ਬਿਜ਼ਨੈੱਸ ਡੈਸਕ - ਲਗਾਤਾਰ 4 ਮਹੀਨਿਆਂ ਤੱਕ ਵਿਕਰੀ ਕਰਨ ਤੋਂ ਬਾਅਦ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਜੁਲਾਈ ’ਚ ਭਾਰਤੀ ਸ਼ੇਅਰ ਬਾਜ਼ਾਰ ਦਾ ਰੁਖ ਕੀਤਾ ਹੈ। ਵਿਦੇਸ਼ੀ ਨਿਵੇਸ਼ਕਾਂ ਨੇ ਮਹੀਨੇ ਭਰ ’ਚ ਕਰੀਬ 20,200 ਕਰੋੜ ਰੁਪਏ ਦੇ ਸ਼ੇਅਰ ਖਰੀਦੇ, ਜਿਸ ਨਾਲ ਬਾਜ਼ਾਰ ’ਚ ਨਿਵੇਸ਼ਕਾਂ ਦਾ ਭਰੋਸਾ ਹੋਰ ਮਜ਼ਬੂਤ ਹੋਇਆ।
ਇਹ ਵੀ ਪੜ੍ਹੋ : 15 ਸਾਲ ਦੀ ਲੜਕੀ ਦੇ ਮੁਆਫ਼ੀ ਮੰਗਣ ਵਾਲੇ ਵੀਡੀਓ 'ਤੇ ਭੜਕੀ ਕੰਗਨਾ ਰਣੌਤ, ਕਿਹਾ- ਸਾਡੀਆਂ ਧੀਆਂ...
ਬਾਜ਼ਾਰ ਮਾਹਿਰਾਂ ਅਨੁਸਾਰ ਭਾਰਤੀ ਸ਼ੇਅਰਾਂ ਦਾ ਆਕਰਸ਼ਕ ਮੁਲਾਂਕਣ, ਕੰਪਨੀਆਂ ਦੇ ਬਿਹਤਰ ਤਿਮਾਹੀ ਨਤੀਜੇ ਅਤੇ ਗਲੋਬਲ ਮਾਹੌਲ ’ਚ ਸੁਧਾਰ ਵਿਦੇਸ਼ੀ ਨਿਵੇਸ਼ਕਾਂ ਦੀ ਵਾਪਸੀ ਦੇ ਮੁੱਖ ਕਾਰਨ ਰਹੇ। ਦੱਖਣੀ ਕੋਰੀਆ ਅਤੇ ਤਾਈਵਾਨ ਵਰਗੇ ਬਾਜ਼ਾਰਾਂ ’ਚ ਵੱਧਦੀ ਅਸਥਿਰਤਾ ਵਿਚਾਲੇ ਭਾਰਤ ਉਮੀਦ ਮੁਤਾਬਕ ਸੁਰੱਖਿਅਤ ਨਿਵੇਸ਼ ਬਦਲ ਬਣ ਕੇ ਉੱਭਰਿਆ ਹੈ।
ਇਹ ਵੀ ਪੜ੍ਹੋ : ਭੁੱਲ ਗਏ ਹੋ ਆਪਣਾ ITR ਫਾਈਲ ਕਰਨਾ? ਘਬਰਾਓ ਨਾ, ਜਲਦੀ ਕਰੋ ਇਹ ਕੰਮ
ਇਸ ਤੋਂ ਪਹਿਲਾਂ ਐੱਫ. ਪੀ. ਆਈ. ਨੇ ਲਗਾਤਾਰ 4 ਮਹੀਨਿਆਂ ਤੱਕ ਭਾਰਤੀ ਬਾਜ਼ਾਰ ਤੋਂ ਵੱਡੀ ਨਿਕਾਸੀ ਕੀਤੀ ਸੀ। ਜੂਨ ’ਚ 49,340 ਕਰੋੜ ਰੁਪਏ, ਮਈ ’ਚ 32,963 ਕਰੋੜ ਰੁਪਏ, ਅਪ੍ਰੈਲ ’ਚ 60,847 ਕਰੋੜ ਰੁਪਏ ਅਤੇ ਮਾਰਚ ’ਚ 1.17 ਲੱਖ ਕਰੋੜ ਰੁਪਏ ਕੱਢੇ ਗਏ ਸਨ। ਹਾਲਾਂਕਿ ਜੁਲਾਈ ਦੀ ਖਰੀਦਦਾਰੀ ਦੇ ਬਾਵਜੂਦ ਸਾਲ 2026 ’ਚ ਹੁਣ ਤੱਕ ਐੱਫ. ਪੀ. ਆਈ. ਭਾਰਤੀ ਸ਼ੇਅਰ ਬਾਜ਼ਾਰ ਤੋਂ ਕੁੱਲ 2.54 ਲੱਖ ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕਰ ਚੁੱਕੇ ਹਨ।
ਇਹ ਵੀ ਪੜ੍ਹੋ : RBI ਨੇ ਬਦਲੇ ਬਲਕ ਡਿਪਾਜ਼ਿਟ ਦੇ ਨਿਯਮ, ਹੁਣ ਰਕਮ ਦੇ ਹਿਸਾਬ ਨਾਲ ਤੈਅ ਹੋਣਗੀਆਂ ਵਿਆਜ ਦਰਾਂ
