ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਸਹੁੰ ਚੁੱਕ ਸਮਾਗਮ ਦੌਰਾਨ ਰਾਜਧਾਨੀ ਵਿਚ ਤਾਇਨਾਤ 100-200 ਨੈਸ਼ਨਲ ਗਾਰਡ ਦੇ ਜਵਾਨ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ। ਰਿਪੋਰਟ ਮੁਤਾਬਕ ਕੋਰੋਨਾ ਪਾਜ਼ੇਟਿਵ ਜਵਾਨਾਂ ਦਾ ਇਹ ਅੰਕੜਾ ਇਸ ਤੋਂ ਵੀ ਜ਼ਿਆਦਾ ਹੋ ਸਕਦਾ ਹੈ। ਸਹੁੰ ਚੁੱਕ ਸਮਾਗਮ ਦੇ ਮੱਦੇਨਜ਼ਰ ਵਾਸ਼ਿੰਗਟਨ ਡੀ.ਸੀ. ਵਿਚ ਕਰੀਬ 26 ਹਜ਼ਾਰ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਸੀ।
ਇਹ ਵੀ ਪੜ੍ਹੋ: ਖ਼ਰੀਦਦਾਰੀ ਦਾ ਚੰਗਾ ਮੌਕਾ, 49 ਹਜ਼ਾਰ ਤੋਂ ਹੇਠਾਂ ਡਿੱਗੀਆਂ ਸੋਨੇ ਦੀਆਂ ਕੀਮਤਾਂ, ਜਾਣੋ 10 ਗ੍ਰਾਮ Gold ਦਾ ਭਾਅ
ਅਮਰੀਕੀ ਸਰਕਾਰ ਵੱਲੋਂ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਰਾਜਧਾਨੀ ਵਿਚ ਸੁਰੱਖਿਆ ਦੇ ਮੱਦੇਨਜ਼ਰ ਸਖ਼ਤ ਕੀਤੀ ਗਈ ਸੀ। ਦਰਅਸਲ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਵੱਲੋਂ 6 ਜਨਵਰੀ ਨੂੰ ਕੈਪੀਟਲ ਬੀਲਡਿੰਗ ’ਤੇ ਕੀਤੇ ਗਏ ਹਮਲੇ ਨੂੰ ਵੇਖਦੇ ਹੋਏ ਸੁਰੱਖਿਆ ਵਧਾਈ ਗਈ ਸੀ।
ਬਿਟਕੁਆਇਨ ’ਚ ਗਿਰਾਵਟ ਜਾਰੀ, 30000 ਡਾਲਰ ਤੋਂ ਹੇਠਾਂ ਡਿੱਗਿਆ ਦੁਨੀਆ ਦਾ ਸਭ ਤੋਂ ਵੱਡਾ ਡਿਜੀਟਲ ‘ਸਿੱਕਾ’
ਦੂਜੇ ਪਾਸੇ ਰਾਸ਼ਟਰਪਤੀ ਬਾਈਡੇਨ ਨੇ ਕੋਰੋਨਾ ਵਾਇਰਸ ’ਤੇ ਲਗਾਮ ਲਈ ਅਮਰੀਕੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਗਲੇ 100 ਦਿਨ ਮਾਸਕ ਪਾਉਣਗੇ। ਇਸ ਦੇ ਪਿੱਛੇ ਦਾ ਕਾਰਣ ਦੱਸਦੇ ਹੋਏ ਬਾਈਡੇਨ ਨੇ ਕਿਹਾ ਕਿ ਮਾਹਰਾਂ ਦਾ ਮੰਣਨਾ ਹੈ ਕਿ ਹੁਣ ਤੋਂ ਲੈ ਕੇ ਅਪ੍ਰੈਲ ਤੱਕ ਮਾਸਕ ਪਾਉਣ ਨਾਲ ਅਸੀਂ 50 ਹਜ਼ਾਰ ਤੋਂ ਜ਼ਿਆਦਾ ਜ਼ਿੰਦਗੀਆਂ ਬਚਾ ਸਕਦੇ ਹਾਂ ਤਾਂ ਮੈਂ ਹਰ ਅਮਰੀਕੀ ਨੂੰ ਕਹਿੰਦਾ ਹਾਂ ਕਿ ਅਗਲੇ 100 ਦਿਨ ਤੱਕ ਮਾਸਕ ਜ਼ਰੂਰ ਲਗਾਓ।
ਇਹ ਵੀ ਪੜ੍ਹੋ: ਗੌਤਮ ਗੰਭੀਰ ਨੇ ਰਾਮ ਮੰਦਰ ਨਿਰਮਾਣ ਲਈ ਦਿੱਤਾ 1 ਕਰੋੜ ਰੁਪਏ ਦਾ ਦਾਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਭਾਰਤ ਨੇ ਭੇਜੇ ਕੋਰੋਨਾ ਟੀਕੇ, ਬ੍ਰਾਜ਼ੀਲ ਨੇ ਹਨੂਮਾਨ ਜੀ ਦੀ ਤਸਵੀਰ ਸਾਂਝੀ ਕਰ ਕੀਤਾ ਧੰਨਵਾਦ
NEXT STORY