ਰੋਮ (ਇਟਲੀ) (ਟੇਕ ਚੰਦ ਜਗਤਪੁਰ) - ਮਹਾਨ ਕ੍ਰਾਂਤੀਕਾਰੀ, ਇਨਕਲਾਬ ਦੇ ਮੋਢੀ ,ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਆਗਮਨ ਪੁਰਬ ਸ੍ਰੀ ਗੁਰੂ ਰਵਿਦਾਸ ਧਰਮ ਸਥਾਨ ਰਿਜੋਈਮਿਲੀਆ ਵਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਫੌਸਦੋਨਦੋ (ਰੀਜੋਇਮੀਲੀਆ) ਵਿਖੇ ਮਨਾਇਆ ਗਿਆ।

ਇਸ ਸਮਾਗਮ ਵਿੱਚ ਇਟਲੀ ਦੀਆਂ ਵੱਖ-ਵੱਖ ਸ੍ਰੀ ਗੁਰੂ ਰਵਿਦਾਸ ਸਭਾਵਾਂ ਦੇ ਅਹੁਦੇਦਾਰਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਅੰਮ੍ਰਿਤ ਬਾਣੀ ਸ੍ਰੀ ਗੁਰੂ ਰਵਿਦਾਸ ਜੀ ਦੇ ਅਖੰਡ ਪਾਠ ਦੇ ਭੋਗ ਉਪਰੰਤ ਪ੍ਰਧਾਨ ਸ੍ਰੀ ਕਸ਼ਮੀਲ ਲਾਲ ਮਹਿਮੀ ਨੇ ਸੰਗਤਾਂ ਨੂੰ ਇਸ ਮੁਬਾਰਕ ਮੌਕੇ 'ਤੇ ਵਧਾਈ ਦਿੰਦਿਆ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰਨ ਤੇ ਬਾਣੀ ਨਾਲ ਜੋੜਨ ਲਈ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ।

ਉਪਰੰਤ ਵਿਸ਼ੇਸ਼ ਤੌਰ 'ਤੇ ਪਹੁੰਚੇ ਗਾਇਕ ਅਜੈ ਮਹਿੰਮੀ ਵੀ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੈ ਖੂਬਸੂਰਤ ਸ਼ਬਦਾਂ ਨਾਲ ਹਾਜ਼ਰੀ ਲਗਵਾਈ। ਉਪਰੰਤ ਇਟਲੀ ਦੇ ਨਾਮਵਰ ਗਾਇਕ ਪੰਮਾ ਲੁਧਾਣਾ ਤੇ ਰਾਜਵਿੰਦਰ ਸੱਸੀ ਨੇ ਲੋਕਾਂ ਨੂੰ 'ਮਾਣ ਪਾਵਰਾਂ ਦਾ ਸਾਡੀ ਪਾਵਰ ਕਾਂਸ਼ੀ ਵਾਲਾ' ਅਤੇ ਹੋਰ ਧਾਰਮਿਕ ਸ਼ਬਦਾਂ ਦੇ ਨਾਲ ਸਤਿਗੁਰੂ ਦੀ ਮਹਿਮਾ ਦਾ ਗੁਣਗਾਨ ਕੀਤਾ। ਇੰਗਲੈਂਡ ਤੋਂ ਪਹੁੰਚੇ ਗਾਇਕ ਰੇਸ਼ਮ ਪਾਲਾਂ ਵਾਲਾ ਦੀਪ ਇਟਲੀ, ਰਾਮ ਦਾਸ ਬੈਸ ਅਤੇ ਇਟਲੀ ਦੇ ਹੋਰ ਗਾਇਕਾਂ ਨੇ ਵੀ ਇਹ ਸਮਾਗਮ ਵਿੱਚ ਹਾਜ਼ਰੀ ਲਗਵਾਈ। ਕਮੇਟੀ ਵੱਲੋਆਈਆਂ ਸ਼ਖਸੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਰੇਸ਼ਮ ਬੱਧਣ, ਮਹਿੰਦਰ ਪਾਲ ਨੌਵੇਲਾਰਾ, ਕੁਲਦੀਪ ਲੋਦੀਪੁਰੀਆ ਸ਼੍ਰੀ ਬੁੱਧ ਪ੍ਰਕਾਸ਼ ,ਅਸ਼ਵਨੀ ਕੁਮਾਰ ,ਜਸਵਿੰਦਰ ਚੁੰਬਰ, ਗੁਰਨਾਮ ਸਿੰਘ ਰੰਧਾਵਾ, ਪ੍ਰਹਲਾਦ ਬਖਲੌਰ ,ਅਮਰਜੀਤ ਸੂੰਡ ,ਮਾਣੀ ਫਗਵਾੜੇ ਵਾਲਾ, ਚਰਨਜੀਤ ਸਿੰਘ ਲੱਖ ਪੁਰ, ਰੱਜਤ ਮਲ ਆਦ ਹਾਜ਼ਰ ਸਨ।



ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਆਸਟ੍ਰੇਲੀਆਈ PM ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ! ਦੇਰ ਰਾਤ ਖਾਲੀ ਕਰਵਾਈ ਰਿਹਾਇਸ਼
NEXT STORY