ਇਸਲਾਮਾਬਾਦ/ਟੋਰਾਂਟੋ (ਬਿਊਰੋ): ਬਲੋਚਿਸਤਾਨ ਵਿਚ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਲੈ ਕੇ ਪਾਕਿਸਤਾਨ ਦੀ ਫ਼ੌਜ ਦੇ ਖ਼ਿਲਾਫ਼ ਮੋਰਚਾ ਖੋਲ੍ਹਣ ਵਾਲੀ ਕਰੀਮਾ ਬਲੋਚ ਦੀ ਲਾਸ਼ ਕੈਨੇਡਾ ਦੇ ਟੋਰਾਂਟੋ ਵਿਚ ਮਿਲੀ। ਕਰੀਮਾ ਦੇ ਕਤਲ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ।ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ.ਐਸ.ਆਈ. ਨੇ ਕਰੀਮਾ ਦਾ ਕਤਲ ਕੀਤਾ ਹੈ। ਉੱਥੇ ਹੀ ਕਰੀਮਾ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਸ ਨੂੰ ਇਨਸਾਫ ਦੇਣ ਦੀ ਮੰਗ ਨੇ ਜ਼ੋਰ ਫੜ ਲਿਆ ਹੈ।
ਅੰਤਰਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾ ਐਮਨੇਸਟੀ ਇੰਟਰਨੈਸ਼ਨਲ ਨੇ ਵੀ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਹੈ।ਸੰਸਥਾ ਨੇ ਟਵੀਟ ਕੀਤਾ ਹੈ ਕਿ ਟੋਰਾਂਟੋ ਵਿਚ ਸਮਾਜ ਸੇਵਕਾ ਕਰੀਮਾ ਬਲੋਚ ਦੀ ਮੌਤ ਹੋਣਾ ਬਹੁਤ ਦੁੱਖ ਦੀ ਗੱਲ ਹੈ। ਇਸ ਦੀ ਤੁਰੰਤ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।ਦੱਸ ਦਈਏ ਕਿ ਕਰੀਮਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਭਰਾ ਮੰਨਦੀ ਸੀ।
ਕੈਨੇਡੀਅਨ ਸਰਕਾਰ ਨੂੰ ਕੀਤੀ ਇਹ ਅਪੀਲ
ਹੁਣ ਕਰੀਮਾ ਬਲੋਚ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਚੁੱਕੀਆਂ ਹਨ। ਜ਼ਿਕਰਯੋਗ ਹੈ ਕਿ ਬਲੋਚਿਸਤਾਨ ਦੇ ਕਾਰਕੁੰਨ ਅਤੇ ਮਨੁੱਖੀ ਅਧਿਕਾਰਾਂ ਦਾ ਬਚਾਅ ਕਰਨ ਵਾਲੇ ਲੋਕਾਂ ਨੇ ਸ਼ਰਨਾਰਥੀਆਂ ਦੀ ਸੁਰੱਖਿਆ ਨਾ ਕਰ ਪਾਉਣ 'ਤੇ ਕੈਨੇਡੀਅਨ ਸਰਕਾਰ ਦੀ ਨਿੰਦਾ ਕੀਤੀ ਹੈ। ਉਹ ਇਸ ਮਾਮਲੇ ਵਿਚ ਜਲਦ ਸੁਣਵਾਈ ਦੀ ਮੰਗ ਕਰ ਰਹੇ ਹਨ।ਦੇਸ਼ ਨਿਕਾਲਾ ਦਿੱਤੇ ਬਲੋਚ ਨੇਤਾ ਅਤੇ ਬਲੋਚ ਰੀਪਬਲਿਕਨ ਪਾਰਟੀ (ਬੀ.ਆਰ.ਪੀ.) ਦੇ ਕੇਂਦਰੀ ਬੁਲਾਰੇ ਸ਼ੇਰ ਮੁਹੰਮਦ ਬੁਗਤੀ ਨੇ ਟਵੀਟ ਕਰਕੇ ਕਿਹਾ,“ਕਰੀਮਾ ਬਲੋਚ ਦਾ ਅਚਾਨਕ ਦਿਹਾਂਤ ਕਿਸੇ ਸਦਮੇ ਤੋਂ ਘੱਟ ਨਹੀਂ ਹੈ। ਕੈਨੇਡਾ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਇਸ ਘਟਨਾ ਦੀ ਜਾਂਚ ਕਰੇ ਅਤੇ ਪਰਿਵਾਰ ਅਤੇ ਬਲੋਚ ਰਾਸ਼ਟਰ ਨੂੰ ਸਾਰੇ ਤੱਥਾਂ ਤੋਂ ਜਾਣੂ ਕਰਵਾਏ।”
