ਲਾਹੌਰ: ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਬੁੱਧਵਾਰ ਨੂੰ ਸੰਘਣੀ ਧੁੰਦ ਕਾਰਨ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ। ਪੰਜਾਬ ਐਮਰਜੈਂਸੀ ਵਿਭਾਗ ਦੇ ਬੁਲਾਰੇ ਅਨੁਸਾਰ ਇਨ੍ਹਾਂ ਹਾਦਸਿਆਂ ਵਿੱਚ ਕਈ ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ।
ਪਹਿਲਾ ਦਰਦਨਾਕ ਹਾਦਸਾ ਲਾਹੌਰ ਤੋਂ ਲਗਭਗ 300 ਕਿਲੋਮੀਟਰ ਦੂਰ ਚਕਵਾਲ ਦੇ ਤਲਗਾਂਗ ਨੇੜੇ ਵਾਪਰਿਆ, ਜਿੱਥੇ ਇੱਕ ਬੱਸ 100 ਫੁੱਟ ਡੂੰਘੀ ਖਾਈ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਡਰਾਈਵਰ ਸਮੇਤ ਪੰਜ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 27 ਹੋਰ ਮੁਸਾਫ਼ਰ ਜ਼ਖ਼ਮੀ ਹੋ ਗਏ। ਇਹ ਬੱਸ ਰਾਵਲਪਿੰਡੀ ਤੋਂ ਮੁਲਤਾਨ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਧੁੰਦ ਕਾਰਨ ਹਾਈਵੇਅ ਬੰਦ ਹੋਣ ਕਰਕੇ ਡਰਾਈਵਰ ਨੇ ਬਦਲਵਾਂ ਰਸਤਾ (ਜੀ.ਟੀ. ਰੋਡ) ਚੁਣਿਆ ਸੀ, ਪਰ ਰਾਤ ਕਰੀਬ ਦੋ ਵਜੇ ਸੰਘਣੀ ਧੁੰਦ ਕਾਰਨ ਉਸ ਦਾ ਵਾਹਨ ਤੋਂ ਕੰਟਰੋਲ ਖਤਮ ਹੋ ਗਿਆ। ਜ਼ਖ਼ਮੀਆਂ 'ਚੋਂ ਪੰਜ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਇੱਕ ਹੋਰ ਘਟਨਾ 'ਚ, ਲਾਹੌਰ ਤੋਂ ਲਗਭਗ 200 ਕਿਲੋਮੀਟਰ ਦੂਰ ਟੋਬਾ ਟੇਕ ਸਿੰਘ-ਫ਼ੈਸਲਾਬਾਦ ਮਾਰਗ 'ਤੇ ਇੱਕ ਮਿੰਨੀ ਟਰੱਕ ਪਲਟ ਗਿਆ। ਇਸ ਹਾਦਸੇ 'ਚ ਵੀ ਪੰਜ ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ ਇੱਕ ਬੱਚਾ ਵੀ ਸ਼ਾਮਲ ਹੈ। ਘਟਨਾ 'ਚ ਜ਼ਖ਼ਮੀ ਹੋਏ ਪੰਜ ਹੋਰ ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹਾਲਾਤ ਬੇਹੱਦ ਨਾਜ਼ੁਕ, Australian ਤੁਰੰਤ ਛੱਡ ਦੇਣ ਈਰਾਨ! ਜਾਰੀ ਹੋ ਗਈ ਵੱਡੀ ਐਡਵਾਈਜ਼ਰੀ
NEXT STORY