ਟੋਕੀਓ (ਬਿਊਰੋ)— ਜਾਪਾਨ ਦੀ ਰਾਜਧਾਨੀ ਟੋਕੀਓ ਨੇੜੇ 4 ਸਾਲ ਬਾਅਦ ਇਕ ਜਵਾਲਾਮੁਖੀ ਮੁੜ ਕਿਰਿਆਸ਼ੀਲ ਹੋ ਗਿਆ ਹੈ। ਜਵਾਲਾਮੁਖੀ ਵਿਚ ਧਮਾਕੇ ਦੇ ਬਾਅਦ ਚਿਤਾਵਨੀ ਦਾ ਪੱਧਰ ਵਧਾ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਜਵਾਲਾਮੁਖੀ ਵਿਚੋਂ ਸੁਆਹ ਅਤੇ ਧੂੰਆਂ ਨਿਕਲ ਰਿਹਾ ਹੈ, ਜੋ ਕਰੀਬ 2 ਕਿਲੋਮੀਟਰ ਦੀ ਦੂਰੀ ਤੋਂ ਦੇਖਿਆ ਜਾ ਸਕਦਾ ਹੈ। ਸਰਕਾਰ ਵੱਲੋਂ ਲੋਕਾਂ ਨੂੰ ਪਹਾੜ ਨੇੜੇ ਨਾ ਜਾਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਜਾਪਾਨ ਦੀ ਰਾਜਧਾਨੀ ਦੇ ਉੱਤਰ-ਪੱਛਮ ਤੋਂ 140 ਕਿਲੋਮੀਟਰ ਸਥਿਤ ਮਾਊਂਟ ਅਸਾਮਾ ਵਿਚ ਪੂਰੀ ਰਾਤ ਧਮਾਕੇ ਹੁੰਦੇ ਰਹੇ। ਰਾਸ਼ਟਰੀ ਮੌਸਮ ਵਿਗਿਆਨ ਏਜੰਸੀ ਨੇ ਇਸ ਘਟਨਾ ਦੇ ਬਾਅਦ ਆਪਣੇ ਐਲਰਟ ਪੱਧਰ ਨੂੰ ਤੇਜ਼ ਕਰ ਦਿੱਤਾ ਹੈ। ਏਜੰਸੀ ਨੇ ਚਿਤਾਵਨੀ ਦਿੱਤੀ ਹੈ ਕਿ ਵੱਡੀਆਂ ਚੱਟਾਨਾਂ ਅਤੇ ਤੇਜ਼ੀ ਨਾਲ ਵਹਿਣ ਵਾਲੇ ਲਾਵੇ ਦਾ ਪ੍ਰਵਾਹ ਕ੍ਰੇਟਰ ਤੋਂ 4 ਕਿਲੋਮੀਟਰ ਦੇ ਦਾਇਰੇ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਦੇ ਨਾਲ ਹੀ ਆਲੇ-ਦੁਆਲੇ ਦੇ ਸ਼ਹਿਰਾਂ ਵਿਚ ਚੱਲਣ ਵਾਲੀਆਂ ਹਵਾਵਾਂ ਦੀ ਗਤੀ ਦੇ ਆਧਾਰ 'ਤੇ ਇੱਥੇ ਸੁਆਹ ਪਹੁੰਚ ਸਕਦੀ ਹੈ।
ਏਜੰਸੀ ਦੇ ਇਕ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਗੈਸ ਹਾਲੇ ਵੀ ਨਿਕਲ ਰਹੀ ਹੈ ਪਰ ਇਹ ਸਧਾਰਨ ਪੱਧਰ 'ਤੇ ਹੈ। ਅਸੀਂ ਇਸ ਜਵਾਲਾਮੁਖੀ ਵਿਚ ਜ਼ਿਆਦਾ ਕਿਰਿਆਸ਼ੀਲਤਾ ਨਹੀਂ ਦੇਖੀ। ਜ਼ਿਕਰਯੋਗ ਹੈ ਕਿ ਮਾਊਂਟ ਅਸਾਮਾ 'ਤੇ ਸਥਿਤ ਇਹ ਜਵਾਲਾਮੁਖੀ ਪਿਛਲੀ ਵਾਰ ਜੂਨ 2015 ਵਿਚ ਫਟਿਆ ਸੀ। ਉਸ ਸਮੇਂ ਛੋਟੇ ਪੱਧਰ 'ਤੇ ਹੋਏ ਧਮਾਕਿਆਂ ਵਿਚ ਕੋਈ ਜ਼ਖਮੀ ਨਹੀਂ ਹੋਇਆ ਸੀ।
ਤਾਇਵਾਨ : ਭੂਚਾਲ ਕਾਰਨ ਇਕ ਦੀ ਮੌਤ, ਬਿਜਲੀ ਠੱਪ ਹੋਣ ਕਾਰਨ ਟਰੇਨਾਂ ਰੱਦ
NEXT STORY