ਕਰੀਮਾ ਬਲੋਚ ਨਾਲ ਜੁੜੀ ਜਾਣਕਾਰੀ
ਕਰੀਮਾ ਬਲੋਚ ਸਾਲ 2005 ਵਿਚ ਬਲੋਚਿਸਤਾਨ ਦੇ ਸ਼ਹਿਰ ਤੁਰਬਤ ਵਿਚ ਉਸ ਸਮੇਂ ਚਰਚਾ ਵਿਚ ਆਈ, ਜਦੋਂ ਉਨ੍ਹਾਂ ਨੇ ਗਾਇਬ ਹੋਏ ਇੱਕ ਨੌਜਵਾਨ ਗਹਿਰਾਮ ਦੀ ਤਸਵੀਰ ਹੱਥ ਵਿਚ ਫੜੀ ਸੀ। ਇਹ ਨੌਜਵਾਨ ਉਨ੍ਹਾਂ ਦਾ ਨਜ਼ਦੀਕੀ ਰਿਸ਼ਤੇਦਾਰ ਸੀ। 2016 ਵਿਚ ਬੀ.ਬੀ.ਸੀ ਵਿਚ ਉਨ੍ਹਾਂ ਨੂੰ ਸਭ ਤੋਂ ਪ੍ਰਭਾਵਸ਼ਾਲੀ ਬੀਬੀਆਂ ਵਾਲੀ ਸੂਚੀ ਵਿਚ ਵੀ ਸ਼ਾਮਲ ਕੀਤਾ ਗਿਆ ਸੀ।ਜਦੋਂ ਬਲੋਚਿਸਤਾਨ ਸਟੂਡੈਂਟਸ ਓਰਗਨਾਇਜ਼ੇਸ਼ਨ ਦੇ ਤਿੰਨ ਧੜੇ ਸਾਲ 2006 ਵਿਚ ਰਲ ਗਏ ਸਨ ਤਾਂ ਕਰੀਮਾ ਬਲੋਚ ਨੂੰ ਕੇਂਦਰੀ ਕਮੇਟੀ ਦਾ ਮੈਂਬਰ ਚੁਣਿਆ ਗਿਆ ਸੀ। ੳਹ ਬੀ.ਐਸ.ਓ. ਦੀ ਪਹਿਲੀ ਬੀਬੀ ਪ੍ਰਧਾਨ ਬਣੀ।ਇਨ੍ਹਾਂ ਹਾਲਾਤਾਂ ਵਿਚ ਕਰੀਮਾ ਬਲੋਚ ਨੇ ਸੰਗਠਨ ਦੀ ਸਰਗਰਮੀ ਬਣਾਈ ਰੱਖੀ ਅਤੇ ਬਲੋਚਿਸਤਾਨ ਦੇ ਦੂਰ ਦੇ ਇਲਾਕਿਆਂ ਵਿਚ ਸੰਗਠਨ ਦੀ ਜਾਣਕਾਰੀ ਪਹੁੰਚਾਉਣੀ ਜਾਰੀ ਰੱਖੀ।
ਉਹ ਕੈਨੇਡਾ ਵਿਚ ਪਾਕਿਸਤਾਨੀ ਫੌਜ ਦੇ ਸਾਬਕਾ ਸੈਨਿਕ ਅਧਿਕਾਰੀਆਂ ਦੀ ਨਿਯੁਕਤੀ ਦੇ ਵੱਧ ਰਹੇ ਰੁਝਾਨ 'ਤੇ ਵੀ ਆਪਣੀ ਆਵਾਜ਼ ਬੁਲੰਦ ਕਰ ਰਹੀ ਸੀ। ਸਾਲ 2016 ਵਿਚ ਕਰੀਮਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਕੀਤੀ ਸੀ। ਇਸ ਵਿਚ ਕਰੀਮਾ ਨੇ ਕਿਹਾ ਸੀ ਕਿ ਬਲੋਚਿਸਤਾਨ ਦੀਆਂ ਭੈਣਾਂ ਪ੍ਰਧਾਨ ਮੰਤਰੀ ਮੋਦੀ ਨੂੰ ਭਰਾ ਮੰਨਦੀਆਂ ਹਨ। ਉਹ ਮੋਦੀ ਤੋਂ ਉਮੀਦ ਕਰਦੀਆਂ ਹਨ ਕਿ ਬਲੋਚਿਸਤਾਨ ਵਿਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਖ਼ਿਲਾਫ਼ ਅੰਤਰਰਾਸ਼ਟਰੀ ਪੱਧਰ 'ਤੇ ਆਪਣਾ ਭਰਾਵਾਂ ਨੂੰ ਗਵਾਉਣ ਵਾਲੀ ਭੈਣਾਂ ਦੀ ਆਵਾਜ਼ ਬਣਨਗੇ।
ਟਿਊਨੀਸ਼ੀਆ 'ਚ ਕੋਰੋਨਾ ਕਾਰਨ 15 ਜਨਵਰੀ ਤੱਕ ਜਾਰੀ ਰਹੇਗਾ ਕਰਫਿਊ
NEXT STORY