ਵਾਸ਼ਿੰਗਟਨ/ਇਸਲਾਮਾਬਾਦ: ਅਮਰੀਕਾ ਅਤੇ ਈਰਾਨ ਵਿਚਾਲੇ ਹੋਏ ਸੀਜ਼ਫਾਇਰ (ਜੰਗਬੰਦੀ) ਦੇ 24 ਘੰਟਿਆਂ ਦੇ ਅੰਦਰ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ। ਟਰੰਪ ਅਨੁਸਾਰ, ਪਾਕਿਸਤਾਨ ਦੇ ਇਸਲਾਮਾਬਾਦ ਵਿੱਚ ਹੋਣ ਜਾ ਰਹੀ ਸ਼ਾਂਤੀ ਵਾਰਤਾ ਵਿੱਚ ਅਮਰੀਕਾ ਦੇ ਉਪ-ਰਾਸ਼ਟਰਪਤੀ ਜੇਡੀ ਵੈਂਸ ਸ਼ਾਮਲ ਨਹੀਂ ਹੋਣਗੇ। ਅਮਰੀਕੀ ਅਖ਼ਬਾਰ 'ਨਿਊਯਾਰਕ ਪੋਸਟ' ਨਾਲ ਗੱਲਬਾਤ ਕਰਦਿਆਂ ਟਰੰਪ ਨੇ ਦੱਸਿਆ ਕਿ ਮੰਗਲਵਾਰ ਨੂੰ ਹੋਏ ਜੰਗਬੰਦੀ ਸਮਝੌਤੇ ਤੋਂ ਬਾਅਦ ਈਰਾਨ ਨਾਲ ਸ਼ਾਂਤੀ ਵਾਰਤਾ ਬਹੁਤ ਜਲਦ ਹੋਣ ਦੀ ਉਮੀਦ ਹੈ, ਪਰ ਸੁਰੱਖਿਆ ਕਾਰਨਾਂ ਕਰਕੇ ਵੈਂਸ ਦੀ ਸ਼ਮੂਲੀਅਤ ਸ਼ੱਕੀ ਹੈ।
ਸ਼ਾਂਤੀ ਵਾਰਤਾ ਲਈ ਟਰੰਪ ਦੀ ਵਿਸ਼ੇਸ਼ ਟੀਮ
ਰਾਸ਼ਟਰਪਤੀ ਟਰੰਪ ਨੇ ਸ਼ਾਂਤੀ ਵਾਰਤਾ ਲਈ ਇੱਕ ਉੱਚ-ਪੱਧਰੀ ਟੀਮ ਗਠਿਤ ਕੀਤੀ ਹੈ, ਜਿਸ ਵਿੱਚ ਸਟੀਵ ਵਿਟਕੌਫ, ਜੇਰੇਡ ਕੁਸ਼ਨਰ ਅਤੇ ਜੇਡੀ ਵੈਂਸ ਦੇ ਨਾਂ ਸ਼ਾਮਲ ਹਨ। ਇਸ ਟੀਮ ਨੇ ਪਾਕਿਸਤਾਨੀ ਨੇਤਾਵਾਂ ਨਾਲ ਮਿਲ ਕੇ 39 ਦਿਨਾਂ ਤੋਂ ਜਾਰੀ ਲੜਾਈ ਨੂੰ ਖਤਮ ਕਰਨ ਲਈ ਅਹਿਮ ਭੂਮਿਕਾ ਨਿਭਾਈ ਹੈ। ਪਾਕਿਸਤਾਨ ਨੇ ਹੁਣ ਇਸ ਸ਼ੁੱਕਰਵਾਰ ਤੱਕ ਇਸਲਾਮਾਬਾਦ ਵਿੱਚ ਇੱਕ ਸਿਖਰ ਸੰਮੇਲਨ ਆਯੋਜਿਤ ਕਰਨ ਦਾ ਪ੍ਰਸਤਾਵ ਦਿੱਤਾ ਹੈ। ਟਰੰਪ ਨੇ ਭਰੋਸਾ ਜਤਾਇਆ ਹੈ ਕਿ ਇਹ ਆਹਮੋ-ਸਾਹਮਣੇ ਦੀ ਗੱਲਬਾਤ ਬਹੁਤ ਜਲਦੀ ਸਿਰੇ ਚੜ੍ਹੇਗੀ।
ਜੰਗ ਦੇ ਉਦੇਸ਼ ਤੇ ਸਮਝੌਤੇ ਦੀ ਨੀਂਹ
