ਟੋਕੀਓ- ਜਾਪਾਨ ਸਰਕਾਰ ਨੇ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਦੀ ਇਕ ਕੋਸ਼ਿਸ਼ ਤਹਿਤ ਟੋਕੀਓ ਅਤੇ ਤਿੰਨ ਗੁਆਂਢੀ ਸੂਬਿਆਂ ਵਿਚ ਐਮਰਜੈਂਸੀ ਘੋਸ਼ਿਤ ਕਰਨ ਦੀ ਯੋਜਨਾ ਬਣਾਈ ਹੈ।
ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਸੋਮਵਾਰ ਨੂੰ ਦੇਰ ਸ਼ਾਮ ਕਿਹਾ ਕਿ ਸਰਕਾਰ ਟੋਕੀਓ ਦੇ ਨਾਲ-ਨਾਲ ਸਾਈਤਾਮਾ, ਚਿਬਾ ਅਤੇ ਕਨਾਗਾਵਾ ਸੂਬਿਆਂ ਵਿਚ ਵੀ ਐਮਰਜੈਂਸੀ ਲਾਗੂ ਕਰਨ ਦੀ ਤਿਆਰੀ ਵਿਚ ਹੈ। ਉਨ੍ਹਾਂ ਕਿਹਾ ਕਿ ਨਾਗਰਿਕਾਂ ਨੂੰ ਇਕ ਸਖ਼ਤ ਸੰਦੇਸ਼ ਦੇਣ ਦੀ ਜ਼ਰੂਰਤ ਹੈ ਕਿਉਂਕਿ ਇਨ੍ਹਾਂ ਖੇਤਰਾਂ ਵਿਚ ਨਵੇਂ ਸਾਲ ਦੇ ਪਹਿਲੇ ਤਿੰਨ ਦਿਨਾਂ ਦੌਰਾਨ ਵੱਡੀ ਗਿਣਤੀ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਇੱਥੋਂ ਤੱਕ ਕਿ ਦੇਸ਼ ਵਿਚ ਕੋਰੋਨਾ ਦੇ ਕੁਝ ਮਾਮਲਿਆਂ ਵਿਚੋਂ ਅੱਧੇ ਇਨ੍ਹਾਂ ਖੇਤਰਾਂ ਦੇ ਹਨ।
ਸੁਗੇ ਨੇ ਕਿਹਾ ਕਿ ਐਮਰਜੈਂਸੀ ਯੋਜਨਾ ਨੂੰ ਸੋਚ ਸਮਝ ਕੇ ਯੋਜਨਾਬੱਧ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ ਤਾਂ ਕਿ ਸਮਾਜਕ ਅਤੇ ਆਰਥਿਕ ਗਤੀਵਿਧੀਆਂ ਘੱਟ ਤੋਂ ਘੱਟ ਪ੍ਰਭਾਵਿਤ ਹੋਣ। ਉਨ੍ਹਾਂ ਦੱਸਿਆ ਕਿ ਤਿੰਨ ਸੂਬਿਆਂ ਦੀਆਂ ਸਰਕਾਰਾਂ ਦੇ ਸਹਿਯੋਗ ਨਾਲ ਜਾਪਾਨ ਸਰਕਾਰ ਨੇ ਆਯੋਜਨਾਂ 'ਤੇ ਨਿਯਮਾਂ ਨੂੰ ਸਖ਼ਤ ਕਰਾਉਣ ਅਤੇ ਦੂਰ-ਦਰਾਡੇ ਕੰਮ ਵਾਲੀਆਂ ਯੋਜਨਾਵਾਂ ਨੂੰ ਅਪਨਾਉਣ ਲਈ ਵਪਾਰ ਨੂੰ ਉਤਸ਼ਾਹਿਤ ਕਰਨ ਦੀ ਯੋਜਨਾ ਬਣਾਈ ਹੈ। ਇਨ੍ਹਾਂ ਖੇਤਰਾਂ ਵਿਚ ਸਕੂਲ ਦੋਬਾਰਾ ਖੁੱਲ੍ਹ ਸਕਦੇ ਹਨ ਤੇ ਯੂਨੀਵਰਸਿਟੀ ਦੀ ਪ੍ਰੀਖਿਆ 16 ਜਨਵਰੀ ਤੋਂ ਯੋਜਨਾਬੱਧ ਤਰੀਕੇ ਨਾਲ ਸ਼ੁਰੂ ਹੋਵੇਗੀ।
ਸ਼ੀ ਜਿਨਪਿੰਗ ਨੇ ਫੌਜ ਨੂੰ ਦਿੱਤਾ ਹੁਕਮ, ‘ਕਿਸੇ ਵੀ ਸਮੇਂ ਲੜਨ ਲਈ ਰਹੋ ਤਿਆਰ’
NEXT STORY