ਟੋਕੀਓ (ਬਿਊਰੋ): ਅਦਾਲਤ ਦੇ ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਜਾਪਾਨ ਦੇ ਇੱਕ ਟਵਿੱਟਰ ਕਿੱਲਰ ਕਹਾਉਣ ਵਾਲੇ ਇੱਕ ਵਿਅਕਤੀ ਨੇ ਨੌਂ ਲੋਕਾਂ ਦੇ ਕਤਲ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਦੀ ਅਪੀਲ ਵਾਪਸ ਲੈ ਲਈ ਹੈ। 30 ਸਾਲਾ ਤਾਕਾਹਿਰੋ ਸ਼ਿਰਾਸ਼ੀ ਨੇ ਸੋਮਵਾਰ ਨੂੰ ਆਪਣੇ ਵਕੀਲਾਂ ਵਲੋਂ ਦਾਇਰ ਕੀਤੀ ਅਪੀਲ ਨੂੰ ਰੱਦ ਕਰਨ ਦੀ ਤਜਵੀਜ਼ ਪੇਸ਼ ਕੀਤੀ।
ਸ਼ਿਰਾਸ਼ੀ ਜਿਹੜੇ ਲੋਕ ਆਨਲਾਈਨ, ਖ਼ੁਦਕੁਸ਼ੀ ਕਰਨ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਸਨ। ਉਨ੍ਹਾਂ ਨੌਜਵਾਨਾਂ ਨੂੰ ਆਪਣੇ ਘਰ ਬੁਲਾਂਦਾ ਸੀ ਅਤੇ ਉਨ੍ਹਾਂ ਜਵਾਨ ਪੀੜਤਾਂ ਦਾ ਕਤਲੇਆਮ ਕਰਦਾ ਸੀ। ਜਿਨ੍ਹਾਂ ਲੋਕਾਂ ਦਾ ਉਸ ਨੇ ਕਤਲ ਕੀਤਾ ਉਹ 15 ਤੋਂ 26 ਸਾਲ ਦੀ ਉਮਰ ਦੇ ਵਿੱਚਕਾਰ ਸਨ ਅਤੇ ਉਨ੍ਹਾਂ ਵਿੱਚੋਂ ਇੱਕ ਬੀਬੀ ਵੀ ਸੀ।ਦੱਸ ਦਈਏ ਕਿ ਜਾਪਾਨ ਦੀ ਇੱਕ ਏਜੰਸੀ ਮੁਤਾਬਕ, ਦੋਸ਼ੀ ਤਾਕਾਹਿਰੋ ਸ਼ਿਰਾਸ਼ੀ ਲੋਕਾਂ ਨੂੰ ਆਪਣੇ ਘਰ ਬੁਲਾਂਦਾ ਸੀ। ਉਨ੍ਹਾਂ ਦਾ ਕਤਲ ਕਰਦਾ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਟੁੱਕੜੇ-ਟੁੱਕੜੇ ਕਰ ਦਿੰਦਾ ਸੀ।ਪੁਲਸ ਨੇ ਉਸ ਦੇ ਘਰ ਵਿੱਚ ਮਨੁੱਖੀ ਅੰਗਾਂ ਦੇ ਟੁੱਕੜੇ ਦੇਖਣ ਤੋਂ ਬਾਅਦ 2017 ਵਿੱਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਪੜ੍ਹੋ ਇਹ ਅਹਿਮ ਖਬਰ- ਕਰੀਮਾ ਦੇ ਕਤਲ 'ਚ ISI ਦਾ ਹੱਥ ਹੋਣ ਦਾ ਖਦਸ਼ਾ, ਟਰੂਡੋ ਸਰਕਾਰ ਨੂੰ ਕੀਤੀ ਗਈ ਇਹ ਅਪੀਲ
