ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਇਜ਼ਰਾਈਲੀ ਨੇਤਾ ਬੈਂਜਾਮਿਨ ਨੇਤਨਯਾਹੂ ਦਾ ਸਮਰਥਨ ਕੀਤੇ ਜਾਣ ਦੇ ਇਕ ਦਿਨ ਬਾਅਦ ਉਪ-ਰਾਸ਼ਟਰਪਤੀ ਜੇ. ਡੀ. ਵੈਂਸ ਨੇ ਨੇਤਨਯਾਹੂ ਦੇ ਦੁਬਾਰਾ ਚੋਣ ਲੜਨ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਇਕ ਇੰਟਰਵਿਊ ਦੌਰਾਨ ਵੈਂਸ ਨੇ ਕਿਹਾ, “ਅਮਰੀਕੀ ਜਾਂ ਅੰਤਰਰਾਸ਼ਟਰੀ ਸਿਆਸੀ ਇਤਿਹਾਸ 'ਚ ਰਾਸ਼ਟਰਪਤੀ ਦੀ ਹਮਾਇਤ ਸਭ ਤੋਂ ਜ਼ਿਆਦਾ ਪ੍ਰਭਾਵ ਰੱਖਦੀ ਹੈ।” ਉੱਤਰੀ ਕੈਰੋਲੀਨਾ ਤੋਂ ਰਿਪਬਲਿਕਨ ਸੀਨੇਟ ਉਮੀਦਵਾਰ ਮਾਈਕਲ ਵਾਟਲੀ ਦੇ ਪ੍ਰਚਾਰ ਵਿਚ ਜੁਟੇ ਵੈਂਸ ਨੇ ਕਿਹਾ ਕਿ ਮੈਂ ਅਮਰੀਕੀ ਉਮੀਦਵਾਰਾਂ ਦਾ ਸਮਰਥਨ ਕਰਦਾ ਹਾਂ ਅਤੇ ਇਸ ਸਮੇਂ ਮੇਰਾ ਪੂਰਾ ਧਿਆਨ ਮੱਧਕਾਲੀ ਚੋਣਾਂ ’ਤੇ ਹੈ। ਇਸ ਲਈ ਮੈਂ ਇਜ਼ਰਾਈਲ ਦੀਆਂ ਚੋਣਾਂ 'ਚ ਨਹੀਂ ਪੈ ਰਿਹਾ।''
ਇਸ ਤੋਂ ਪਹਿਲਾਂ ਵੈਂਸ ਨੇ ਪਿਛਲੇ ਸਾਲ ਹੰਗਰੀ ਦੇ ਤਤਕਾਲੀ ਪ੍ਰਧਾਨ ਮੰਤਰੀ ਵਿਕਟਰ ਓਰਬਾਨ ਲਈ ਪ੍ਰਚਾਰ ਕੀਤਾ ਸੀ, ਹਾਲਾਂਕਿ ਬਾਅਦ ਵਿਚ ਓਰਬਾਨ ਦੀ ਪਾਰਟੀ ਸੰਸਦੀ ਚੋਣਾਂ ਹਾਰ ਗਈ ਸੀ। ਨੇਤਨਯਾਹੂ ਦੇ ਮੁੱਦੇ ’ਤੇ ਵੈਂਸ ਦਾ ਇਹ ਰੁਖ਼ ਅਜਿਹੇ ਸਮੇਂ ਆਇਆ ਹੈ, ਜਦੋਂ ਅਮਰੀਕੀ ਯਹੂਦੀ ਭਾਈਚਾਰੇ ਅਤੇ ਇਜ਼ਰਾਈਲ ਨਾਲ ਅਮਰੀਕਾ ਦੇ ਸਬੰਧਾਂ ਨੂੰ ਲੈ ਕੇ ਸਥਿਤੀ ਬਹੁਤ ਸੰਵੇਦਨਸ਼ੀਲ ਬਣੀ ਹੋਈ ਹੈ।
ਸੂਡਾਨ 'ਚ ਮੌਤ ਦਾ ਤਾਂਡਵ! ਡਰੋਨ ਹਮਲੇ ਕਾਰਨ 153 ਲੌਕਾਂ ਦੀ ਮੌਤ, ਬਣਿਆ ਦਹਿਸ਼ਤ ਦਾ ਮਾਹੌਲ
NEXT STORY