ਇਸਲਾਮਾਬਾਦ (ਏ.ਐਨ.ਆਈ.): ਭਾਰਤ ਦਾ ਗੁਆਂਢੀ ਮੁਲਕ ਪਾਕਿਸਤਾਨ ਇੱਕ ਵਾਰ ਫਿਰ ਗੰਭੀਰ ਬਾਲਣ ਸੰਕਟ ਦੇ ਕੰਢੇ 'ਤੇ ਖੜ੍ਹਾ ਹੈ। ਦੇਸ਼ ਵਿੱਚ ਪੈਟਰੋਲ ਦੇ ਭੰਡਾਰ ਤੇਜ਼ੀ ਨਾਲ ਘਟ ਰਹੇ ਹਨ ਅਤੇ ਨੀਤੀਗਤ ਦੇਰੀ ਕਾਰਨ ਸਪਲਾਈ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ। ਉਦਯੋਗਿਕ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਮੌਜੂਦਾ ਸਥਿਤੀ ਦੇਸ਼ ਦੀ ਊਰਜਾ ਸੁਰੱਖਿਆ ਲਈ ਖਤਰਾ ਬਣ ਸਕਦੀ ਹੈ।
ਰਿਪੋਰਟਾਂ ਅਨੁਸਾਰ ਪਾਕਿਸਤਾਨ ਕੋਲ ਪੈਟਰੋਲ ਦਾ ਭੰਡਾਰ ਘਟ ਕੇ ਲਗਭਗ 3,79,000 ਟਨ ਰਹਿ ਗਿਆ ਹੈ। ਮੌਜੂਦਾ ਖਪਤ ਦੀ ਦਰ ਨੂੰ ਦੇਖਦੇ ਹੋਏ ਇਹ ਸਟਾਕ ਸਿਰਫ਼ ਦੋ ਹਫ਼ਤਿਆਂ ਲਈ ਕਾਫ਼ੀ ਹੈ। ਜੁਲਾਈ ਦੇ ਪਹਿਲੇ ਅੱਧ ਵਿੱਚ ਪੈਟਰੋਲ ਦੀ ਮੰਗ ਵਿੱਚ ਅਚਾਨਕ ਵੱਡਾ ਉਛਾਲ ਦੇਖਿਆ ਗਿਆ ਹੈ, ਕਿਉਂਕਿ ਤੇਲ ਦੀਆਂ ਕੀਮਤਾਂ ਵਿੱਚ ਹੋਰ ਵਾਧੇ ਦੀ ਉਮੀਦ ਕਾਰਨ ਲੋਕਾਂ ਨੇ ਵੱਡੀ ਮਾਤਰਾ ਵਿੱਚ ਤੇਲ ਖਰੀਦਣਾ ਸ਼ੁਰੂ ਕਰ ਦਿੱਤਾ ਹੈ। ਸਪਲਾਈ ਪ੍ਰਭਾਵਿਤ ਹੋਣ ਦੇ ਮੁੱਖ ਕਾਰਨਾਂ ਵਿੱਚ ਤੇਲ ਦੇ ਆਯਾਤ ਵਿੱਚ ਹੋ ਰਹੀ ਦੇਰੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਟਰੰਪ ਦੀ ਤਸਵੀਰ ਵਾਲੇ ਇੱਕ ਡਾਲਰ ਦੇ ਯਾਦਗਾਰੀ 'ਸਿੱਕੇ' ਦਾ ਉਤਪਾਦਨ ਸ਼ੁਰੂ
ਹਾਲਾਂਕਿ ਆਉਣ ਵਾਲੇ ਦਿਨਾਂ ਵਿੱਚ 1,53,000 ਟਨ ਪੈਟਰੋਲ ਪਹੁੰਚਣ ਦੀ ਉਮੀਦ ਹੈ, ਪਰ ਪਿਛਲੇ ਮਹੀਨੇ ਕੁਝ ਮਹੱਤਵਪੂਰਨ ਸ਼ਿਪਮੈਂਟਾਂ ਨੂੰ ਮਨਜ਼ੂਰੀ ਨਹੀਂ ਮਿਲੀ ਜਾਂ ਰੱਦ ਕਰ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਤੇਲ ਕੰਪਨੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੇ 66.7 ਬਿਲਪਨ ਰੁਪਏ ਦੇ ਬਕਾਏ ਤੁਰੰਤ ਜਾਰੀ ਕਰੇ, ਤਾਂ ਜੋ ਉਹ ਨਵੇਂ ਆਯਾਤ ਲਈ ਫੰਡ ਜੁਟਾ ਸਕਣ।
ਸਮੁੰਦਰੀ ਮਾਰਗਾਂ ਜਿਵੇਂ ਕਿ ਸਟ੍ਰੇਟ ਆਫ ਹੋਰਮੁਜ਼ ਵਿੱਚ ਤਣਾਅ ਕਾਰਨ ਕੌਮਾਂਤਰੀ ਪੱਧਰ 'ਤੇ ਤੇਲ ਦੀਆਂ ਕੀਮਤਾਂ ਅਤੇ ਭਾੜੇ ਦੇ ਖਰਚੇ ਵਧ ਗਏ ਹਨ। ਪਰ ਉਦਯੋਗਿਕ ਪ੍ਰਤੀਨਿਧੀਆਂ ਦਾ ਮੰਨਣਾ ਹੈ ਕਿ ਪਾਕਿਸਤਾਨ ਦੀ ਆਪਣੀ ਪ੍ਰਸ਼ਾਸਨਿਕ ਅਤੇ ਵਿੱਤੀ ਨਾਕਾਮੀ ਇਸ ਸੰਕਟ ਦਾ ਮੁੱਖ ਕਾਰਨ ਹੈ। ਬੰਦਰਗਾਹਾਂ 'ਤੇ ਕਸਟਮ ਕਲੀਅਰੈਂਸ (WeBOC ਸਿਸਟਮ) ਵਿੱਚ ਹੋ ਰਹੀ ਦੇਰੀ ਵੀ ਸਪਲਾਈ ਲਾਈਨ ਨੂੰ ਪ੍ਰਭਾਵਿਤ ਕਰ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ- PM ਮੋਦੀ ਦੀ ਫੇਰੀ ਨੇ ਭਾਰਤੀਆਂ ਲਈ ਖੋਲ੍ਹ'ਤੇ ਨਿਊਜ਼ੀਲੈਂਡ ਦੇ ਦਰਵਾਜ਼ੇ
ਹਾਲਾਂਕਿ ਡੀਜ਼ਲ ਦਾ ਸਟਾਕ ਅਜੇ ਸਥਿਰ ਹੈ, ਪਰ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਨਿਸ਼ਚਿਤਤਾ ਬਣੀ ਰਹੀ ਤਾਂ ਘਬਰਾਹਟ ਵਿੱਚ ਕੀਤੀ ਗਈ ਖਰੀਦਦਾਰੀ ਜਾਂ ਜਮ੍ਹਾਖੋਰੀ ਕਾਰਨ ਦੇਸ਼ ਵਿੱਚ ਤੇਲ ਦੀ ਭਾਰੀ ਕਿੱਲਤ ਪੈਦਾ ਹੋ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਾਵਧਾਨ ; ਸਾਈਕਲੋਸਪੋਰਾ ਢਾਹੁਣ ਲੱਗਾ ਕਹਿਰ ! ਅਮਰੀਕਾ 'ਚ 7,000 ਤੋਂ ਵੱਧ ਲੋਕਾਂ ਦਾ ਹੋਇਆ ਬੁਰਾ ਹਾਲ
NEXT STORY