ਖੋਜਕਰਤਾਵਾਂ ਨੇ ਦੱਸਿਆ ਕਿ ਸ਼ਿਰਾਸ਼ੀ ਨੇ ਟਵਿੱਟਰ ਰਾਹੀਂ ਪੀੜਤਾਂ ਨਾਲ ਸੰਪਰਕ ਕੀਤਾ। ਉਸ ਤੋਂ ਬਾਅਦ ਉਨ੍ਹਾਂ ਸਾਰਿਆਂ ਦਾ ਕਤਲ ਕਰ ਦਿੱਤਾ। ਉਹ ਉਨ੍ਹਾਂ ਬੀਬੀਆਂ ਨੂੰ ਆਪਣੇ ਘਰ ਬੁਲਾਂਦਾਂ ਸੀ ਜੋ ਆਪਣੀ ਜ਼ਿੰਦਗੀ ਦਾ ਅੰਤ ਕਰਨਾ ਚਾਹੁੰਦੀਆਂ ਸਨ। ਕਿੱਲਰ ਉਨ੍ਹਾਂ ਦੀ ਖ਼ਦਕੁਸ਼ੀ ਕਰਨ ਦੀ ਇੱਛਾ ਵਿੱਚ ਮਦਦ ਕਰਨ ਦੀ ਪੇਸ਼ਕਸ਼ ਕਰਦਾ ਸੀ।ਕੁਝ ਮਾਮਲਿਆਂ ਵਿੱਚ ਕਿੱਲਰ ਉਨ੍ਹਾਂ ਨੂੰ ਕਹਿੰਦਾ ਸੀ ਕਿ ਉਹ ਖ਼ੁਦ ਵੀ ਆਪਣੀ ਜ਼ਿੰਦਗੀ ਨੂੰ ਖ਼ਤਮ ਕਰ ਲਵੇਗਾ।ਦੱਸਣਯੋਗ ਹੈ ਕਿ ਆਪਣੀ ਸੁਣਵਾਈ ਦੌਰਾਨ ਉਸ ਨੇ ਆਪਣਾ ਗੁਨਾਹ ਕਬੂਲ ਨਹੀਂ ਕੀਤਾ ਸੀ। ਹਾਲਾਂਕਿ ਉਸ ਦੇ ਵਕੀਲਾਂ ਨੇ ਉਸ ਦੀ ਸਜ਼ਾ ਨੂੰ ਘੱਟ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ। ਉਸ ਦੇ ਵਕੀਲਾਂ ਨੇ ਇਹ ਦਲੀਲ ਦਿੱਤੀ ਕਿ ਪੀੜਤਾਂ ਨੇ ਖ਼ੁਦ ਹੀ ਮਰਨ ਦੀ ਇੱਛਾ ਪ੍ਰਗਟ ਕੀਤੀ ਸੀ।
ਤਿੰਨ ਸਾਲ ਪਹਿਲਾਂ ਜਦੋਂ ਇੱਕ 23 ਸਾਲਾ ਬੀਬੀ ਜਿਸ ਨੇ ਟਵਿੱਟਰ 'ਤੇ ਆਪਣੇ ਆਪ ਨੂੰ ਮਾਰਨ ਦੀ ਇੱਛਾ ਪ੍ਰਗਟਾਈ, ੳਸ ਦੇ ਗ਼ਾਇਬ ਹੋ ਜਾਣ ਤੋਂ ਬਾਅਦ, ਪੁਲਿਸ ਨੇ ਜਾਂਚ ਦੌਰਾਨ ਸ਼ਿਰਾਸ਼ੀ ਨੂੰ ਗ੍ਰਿਫ਼ਤਾਰ ਕੀਤਾ।ਉਸ ਦੇ ਭਰਾ ਨੇ ਉਸ ਦੇ ਟਵਿੱਟਰ ਅਕਾਉਂਟ ਤੱਕ ਪਹੁੰਚ ਕੀਤੀ ਜਿਸ ਤੋਂ ਬਾਅਦ ਜਾਂਚ ਦੌਰਾਨ ਪੁਲਸ ਨੂੰ ਉਸ ਦੇ ਘਰ 'ਚੋਂ ਕੂਲਰਾਂ ਅਤੇ ਟੂਲਬਾਕਸਾਂ ਵਿੱਚੋਂ 9 ਲਾਸ਼ਾਂ ਦੇ ਟੁੱਕੜੇ ਮਿਲੇ। ਜਿਹਨਾਂ ਨੂੰ ਲੁਕਾਉਣ ਲਈ ਬਿੱਲੀ ਦੇ ਮੱਲ ਹੇਠਾਂ ਕੂੜੇ ਦਾਨ ਵਿੱਚ ਸੁੱਟਿਆ ਗਿਆ ਸੀ।
ਕਰੀਮਾ ਦੇ ਕਤਲ 'ਚ ISI ਦਾ ਹੱਥ ਹੋਣ ਦਾ ਖਦਸ਼ਾ, ਟਰੂਡੋ ਸਰਕਾਰ ਨੂੰ ਕੀਤੀ ਗਈ ਇਹ ਅਪੀਲ
NEXT STORY