ਰਾਸ਼ਟਰਪਤੀ ਟਰੰਪ ਨੇ ਈਰਾਨ ਦੇ 10-ਨੁਕਾਤੀ ਜਵਾਬੀ ਪ੍ਰਸਤਾਵ ਨੂੰ ਸਥਾਈ ਸ਼ਾਂਤੀ ਲਈ ਇੱਕ ਮਜ਼ਬੂਤ ਨੀਂਹ ਵਜੋਂ ਸਵੀਕਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਇਹ ਜੰਗ 28 ਫਰਵਰੀ ਨੂੰ ਇਜ਼ਰਾਈਲ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਸੀ। ਵ੍ਹਾਈਟ ਹਾਊਸ ਅਨੁਸਾਰ ਇਸ ਸੰਘਰਸ਼ ਦੇ ਚਾਰ ਮੁੱਖ ਉਦੇਸ਼ ਸਨ:
ਤੇਹਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਰੋਕਣਾ।
ਈਰਾਨੀ ਜਲ ਸੈਨਾ ਨੂੰ ਨਸ਼ਟ ਕਰਨਾ।
ਬੈਲਿਸਟਿਕ ਮਿਜ਼ਾਈਲ ਉਤਪਾਦਨ ਸਾਈਟਾਂ ਨੂੰ ਤਬਾਹ ਕਰਨਾ।
ਪ੍ਰੌਕਸੀ ਗੁੱਟਾਂ ਨੂੰ ਦਿੱਤੀ ਜਾਂਦੀ ਸਹਾਇਤਾ ਨੂੰ ਖਤਮ ਕਰਨਾ।
ਸਟ੍ਰੇਟ ਆਫ ਹੋਰਮੁਜ਼ ਤੇ ਯੂਰੇਨੀਅਮ 'ਤੇ ਰਹੇਗਾ ਧਿਆਨ
ਸੀਜ਼ਫਾਇਰ ਸਮਝੌਤੇ ਦੀ ਇੱਕ ਅਹਿਮ ਸ਼ਰਤ ਇਹ ਹੈ ਕਿ 'ਸਟ੍ਰੇਟ ਆਫ ਹੋਰਮੁਜ਼' (Strait of Hormuz) ਨੂੰ ਅੰਤਰਰਾਸ਼ਟਰੀ ਜਹਾਜ਼ਾਂ ਲਈ ਮੁੜ ਖੋਲ੍ਹ ਦਿੱਤਾ ਜਾਵੇਗਾ, ਜਿਸ ਨੂੰ ਈਰਾਨ ਨੇ ਜੰਗ ਦੌਰਾਨ ਬੰਦ ਕਰ ਦਿੱਤਾ ਸੀ। ਇਸ ਤੋਂ ਇਲਾਵਾ, ਭਵਿੱਖ ਦੀਆਂ ਗੱਲਬਾਤਾਂ ਵਿੱਚ ਈਰਾਨ ਵੱਲੋਂ ਜਹਾਜ਼ਾਂ ਤੋਂ ਟੋਲ ਵਸੂਲਣ ਦੀ ਯੋਜਨਾ ਅਤੇ ਜ਼ਮੀਨ ਦੇ ਅੰਦਰ ਸੁਰੱਖਿਅਤ ਰੱਖੇ ਗਏ 'ਐਨਰਿਚਡ ਯੂਰੇਨੀਅਮ' ਨੂੰ ਕੰਟਰੋਲ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Fraudsters ਨੂੰ ਟਰੰਪ ਦੀ ਚਿਤਾਵਨੀ! ਜੰਗਬੰਦੀ ਦਰਮਿਆਨ ਅਮਰੀਕੀ ਰਾਸ਼ਟਰਪਤੀ ਦਾ ਵੱਡਾ ਬਿਆਨ
NEXT STORY