ਇੰਟਰਨੈਸ਼ਨਲ ਡੈਸਕ- ਜਾਪਾਨ ਦੀ ਸੱਤਾ ਵਿੱਚ ਵੱਡਾ ਫੇਰ-ਬਦਲ ਹੋਣ ਦੇ ਸੰਕੇਤ ਮਿਲ ਰਹੇ ਹਨ, ਜਿੱਥੇ ਦੇਸ਼ ਨੂੰ ਪਹਿਲੀ ਵਾਰ ਮਹਿਲਾ ਪ੍ਰਧਾਨ ਮੰਤਰੀ ਮਿਲਣ ਦੀ ਸੰਭਾਵਨਾ ਵਧ ਗਈ ਹੈ। ਸ਼ਨੀਵਾਰ ਨੂੰ ਜਾਪਾਨ ਦੀ ਸੱਤਾਧਾਰੀ ਲਿਬਰਲ ਡੈਮੋਕ੍ਰੇਟਿਕ ਪਾਰਟੀ (LDP) ਨੇ ਸਾਣੇ ਤਾਕਾਈਚੀ ਨੂੰ ਆਪਣਾ ਨਵਾਂ ਨੇਤਾ ਚੁਣਿਆ ਹੈ। ਇਸ ਚੋਣ ਨਾਲ ਤਾਕਾਈਚੀ ਹੁਣ ਜਾਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਸਭ ਤੋਂ ਅੱਗੇ ਹੋ ਗਈ ਹੈ।
ਇਹ ਵੀ ਪੜ੍ਹੋ- ਫ਼ੌਜ 'ਚ ਭਰਤੀ ਹੋਣਾ ਤਾਂ ਕੱਟਣੀ ਪਵੇਗੀ ਦਾੜ੍ਹੀ ! ਅਮਰੀਕਾ 'ਚ ਸਿੱਖ ਨੌਜਵਾਨਾਂ ਲਈ ਵੱਡਾ ਸੰਕਟ
64 ਸਾਲਾ ਤਾਕਾਈਚੀ ਜੋ ਕਿ ਜਾਪਾਨ ਦੀ ਸਾਬਕਾ ਆਰਥਿਕ ਸੁਰੱਖਿਆ ਮੰਤਰੀ ਹੈ ਅਤੇ LDP ਦੇ ਸੱਜੇ-ਪੱਖੀ ਧੜੇ ਦੇ ਕਰੀਬ ਹੈ, ਨੂੰ ਰਨ-ਆਫ ਵੋਟ ਵਿੱਚ ਚੁਣਿਆ ਗਿਆ। ਉਸ ਨੇ ਸਾਬਕਾ ਪ੍ਰਧਾਨ ਮੰਤਰੀ ਜੁਨਿਚਿਰੋ ਕੋਇਜ਼ੂਮੀ ਦੇ ਬੇਟੇ ਸ਼ਿੰਜਿਰੋ ਕੋਇਜ਼ੂਮੀ ਨੂੰ ਹਰਾਇਆ। ਅਗਲੇ ਪ੍ਰਧਾਨ ਮੰਤਰੀ ਦੀ ਚੋਣ ਲਈ ਸੰਸਦ ਵਿੱਚ ਵੋਟਿੰਗ 15 ਅਕਤੂਬਰ ਨੂੰ ਹੋਣ ਦੀ ਸੰਭਾਵਨਾ ਹੈ।
ਜੇਕਰ ਤਾਕਾਈਚੀ ਪ੍ਰਧਾਨ ਮੰਤਰੀ ਬਣਦੀ ਹੈ ਤਾਂ ਉਸ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ, ਜਿਨ੍ਹਾਂ ਵਿੱਚ ਜਾਪਾਨ ਦੀ ਬੁੱਢੀ ਹੁੰਦੀ ਆਬਾਦੀ ਅਤੇ ਵਧਦੇ ਆਪ੍ਰਵਾਸਨ ਨੂੰ ਲੈ ਕੇ ਅਸੰਤੋਸ਼ ਸ਼ਾਮਲ ਹਨ। ਨੇਤਾ ਚੁਣੇ ਜਾਣ ਤੋਂ ਬਾਅਦ ਤਾਕਾਈਚੀ ਨੇ ਕਿਹਾ ਕਿ ਜਾਪਾਨ ਨੂੰ ਉਨ੍ਹਾਂ ਨੀਤੀਆਂ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਜੋ ਪੂਰੀ ਤਰ੍ਹਾਂ ਵੱਖਰੀਆਂ ਸੰਸਕ੍ਰਿਤੀਆਂ ਅਤੇ ਪਿਛੋਕੜ ਵਾਲੇ ਲੋਕਾਂ ਨੂੰ ਆਉਣ ਦੀ ਇਜਾਜ਼ਤ ਦਿੰਦੀਆਂ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰਤ-ਚੀਨ ਵਿਚਾਲੇ ਚੱਲਣਗੀਆਂ ਸਿੱਧੀਆਂ ਫਲਾਈਟਾਂ ! 5 ਸਾਲ ਬਾਅਦ ਮੁੜ ਸ਼ੁਰੂ ਹੋਵੇਗੀ ਸੇਵਾ
NEXT STORY