ਜੀਓਜੀਤ ਇਨਵੈਸਟਮੈਂਟਸ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ. ਕੇ. ਵਿਜੇਕੁਮਾਰ ਨੇ ਕਿਹਾ ਕਿ ਗਲੋਬਲ ਬੇਯਕੀਨੀਆਂ ਵਿਚਾਲੇ ਭਾਰਤ ਵਿਦੇਸ਼ੀ ਨਿਵੇਸ਼ਕਾਂ ਲਈ ਸਥਿਰ ਨਿਵੇਸ਼ ਮੰਜ਼ਿਲ ਬਣ ਕੇ ਉੱਭਰਿਆ ਹੈ। ਉੱਥੇ ਹੀ ਨਿਵੇਸ਼ ਮੰਚ ਟ੍ਰੈਕ ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਵੇਦਾਂਤ ਗੁਪਤੇ ਨੇ ਕਿਹਾ ਕਿ ਕੰਪਨੀਆਂ ਦੇ ਬਿਹਤਰ ਤਿਮਾਹੀ ਨਤੀਜਿਆਂ, ਖਾਸ ਕਰ ਕੇ ਸੂਚਨਾ ਤਕਨਾਲੋਜੀ (ਆਈ. ਟੀ.) ਖੇਤਰ ਦੇ ਪ੍ਰਦਰਸ਼ਨ ਨੇ ਨਿਵੇਸ਼ਕਾਂ ਦਾ ਵਿਸ਼ਵਾਸ ਵਧਾਇਆ ਹੈ।
ਇਹ ਵੀ ਪੜ੍ਹੋ : ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, ਅਚਾਨਕ ਕਿਉਂ ਡਿੱਗੀ ਕੀਮਤ? ਨਿਵੇਸ਼ਕਾਂ ਲਈ ਮਾਹਿਰਾਂ ਨੇ ਦਿੱਤੀ ਅਹਿਮ ਸਲਾਹ
ਸ਼ੇਅਰ ਬਾਜ਼ਾਰ ਤੋਂ ਇਲਾਵਾ ਜੁਲਾਈ ’ਚ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਬਾਂਡ ਬਾਜ਼ਾਰ ’ਚ ਵੀ ਨਿਵੇਸ਼ ਵਧਾਇਆ। ਉਨ੍ਹਾਂ ਨੇ ਆਮ ਰਸਤੇ ਤੋਂ 29,212 ਕਰੋੜ ਰੁਪਏ ਅਤੇ ਪੂਰਨ ਪਹੁੰਚ ਰਸਤੇ ਤੋਂ 3,033 ਕਰੋੜ ਰੁਪਏ ਦਾ ਨਿਵੇਸ਼ ਕੀਤਾ।
ਇਹ ਵੀ ਪੜ੍ਹੋ : ED ਦੀ 20 ਤੋਂ ਵਧ ਟਿਕਾਣਿਆਂ 'ਤੇ Raid, ਮਿਲੇ ਨੋਟਾਂ ਦੇ ਬੰਡਲ, Coal ਮਾਫੀਆਂ ਦੀ ਕਰਤੂਤ ਦੇਖ ਉੱਡ ਜਾਣਗੇ ਹੋਸ਼
ਇਹ ਵੀ ਪੜ੍ਹੋ : ਪੈਟਰੋਲ ਦੀ ਕੀਮਤ ਹੁੰਦੀ 125 ਰੁਪਏ ਪ੍ਰਤੀ ਲੀਟਰ... ਸਰਕਾਰ ਦਾ ਦਾਅਵਾ
ਇਹ ਵੀ ਪੜ੍ਹੋ : Swiggy-Zomato ਤੋਂ ਨਾਰਾਜ਼ ਹੋਏ Restaurants, 15 August ਤੋਂ ਬਾਅਦ ਬੰਦ ਹੋ ਜਾਵੇਗੀ Online delivery?
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਅਫ਼ਰੀਕਾ 'ਚ ਭਾਰਤੀ ਅਰਬਪਤੀਆਂ ਦਾ ਦਬਦਬਾ; ਕੁਦਰਤੀ ਖ਼ਜ਼ਾਨਿਆਂ ਲਈ ਚੀਨ ਨੂੰ ਦੇ ਰਹੇ ਸਿੱਧੀ ਟੱਕਰ
NEXT STORY