ਇੰਟਰਨੈਸ਼ਨਲ ਡੈਸਕ : ਪੱਛਮੀ ਏਸ਼ੀਆ ਵਿੱਚ ਜਾਰੀ ਯੁੱਧ ਨੇ ਹੋਰ ਗੰਭੀਰ ਰੂਪ ਧਾਰਨ ਕਰ ਲਿਆ ਹੈ । ਅਮਰੀਕਾ ਵਲੋਂ ਹੋਰਮੁਜ਼ ਜਲਡਮਰੂ ਮੱਧ ਵਿੱਚ ਈਰਾਨ ਖਿਲਾਫ ਦੋਬਾਰਾ ਜਲ ਸੈਨਾ ਨਾਕਾਬੰਦੀ ਲਾਗੂ ਕੀਤੇ ਜਾਣ ਤੋਂ ਬਾਅਦ ਈਰਾਨ ਨੇ ਬੁੱਧਵਾਰ ਨੂੰ ਜਾਰਡਨ 'ਤੇ ਹੋਰ ਤਿੰਨ ਮਿਜ਼ਾਇਲਾਂ ਦਾਗੀਆਂ । ਹਾਲਾਂਕਿ ਜਾਰਡਨ ਦੀ ਸੈਨਾ ਦੇ ਦਾਅਵਾ ਕੀਤਾ ਕਿ ਉਸ ਦੀ ਹਵਾ ਸੁਰੱਖਿਆ ਪ੍ਰਣਾਲੀ ਨੇ ਤਿੰਨ ਮਿਜ਼ਾਇਲਾਂ ਨੂੰ ਦੇਸ਼ ਵਿੱਚ ਆਉਣ ਤੋਂ ਪਹਿਲਾ ਹੀ ਖਤਮ ਕਰ ਦਿੱਤਾ । ਜਾਰਡਨ ਦੀ ਸਰਕਾਰੀ ਸਮਾਚਾਰ ਏਜੰਸੀ ਪੇਟਰਾ ਦੇ ਅਨੁਸਾਰ ਫੌਜ਼ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਕਿਸੇ ਵੀ ਬਾਹਰੀ ਖਤਰੇ ਦਾ ਵੱਡਾ ਜਵਾਬ ਦਿੱਤਾ ਜਾਵੇਗਾ । ਫਿਲਹਾਲ ਮਿਜ਼ਾਇਲਾਂ ਨਾਲ ਕਿਸੇ ਤਰ੍ਹਾ ਦਾ ਜਾਨੀ-ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ।
ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋ ਅਮਰੀਕਾ ਅਤੇ ਈਰਾਨ ਖਿਲਾਫ ਸੈਨਾ ਅਭਿਆਨ ਤੇਜ਼ ਕਰ ਦਿੱਤਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿੱਚ ਹੋਰਮੁਜ਼ ਜਲਡਮਰੂ ਮੱਧ ਵਿੱਚ ਈਰਾਨ ਖਿਲਾਫ ਦੋਬਾਰਾ ਨਾਕਾਬੰਦੀ ਲਾਗੂ ਕਰਨ ਦਾ ਐਲਾਨ ਕੀਤਾ ਸੀ । ਅਮਰੀਕਾ ਦਾ ਦੋਸ਼ ਹੈ ਕਿ ਈਰਾਨ ਲਗਾਤਾਰ ਅੰਤਰਰਾਸ਼ਟਰੀ ਵਪਾਰਕ ਜਹਾਜਾਂ ਅਤੇ ਤੇਲ ਟੈਕਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ,ਜਿਸ ਨਾਲ ਗਲੋਬਲ ਊਰਜਾ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ । ਅਮਰੀਕਾ ਸੈਟਰਲ ਕਮਾਂਡ (CENTCOM) ਅਨੁਸਾਰ ਅਮਰੀਕੀ ਜਲ ਸੈਨਾ ਅਤੇ ਹਵਾਈ ਸੈਨਾ ਈਰਾਨ ਸੈਨਾ ਦੇ ਸਥਾਨਾਂ ਅਤੇ ਸਮੁੰਦਰੀ ਹਮਲਿਆਂ ਵਿੱਚ ਸ਼ਾਮਲ ਸਥਾਨਾਂ 'ਤੇ ਲਗਾਤਾਰ ਕਾਰਵਾਈ ਕਰ ਰਹੀ ਹੈ । ਦੁਨੀਆ ਦੇ ਲਗਭਗ 20 ਫੀਸਦੀ ਕੱਚੇ ਤੇਲ ਅਤੇ ਕੁਦਰਤੀ ਗੈਸ ਦੀ ਅਪੂਰਤੀ ਹੋਰਮੁਜ਼ ਜਲਡਮਰੂ ਮੱਧ ਨਾਲ ਹੁੰਦੀ ਹੈ । ਪਿਛਲੇ ਕੁਝ ਦਿਨਾਂ ਵਿੱਚ ਇਸ ਖੇਤਰ ਵਿੱਚ ਕਈ ਹਮਲੇ ਹੋ ਚੁੱਕੇ ਹਨ ।
ਈਰਾਨ ਮਿਜ਼ਾਇਲ ਹਮਲੇ ਤੋਂ ਬਾਅਦ ਜਾਰਡਨ ਨੇ ਪੂਰੇ ਵਿੱਚ ਹਾਈ ਅਲਰਟ ਐਲਾਨ ਕਰ ਦਿੱਤਾ ਹੈ । ਸੈਨਾ ਅਤੇ ਹਵਾਈ ਸੁਰੱਖਿਆ ਨੂੰ ਪੂਰੀ ਤਰ੍ਹਾ ਨਾਲ ਸਰਗਰਮ ਕਰ ਦਿੱਤਾ ਹੈ । ਜਦਕਿ ਕਈ ਇਲਾਕਿਆਂ ਵਿੱਚ ਸੁਰੱਖਿਆ ਵਧਾ ਦਿੱਤੀ ਹੈ। ਨਾਗਰਿਕਾਂ ਨੂੰ ਵੀ ਚੁਕੰਨਾ ਰਹਿਣ ਅਤੇ ਸਰਕਾਰੀ ਨਿਰਦੇਸ਼ਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਗਈ ਹੈ । ਅਧਿਕਾਰੀਆਂ ਦਾ ਮੰਨਣਾ ਹੈ ਕਿ ਜੇਕਰ ਅਮਰੀਕਾ, ਈਰਾਨ ਅਤੇ ਖਾੜੀ ਦੇਸ਼ਾਂ ਦੇ ਵਿਚਾਲੇ ਫੌਜ਼ ਵਲੋਂ ਕਾਰਵਾਈ ਇਸ ਤਰ੍ਹਾ ਨਾਲ ਜਾਰੀ ਰਹੀ ਤਾਂ ਇਹ ਸੰਘਰਸ਼ ਪੂਰੇ ਪੱਛਮੀ ਏਸ਼ੀਆ ਵਿੱਚ ਵੱਡੇ ਖੇਤਰੀ ਯੁੱਧ ਦਾ ਰੂਪ ਲੈ ਸਕਦਾ ਹੈ । ਇਸ ਦਾ ਅਸਰ ਗਲੋਬਲ ਤੇਲ ਬਾਜ਼ਾਰ, ਸੁਮੰਦਰੀ ਵਪਾਰ ਅਤੇ ਅੰਤਰਰਾਸ਼ਟਰੀ ਅਰਥ ਵਿਵਸਥਾ 'ਤੇ ਵੀ ਪੈ ਸਕਦਾ ਹੈ ।
ਭਾਰਤ ਸਣੇ 5 ਦੇਸ਼ਾਂ 'ਤੇ '100 ਫ਼ੀਸਦੀ ਟੈਰਿਫ਼ ਬੰਬ' ਸੁੱਟਣ ਦੀ ਤਿਆਰੀ 'ਚ ਅਮਰੀਕਾ ! ਸੰਸਦ 'ਚ ਪਹੁੰਚਿਆ ਬਿੱਲ
NEXT STORY