ਇੰਟਰਨੈਸ਼ਨਲ ਡੈਸਕ- ਮੱਧ ਅਮਰੀਕੀ ਦੇਸ਼ ਮੈਕਸੀਕੋ ਦੀ ਧਰਤੀ ਸ਼ੁੱਕਰਵਾਰ ਨੂੰ ਆਏ ਸ਼ਕਤੀਸ਼ਾਲੀ ਭੂਚਾਲ ਕਾਰਨ ਬੁਰੀ ਤਰ੍ਹਾਂ ਕੰਬ ਗਈ, ਜਿਸ ਕਾਰਨ ਹੁਣ ਤੱਕ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਭੂਚਾਲ ਕਾਰਨ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਦੀ ਨਵੇਂ ਸਾਲ ਦੀ ਪਹਿਲੀ ਪ੍ਰੈੱਸ ਕਾਨਫਰੰਸ ਨੂੰ ਵੀ ਰੋਕਣਾ ਪਿਆ।
ਮੈਕਸੀਕੋ ਦੀ ਰਾਸ਼ਟਰੀ ਭੂਚਾਲ ਵਿਗਿਆਨ ਏਜੰਸੀ ਦੇ ਅਨੁਸਾਰ, ਇਸ ਭੂਚਾਲ ਦੀ ਤੀਬਰਤਾ 6.4 ਸੀ ਅਤੇ ਇਸ ਦਾ ਕੇਂਦਰ ਦੱਖਣੀ ਸੂਬਾ ਗੁਆਰੇਰੋ ਦੇ ਸੈਨ ਮਾਰਕੋਸ ਸ਼ਹਿਰ ਦੇ ਨੇੜੇ ਸੀ, ਜੋ ਕਿ ਪ੍ਰਸ਼ਾਂਤ ਤੱਟ ਦੇ ਰਿਜ਼ੋਰਟ ਅਕਾਪੁਲਕੋ ਦੇ ਨੇੜੇ ਸੀ। ਸੂਬੇ ਦੀ ਸਿਵਲ ਸੁਰੱਖਿਆ ਏਜੰਸੀ ਨੇ ਅਕਾਪੁਲਕੋ ਦੇ ਆਲੇ-ਦੁਆਲੇ ਅਤੇ ਸੂਬੇ ਦੇ ਹੋਰ ਹਾਈਵੇਅ ਦੇ ਨਾਲ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਦੀ ਰਿਪੋਰਟ ਹੈ।
ਇਹ ਵੀ ਪੜ੍ਹੋ- ਪਾਕਿ ਨੇ ਕੀਤਾ ਭਾਰਤ 'ਤੇ ਹਮਲਾ, ਰੂਸ ਤੇ ਯੂਕ੍ਰੇਨ 'ਚ ਵੀ ਮਚੀ ਤਬਾਹੀ, ਜਾਣੋ 2025 ਦੌਰਾਨ ਕਿੱਥੇ-ਕਿੱਥੇ ਲੱਗੀ ਜੰਗ
ਗੁਆਰੇਰੋ ਦੇ ਗਵਰਨਰ ਐਵਲਿਨ ਸਲਗਾਡੋ ਨੇ ਕਿਹਾ ਕਿ ਭੂਚਾਲ ਦੇ ਕੇਂਦਰ ਦੇ ਨੇੜੇ ਰਹਿਣ ਵਾਲੀ ਇੱਕ 50 ਸਾਲਾ ਔਰਤ ਦਾ ਘਰ ਢਹਿ ਗਿਆ, ਜਿਸ ਕਾਰਨ ਉਸ ਦੀ ਦੱਬ ਜਾਣ ਕਾਰਨ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਗੁਆਰੇਰੋ ਦੀ ਰਾਜਧਾਨੀ ਚਿਲਪੈਂਸਿੰਗੋ ਵਿੱਚ ਇੱਕ ਹਸਪਤਾਲ ਨੂੰ ਭਾਰੀ ਵੀ ਨੁਕਸਾਨ ਪਹੁੰਚਿਆ ਹੈ ਅਤੇ ਕਈ ਮਰੀਜ਼ਾਂ ਨੂੰ ਬਾਹਰ ਕੱਢਿਆ ਗਿਆ ਹੈ।
ਮੈਕਸੀਕੋ ਸਿਟੀ ਦੇ ਮੇਅਰ ਕਲਾਰਾ ਬਰੂਗਾਡਾ ਨੇ ਕਿਹਾ ਕਿ ਭੂਚਾਲ ਦੌਰਾਨ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ। ਅਮਰੀਕੀ ਭੂ-ਵਿਗਿਆਨਕ ਸਰਵੇਖਣ (USGS) ਦੇ ਅਨੁਸਾਰ, ਭੂਚਾਲ 21.7 ਮੀਲ (35 ਕਿਲੋਮੀਟਰ) ਦੀ ਡੂੰਘਾਈ 'ਤੇ ਆਇਆ ਅਤੇ ਇਸ ਦਾ ਕੇਂਦਰ ਰੈਂਚੋ ਵੀਜੋ, ਗੁਆਰੇਰੋ ਤੋਂ 2.5 ਮੀਲ ਉੱਤਰ-ਉੱਤਰ-ਪੱਛਮ ਵਿੱਚ ਸੀ। ਇਹ ਖੇਤਰ ਇੱਕ ਪਹਾੜੀ ਖੇਤਰ ਵਿੱਚ ਹੈ ਅਤੇ ਅਕਾਪੁਲਕੋ ਤੋਂ ਲਗਭਗ 57 ਮੀਲ ਉੱਤਰ-ਪੂਰਬ ਵਿੱਚ ਹੈ। ਭੂਚਾਲ ਤੋਂ ਥੋੜ੍ਹੀ ਦੇਰ ਬਾਅਦ ਸ਼ੀਨਬੌਮ ਨੇ ਆਪਣੀ ਪ੍ਰੈੱਸ ਕਾਨਫਰੰਸ ਦੁਬਾਰਾ ਸ਼ੁਰੂ ਕੀਤੀ।
ਇਹ ਵੀ ਪੜ੍ਹੋ : ਤੂਫ਼ਾਨੀ ਤਾਕਤ ਦਾ ਕਾਮਯਾਬ ਸ਼ਾਹੀ ਨੁਸਖਾ ਕਰ ਲਓ ਨੋਟ, ਪੂਰੀ ਸਰਦੀਆਂ ਆਵੇਗਾ ਕੰਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਮਰੀਕਾ 'ਚ ਨਵੇਂ ਸਾਲ ਤੋਂ ਕੁਝ ਘੰਟੇ ਪਹਿਲਾਂ ਅੱਤਵਾਦੀ ਸਾਜ਼ਿਸ਼ ਨਾਕਾਮ, FBI ਨੇ 18 ਸਾਲਾਂ ਦੇ IS ਸ਼ੱਕੀ ਨੂੰ ਕੀਤਾ ਕਾਬ
NEXT STORY