖਣੀ ਇਲਾਕਾ ਹੜ੍ਹ ਨਾਲ ਜੂਝ ਰਿਹਾ ਹੈ ਅਤੇ ਹੁਣ ਬੁੱਧਵਾਰ ਤੋਂ ਉੱਤਰ-ਪੂਰਬੀ ਜਾਪਾਨ ਵਿਚ ਵੀ ਤੇਜ਼ ਮੀਂਹ ਸ਼ੁਰੂ ਹੋ ਗਿਆ ਹੈ। ਇਸ ਨਾਲ ਇੱਥੇ ਨਦੀਆਂ ਨੱਕੋ-ਨੱਕ ਭਰ ਗਈਆਂ ਹਨ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਮਕਾਨਾਂ ਅਤੇ ਸੜਕਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਪਿਛਲੇ ਕਈ ਦਿਨਾਂ ਵਿਚ ਹੜ੍ਹ ਨਾਲ ਘੱਟ ਤੋਂ ਘੱਟ 58 ਲੋਕ ਮਾਰੇ ਗਏ ਹਨ। ਬੁੱਧਵਾਰ ਸਵੇਰੇ ਤੱਕ ਮੱਧ ਜਾਪਾਨ ਦੇ ਨਗਾਨੋ ਅਤੇ ਗਿਫੂ ਦੇ ਕੁੱਝ ਇਲਾਕੇ ਹੜ੍ਹ ਦੀ ਲਪੇਟ ਵਿਚ ਆ ਗਏ ਹਨ।
ਐਨ.ਐਚ.ਕੇ. ਟੈਲੀਵਿਜ਼ਨ ਵਿਚ ਵਿਖਾਈਆਂ ਗਈਆਂ ਤਸਵੀਰਾਂ ਅਨੁਸਾਰ ਹਿਦਾ ਨਦੀ 'ਚੋਂ ਬਾਹਰ ਵੱਲ ਨੂੰ ਵਹਿ ਰਿਹਾ ਹੈ ਅਤੇ ਤੱਟ ਨੂੰ ਤੋੜਦੇ ਹੋਏ ਨਦੀ ਦੇ ਕੋਲ ਦੇ ਰਾਸ਼ਟਰੀ ਰਾਜ ਮਾਰਗ ਨੂੰ ਇਸ ਨੇ ਨੁਕਸਾਨ ਪਹੁੰਚਾਇਆ ਹੈ। ਮੱਧ ਜਾਪਾਨ ਦੇ ਦੂਜੇ ਸ਼ਹਿਰ ਗੇਰੋ ਵਿਚ ਨਦੀ ਦਾ ਪਾਣੀ ਨਦੀ ਦੇ ਉੱਤੇ ਬਣੇ ਪੁਲ ਦੇ ਠੀਕ ਹੇਠਾ ਪਹੁੰਚ ਗਿਆ ਹੈ। ਤਕਾਯਾਮਾ ਸ਼ਹਿਰ ਵਿਚ ਕਈ ਘਰ ਮਿੱਟੀ ਧਸਣ ਨਾਲ ਤਬਾਹ ਹੋ ਗਏ। ਇੱਥੇ ਦਰਖ਼ਤ ਉੱਖੜ ਗਏ ਹਨ ਅਤੇ ਮਲਬਾ ਖ਼ਿਲਰਿਆ ਹੋਇਆ ਹੈ। ਇੱਥੇ ਰਹਿਣ ਵਾਲਿਆਂ ਦੇ ਬਾਰੇ ਵਿਚ ਤੁਰੰਤ ਕੁੱਝ ਪਤਾ ਨਹੀਂ ਲੱਗ ਸਕਿਆ ਹੈ। ਦੇਸ਼ ਭਰ ਵਿਚ ਲਗਭਗ 36 ਲੱਖ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਜਾਣ ਦੀ ਸਲਾਹ ਦਿੱਤੀ ਗਈ ਸੀ, ਹਾਲਾਂਕਿ ਇਹ ਲਾਜ਼ਮੀ ਨਹੀਂ ਹੈ ਅਤੇ ਸਹਾਰਾ ਲੈਣ ਵਾਲੇ ਲੋਕਾਂ ਦੀ ਗਿਣਤੀ ਦੇ ਬਾਰੇ ਵਿਚ ਜਾਣਕਾਰੀ ਨਹੀਂ ਦਿੱਤੀ ਗਈ ਹੈ। ਭਾਰੀ ਮੀਂਹ ਨਾਲ ਮਰਨ ਵਾਲਿਆਂ ਦਾ ਅੰਕੜਾ ਬੁੱਧਵਾਰ ਨੂੰ 58 'ਤੇ ਪਹੁੰਚ ਗਿਆ। ਇਹਨਾਂ ਵਿਚੋਂ ਜ਼ਿਆਦਾਤਰ ਲੋਕ ਸਬ ਤੋਂ ਜ਼ਿਆਦਾ ਪ੍ਰਭਾਵਿਤ ਕੁਮਾਮੇਟੋ ਸੂਬੇ ਦੇ ਹਨ।
ਨਿਊਜ਼ੀਲੈਂਡ: ਕੋਵਿਡ-19 ਮਰੀਜ਼ਾਂ ਦਾ ਵੇਰਵਾ ਲੀਕ ਕਰਨ ਵਾਲੇ ਸਾਂਸਦ ਨੇ ਦਿੱਤਾ ਅਸਤੀਫਾ
NEXT STORY